ਕੋਰੋਨਾ 'ਤੇ ਚੀਨ ਦੀ ਸਫਾਈ, ਨਾ ਅਸੀਂ ਬਣਾਇਆ ਤੇ ਨਾ ਫੈਲਾਇਆ
Thursday, Mar 26, 2020 - 01:18 AM (IST)
ਬੀਜਿੰਗ-ਕੋਰੋਨਾਵਾਇਰਸ 'ਤੇ ਚੀਨ ਵੱਲੋਂ ਸਫਾਈ ਦਿੱਤੀ ਗਈ ਹੈ। ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਨਾ ਤਾਂ ਕੋਰੋਨਾਵਾਇਰਸ ਦਾ ਨਿਰਮਾਣ ਕੀਤਾ ਹੈ ਅਤੇ ਨਾ ਹੀ ਜਾਨਬੂਝ ਕੇ ਇਸ ਨੂੰ ਫੈਲਾਇਆ ਹੈ। ਇਸ ਵਾਇਰਸ ਲਈ ਚੀਨੀ ਵਾਇਰਸ ਜਾਂ ਵੁਹਾਨ ਵਾਇਰਸ ਵਰਗੇ ਸ਼ਬਦਾਂ ਦੀ ਵਰਤੋਂ ਗਲਤ ਹੈ। ਚੀਨੀ ਦੂਤਘਰ ਦੇ ਬੁਲਾਰੇ ਜੀ ਰੋਂਗ ਨੇ ਕਿਹਾ ਕਿ ਅੰਤਰਾਰਸ਼ਟਰੀ ਸਮੂਹ ਨੂੰ ਚੀਨੀ ਲੋਕਾਂ ਦੀਆਂ ਆਲੋਚਨਾਵਾਂ ਦੀ ਜਗ੍ਹਾ ਮਹਾਮਾਰੀ 'ਤੇ ਚੀਨ ਦੀ ਤੇਜ਼ ਪ੍ਰਕਿਰਿਆ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ। ਰੋਗ ਨਾਲ ਲੜਨ ਦੀਆਂ ਕੋਸ਼ਿਸ਼ਾਂ 'ਚ ਭਾਰਤ ਅਤੇ ਚੀਨ ਵਿਚਾਲੇ ਸਹਿਯੋਗ 'ਤੇ ਵਿਸਤਾਰ ਨਾਲ ਦੱਸਦੇ ਹੋਏ ਜੀ ਰੋਂਗ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਸੰਚਾਰ ਬਣਾਏ ਰੱਖਿਆ ਹੈ ਅਤੇ ਮੁਸ਼ਕਲ ਸਮੇਂ ਦੌਰਾਨ ਮਹਾਮਾਰੀ ਦਾ ਸਾਹਮਣਾ ਕਰਨ 'ਚ ਇਕ-ਦੂਜੇ ਦਾ ਸਮਰਥਨ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਚੀਨ ਨੂੰ ਮੈਡੀਕਲ ਸਹੂਲਤ ਪ੍ਰਦਾਨ ਕੀਤੀ ਹੈ ਅਤੇ ਵੱਖ-ਵੱਖ ਤਰੀਕਿਆਂ ਨਾਲ ਸੰਘਰਸ਼ ਦੇ ਵਿਰੁੱਧ ਉਨ੍ਹਾਂ ਦੀ ਲੜਾਈ ਦਾ ਸਮਰਥਨ ਕੀਤਾ ਹੈ। ਅਸੀਂ ਇਸ ਦੇ ਲਈ ਭਾਰਤ ਦੀ ਪ੍ਰਸ਼ੰਸਾ ਅਤੇ ਧੰਨਵਾਦ ਵਿਅਕਤ ਕਰਦੇ ਹਾਂ। ਬੁਲਾਰੇ ਨੇ ਕਿਹਾ ਕਿ ਡਬਲਿਊ. ਐੱਚ.ਓ. ਨੇ ਜ਼ੋਰ ਦੇ ਕੇ ਕਿਹਾ ਹੈ ਕਿ ਚੀਨ ਅਤੇ ਵੁਹਾਨ ਨੂੰ ਵਾਇਰਸ ਨਾਲ ਜੋੜਨਾ ਸਹੀ ਨਹੀਂ ਹੈ। ਜੋ ਲੋਕ ਮਨੁੱਖੀ ਜਾਤੀ ਲਈ ਕੀਤੇ ਗਏ ਚੀਨ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਸਾਰਿਆਂ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਸੁਰੱਖਿਅਤ ਰੱਖਣ 'ਚ ਕੀਤੇ ਗਏ ਚੀਨੀ ਬਲੀਦਾਨਾਂ ਦੀ ਅਣਦੇਖੀ ਕੀਤੀ ਹੈ।
ਜੀ ਨੇ ਕਿਹਾ ਕਿ ਜੇਕਰ ਚੀਨ 'ਚ ਵੁਹਾਨ ਸ਼ਹਿਰ ਨੇ ਸਭ ਤੋਂ ਪਹਿਲਾਂ ਕਹਿਰ ਦੀ ਸੂਚਨਾ ਦਿੱਤੀ ਸੀ ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਚੀਨ ਵਾਇਰਸ ਦਾ ਸਰੋਤ ਹੈ ਜੋ ਕਿ ਕੋਵਿਡ-19 ਦੇ ਰੂਪ 'ਚ ਜਾਣਿਆ ਗਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੋਰੋਨਾਵਾਇਰਸ ਦੇ ਮੂਲ ਵਿਗਿਆਨ ਦਾ ਵਿਸ਼ਾ ਹੈ ਜਿਸ ਦੀ ਵਿਗਿਆਨਕ ਮੂਲਾਂਕਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਨੇ ਨਾ ਤਾਂ ਵਾਇਰਸ ਬਣਾਇਆ ਹੈ ਅਤੇ ਨਾ ਹੀ ਇਸ ਨੂੰ ਫੈਲਾਇਆ ਹੈ। 'ਚੀਨੀ ਵਾਇਰਸ' ਕਹਿਣਾ ਬਿਲਕੁਲ ਗਲਤ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਅਮਰੀਕੀ ਵਿਦੇਸ਼ ਮੰਤਰੀ ਨੇ ਚੀਨ ਦੀ ਨਿੰਦਾ ਕੀਤੀ ਸੀ ਜਿਸ ਨੂੰ ਚੀਨੀ ਬੁਲਾਰੇ ਨੇ ਘਟੀਆ ਸਲੂਕ ਅਤੇ ਦੇਸ਼ ਨੂੰ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਾਰ ਦਿੱਤੀ।