ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਜਾਰੀ, ਜਾਣੋ ਭਾਰਤ ਦੀ ਰੈਂਕਿੰਗ ਤੇ ਕਿੰਨੇ ਦੇਸ਼ਾਂ 'ਚ ਮਿਲੇਗੀ ਬਿਨਾਂ ਵੀਜ਼ਾ ਐਂਟਰੀ

Tuesday, Feb 20, 2024 - 02:50 PM (IST)

ਇੰਟਰਨੈਸ਼ਨਲ ਡੈਸਕ: ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ ਸੂਚੀ ਸਾਹਮਣੇ ਆ ਗਈ ਹੈ। ਹੈਨਲੇ ਪਾਸਪੋਰਟ ਇੰਡੈਕਸ 2024 ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਭਾਰਤ ਦਾ ਪ੍ਰਦਰਸ਼ਨ ਥੋੜ੍ਹਾ ਖ਼ਰਾਬ ਰਿਹਾ ਹੈ। ਹੈਨਲੇ ਪਾਸਪੋਰਟ ਇੰਡੈਕਸ 'ਚ ਭਾਰਤੀ ਪਾਸਪੋਰਟ ਰੈਂਕਿੰਗ ਵਿਚ ਪਿਛਲੇ ਸਾਲ ਦੇ ਮੁਕਾਬਲੇ ਇਕ ਸਥਾਨ ਹੇਠਾਂ 85ਵੇਂ ਸਥਾਨ 'ਤੇ ਆ ਗਿਆ ਹੈ ਅਤੇ ਭਾਰਤ ਦੇ ਨਾਗਰਿਕ ਬਿਨਾਂ ਵੀਜ਼ਾ ਦੇ 62 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਇਸ ਰੈਂਕਿੰਗ ਵਿਚ ਫਰਾਂਸ ਨੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ, ਜਿਸ ਦੇ ਪਾਸਪੋਰਟ ਧਾਰਕ 194 ਦੇਸ਼ਾਂ ਵਿਚ ਵੀਜ਼ਾ-ਮੁਕਤ ਦਾਖਲੇ ਦਾ ਆਨੰਦ ਲੈ ਰਹੇ ਹਨ। ਇਸ ਤੋਂ ਇਲਾਵਾ ਫਰਾਂਸ, ਜਰਮਨੀ, ਇਟਲੀ, ਜਾਪਾਨ, ਸਿੰਗਾਪੁਰ ਅਤੇ ਸਪੇਨ ਨੇ ਵੀ ਚੋਟੀ ਦੇ ਸਥਾਨ 'ਤੇ ਕਬਜ਼ਾ ਕੀਤਾ ਹੈ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਫਿਨਲੈਂਡ, ਨੀਦਰਲੈਂਡ, ਦੱਖਣੀ ਕੋਰੀਆ ਅਤੇ ਸਵੀਡਨ ਦਾ ਨੰਬਰ ਆਉਂਦਾ ਹੈ, ਇੱਥੋਂ ਦੇ ਲੋਕ ਬਿਨਾਂ ਵੀਜ਼ਾ 193 ਦੇਸ਼ਾਂ ਵਿਚ ਜਾ ਸਕਦੇ ਹਨ।

ਇਹ ਵੀ ਪੜ੍ਹੋ: ਜਬਰੀ ਵਸੂਲੀ ਮਾਮਲਾ: ਪੰਜਾਬੀ ਅਰੁਣਦੀਪ ਥਿੰਦ ਨੇ ਖੁਦ ਨੂੰ ਦੱਸਿਆ ਬੇਕਸੂਰ, ਕਿਹਾ- ਗੈਂਗਸਟਰ ਦੱਸ ਮੈਨੂੰ ਫਸਾ ਰਹੀ ਕੈਨੇਡਾ ਪੁਲਸ

