ਤਲਾਕ ਦੇ ਨਿਪਟਾਰੇ ਲਈ ਐਮਾਜ਼ੋਨ ਦੇ ਸੰਸਥਾਪਕ ਦੀ ਪਤਨੀ ਨੂੰ ਮਿਲਣਗੇ 38 ਅਰਬ ਡਾਲਰ
Tuesday, Jul 02, 2019 - 11:23 PM (IST)

ਵਾਸ਼ਿੰਗਟਨ(ਭਾਸ਼ਾ)— ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਦੀ ਪਤਨੀ ਮਕੈਂਜੀ ਬੇਜੋਸ ਨੂੰ ਪਤੀ ਤੋਂ ਤਲਾਕ ਤੇ 38 ਅਰਬ ਡਾਲਰ ਮਿਲਣਗੇ। ਇਹ ਦੁਨੀਆ ਦਾ ਸਭ ਤੋਂ ਵੱਡਾ ਤਲਾਕ ਨਿਪਟਾਰੇ ਦਾ ਮਾਮਲਾ ਹੈ। ਬੇਜੋਸ ਐਮਾਜ਼ੋਨ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹਨ।
ਮਕੈਂਜੀ ਅਤੇ ਜੈਫ ਦਾ ਵਿਆਹ 1993 ਵਿਚ ਹੋਇਆ ਸੀ। ਇਸ ਤੋਂ ਇਕ ਸਾਲ ਬਾਅਦ ਜੈਫ ਨੇ ਆਪਣੇ ਗੈਰਾਜ ਤੋਂ ਸਿਏਟਲ ਵਿਚ ਐਮਾਜ਼ੋਨ ਦੀ ਸ਼ੁਰੂਆਤ ਕੀਤੀ ਸੀ। ਮਕੈਂਜੀ (49) ਲੇਖਿਕਾ ਹੈ। ਇਸ ਤਰ੍ਹਾਂ ਉਹ ਦੁਨੀਆ ਦੀ ਚੌਥੀ ਸਭ ਤੋਂ ਅਮੀਰ ਔਰਤ ਬਣ ਜਾਵੇਗੀ। ਇਸ ਦੇ ਬਾਵਜੂਦ ਆਪਣੀ ਪਤਨੀ ਨੂੰ ਤਲਾਕ ਲਈ ਉਕਤ ਰਾਸ਼ੀ ਦੇਣ ਤੋਂ ਬਾਅਦ ਵੀ 118 ਅਰਬ ਡਾਲਰ ਦੀ ਜਾਇਦਾਦ ਨਾਲ ਜੈਫ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਰਹਿਣਗੇ।