ਵਰਲਡ ਸਿੱਖ ਪਾਰਲੀਮੈਂਟ ਨੇ 1984 ਸਿੱਖ ਨਸਲਕੁਸ਼ੀ ਨੂੰ ਮਾਨਤਾ ਦੇਣ ਲਈ ਡਰਬੀ ਸਿਟੀ ਕੌਂਸਲ ਦੀ ਕੀਤੀ ਸ਼ਲਾਘਾ

Friday, Sep 20, 2024 - 09:39 AM (IST)

ਡਰਬੀ, ਯੂ ਕੇ (ਸਰਬਜੀਤ ਸਿੰਘ ਬਨੂੜ): ਵਰਲਡ ਸਿੱਖ ਪਾਰਲੀਮੈਂਟ ਨੇ ਅਕਤੂਬਰ ਅਤੇ ਨਵੰਬਰ 1984 ਵਿਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਦਿੱਲੀ ਵਿਚ ਸਿੱਖਾਂ ਦੇ ਹੋਏ ਕਤਲੇਆਮ ਨੂੰ ਸਿੱਖ ਕੌਮ ਦੀ ਨਸਲਕੁਸ਼ੀ ਵਜੋਂ ਸਵੀਕਾਰ ਕਰਨ ਲਈ ਲਈ ਡਰਬੀ ਸਿਟੀ ਕੌਂਸਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਡਰਬੀ ਸਿਟੀ ਕੌਂਸਲ ਵੱਲੋਂ ਚੁੱਕਿਆ ਗਿਆ ਇਹ ਬਹਾਦਰੀ ਅਤੇ ਹਮਦਰਦੀ ਭਰਿਆ ਮਹੱਤਵਪੂਰਨ ਕਦਮ ਭਾਰਤ ਵਿਚ ਅਕਤੂਬਰ ਅਤੇ ਨਵੰਬਰ 1984 ਦੌਰਾਨ ਸਿੱਖਾਂ ਉੱਤੇ ਹੋਏ ਅੱਤਿਆਚਾਰਾਂ ਦਾ ਇਕ ਯਾਦਗਾਰੀ ਪ੍ਰਮਾਣ ਹੈ। ਇਹ ਮਾਨਤਾ ਸਿੱਖਾਂ ਦੀ ਨਿਆਂ ਪ੍ਰਾਪਤੀ ਦੀ ਮੁਹਿੰਮ ਵਿਚ ਅਤੇ ਭਾਰਤ ਸਰਕਾਰ ਨੂੰ ਇਸ ਨਸਲਕੁਸ਼ੀ ਦਾ ਦੋਸ਼ੀ ਗਰਦਾਨਣ ਅਤੇ ਇਸ ਨਸਲਕੁਸ਼ੀ ਪ੍ਰਤੀ ਉਨ੍ਹਾਂ ਦੀ ਜਵਾਬਦੇਹੀ ਦੀ ਲੋੜ ਬਾਰੇ ਜਾਗਰੂਕਤਾ ਪੈਦਾ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ।

ਇਹ ਖ਼ਬਰ ਵੀ ਪੜ੍ਹੋ - ਸਕੂਲ 'ਚ ਹੋਏ ਧਮਾਕੇ! 5 ਬੱਚਿਆਂ ਸਣੇ 8 ਦੀ ਗਈ ਜਾਨ

ਡਰਬੀ ਸਿਟੀ ਕੌਂਸਲ ਵੱਲੋਂ ਪਾਸ ਕੀਤੇ ਇਸ ਇਤਿਹਾਸਕ ਮਤੇ ਤੋਂ ਪਹਿਲਾਂ ਵੀ ਵਿਦੇਸ਼ ਵਸਦੇ ਸਿੱਖਾਂ ਵੱਲੋਂ ਵੱਖ-ਵੱਖ ਦੇਸ਼ਾ ਵਿਚ ਸਿੱਖ ਨਸਲਕੁਸ਼ੀ ਦੇ ਤੱਥ ਨੂੰ ਮਾਨਤਾ ਦਿੰਦੇ ਮਤੇ ਪਾਸ ਕਰਵਾਏ ਗਏ ਹਨ ਜਿਨ੍ਹਾਂ ਵਿਚ ਕਨੈਟੀਕਟ (ਅਮਰੀਕਾ), ਕੈਲੀਫੋਰਨੀਆ (ਅਮਰੀਕਾ), ਪੈਨਸਲਵੀਨੀਆ (ਅਮਰੀਕਾ) ਅਤੇ ਆਨਟੇਰੀਓ (ਕਨੇਡਾ) ਆਦਿ ਮੁੱਖ ਰੂਪ ਵਿਚ ਸ਼ਾਮਲ ਹਨ। ਵਰਲਡ ਸਿੱਖ ਪਾਰਲੀਮੈਂਟ ਦੁਨੀਆ ਭਰ ਵਿਚ ਵਸਦੇ ਸਿੱਖਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਆਪੋ-ਆਪਣੇ ਦੇਸ਼ਾਂ ਵਿਚ ਸਥਾਨਕ ਕੌਂਸਲਾਂ ਅਤੇ ਸਰਕਾਰਾਂ ਨੂੰ 1984 ਸਿੱਖ ਨਸਲਕੁਸ਼ੀ ਨੂੰ ਮਾਨਤਾ ਦਵਾਉਣ ਲਈ ਯਤਨ ਕਰਨ । ਅੱਜ ਦੇ ਦੁਨੀਆ ਦੇ ਹਾਲਾਤ ਵਿਚ ਅਜਿਹਾ ਕਰਨਾ ਹੋਰ ਵੀ ਲਾਜ਼ਮੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News