ਭਾਰਤ ਦੇ ਗੁਆਂਢੀ ਦੇਸ਼ਾਂ ਦੇ ਪਾਸਪੋਰਟਾਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੂੰ ਪਿਛਲੇ ਸਾਲ ਵਾਂਗ 106ਵੇਂ ਸਥਾਨ ਮਿਲਿਆ ਹੈ, ਜਦਕਿ ਬੰਗਲਾਦੇਸ਼ 101ਵੇਂ ਤੋਂ 102ਵੇਂ ਸਥਾਨ 'ਤੇ ਖਿਸਕ ਗਿਆ ਹੈ। ਉਥੇ ਹੀ ਮਾਲਦੀਵ ਦਾ ਪਾਸਪੋਰਟ ਮਜ਼ਬੂਤ ਬਣਿਆ ਹੋਇਆ ਹੈ ਅਤੇ ਉਸ ਨੇ 58ਵਾਂ ਸਥਾਨ ਹਾਸਲ ਕੀਤਾ ਹੈ ਕਿਉਂਕਿ ਮਾਲਦੀਵ ਦੇ ਪਾਸਪੋਰਟ ਧਾਰਕ 96 ਦੇਸ਼ਾਂ ਦੀ ਵੀਜ਼ਾ-ਮੁਕਤ ਯਾਤਰਾ ਕਰ ਸਕਦੇ ਹਨ। ਗੁਆਂਢੀ ਦੇਸ਼ ਪਾਕਿਸਤਾਨ ਦਾ ਪਾਸਪੋਰਟ ਦੁਨੀਆ ਦਾ ਚੌਥਾ ਸਭ ਤੋਂ ਕਮਜ਼ੋਰ ਪਾਸਪੋਰਟ ਹੈ। ਹੇਠਾਂ ਤੋਂ ਚੌਥੇ ਨੰਬਰ ਯਾਨੀ 106ਵੇਂ ਸਥਾਨ 'ਤੇ ਆਉਣ ਵਾਲੇ ਪਾਕਿਸਤਾਨ ਦੇ ਲੋਕ ਸਿਰਫ਼ 34 ਦੇਸ਼ਾਂ 'ਚ ਬਿਨਾਂ ਵੀਜ਼ਾ ਦੇ ਐਂਟਰੀ ਲੈ ਸਕਦੇ ਹਨ। ਅਫਗਾਨਿਸਤਾਨ ਸਭ ਤੋਂ ਹੇਠਲੇ ਨੰਬਰ 'ਤੇ ਆਉਂਦਾ ਹੈ। ਇਸ ਦੇ ਨਾਗਰਿਕ ਬਿਨਾਂ ਵੀਜ਼ਾ ਦੇ ਸਿਰਫ 28 ਦੇਸ਼ਾਂ ਦਾ ਦੌਰਾ ਕਰ ਸਕਦੇ ਹਨ। ਇਸ ਤੋਂ ਇਲਾਵਾ ਸੀਰੀਆ ਦੇ ਲੋਕ 29 ਦੇਸ਼ਾਂ ਵਿਚ ਅਤੇ ਇਰਾਕ ਦੇ ਲੋਕ 31 ਦੇਸ਼ਾਂ ਵਿਚ ਬਿਨਾਂ ਵੀਜ਼ਾ ਦੇ ਜਾ ਸਕਦੇ ਹਨ।

ਇਹ ਵੀ ਪੜ੍ਹੋ: ਪੁਤਿਨ ਨੇ ਕਿਮ ਜੋਂਗ ਉਨ ਲਈ ਤੋੜਿਆ ਸੰਯੁਕਤ ਰਾਸ਼ਟਰ ਦਾ ਨਿਯਮ! ਗਿਫ਼ਟ ਕੀਤੀ 'ਰਸ਼ੀਅਨ ਮੇਡ ਕਾਰ'

ਇਨ੍ਹਾਂ ਦੇਸ਼ਾਂ 'ਚ ਬਿਨਾਂ ਵੀਜ਼ਾ ਦੇ ਜਾ ਸਕਦੇ ਹਨ ਭਾਰਤੀ

ਅੰਗੋਲਾ, ਬਾਰਬਾਡੋਸ, ਭੂਟਾਨ, ਬੋਲੀਵੀਆ, ਬ੍ਰਿਟਿਸ਼ ਵਰਜਿਨ ਆਈਲੈਂਡ, ਬੁਰੰਡੀ, ਕੰਬੋਡੀਆ, ਕੇਪ ਵਰਡੇ ਆਈਲੈਂਡ, ਕੋਮੋਰੋ ਆਈਲੈਂਡ, ਕੁੱਕ ਆਈਲੈਂਡ, ਜਿਬੂਟੀ, ਡੋਮਿਨਿਕਾ, ਅਲ ਸਲਵਾਡੋਰ, ਇਥੋਪੀਆ, ਫਿਜੀ, ਗੈਬਨ, ਗ੍ਰੇਨਾਡਾ, ਗੁਏਨਾ ਬਿਸਾਉ, ਹੈਤੀ, ਇੰਡੋਨੇਸ਼ੀਆ, ਈਰਾਨ, ਜਮਾਇਕਾ, ਜਾਰਡਨ, ਕਜ਼ਾਕਿਸਤਾਨ, ਕੀਨੀਆ, ਕਿਰੀਬਾਤੀ, ਲਾਓਸ, ਮਕਾਊ, ਮੈਡਾਗਾਸਕਰ, ਮਲੇਸ਼ੀਆ, ਮਾਲਦੀਵ, ਮਾਰਸ਼ਲ ਆਈਲੈਂਡ, ਮੌਰੀਤਾਨੀਆ, ਮਾਰੀਸ਼ਸ, ਮਾਈਕ੍ਰੋਸ਼ੀਆ, ਮੋਂਟਸੇਰਾਟ, ਮੋਜ਼ਾਮਬੀਕ, ਮਿਆਂਮਾਰ, ਨੇਪਾਲ, ਨਿਉ, ਓਮਾਨ, ਪਾਲਾਓ ਆਈਲੈਂਡ, ਕਤਰ, ਰਵਾਂਡਾ, ਸਮੋਆ, ਸੇਨੇਗਲ, ਸੇਸ਼ੇਲਸ, ਸੀਏਰਾ ਲਿਓਨ, ਸੋਮਾਲੀਆ, ਸ਼੍ਰੀਲੰਕਾ, ਸੇਂਟ ਕਿਟਸ ਅਤੇ ਨੇਵਿਸ, ਸੇਂਟ ਲੂਸੀਆ, ਸੇਂਟ ਵਿਨਸੇਟ, ਤਨਜ਼ਾਨੀਆ, ਥਾਈਲੈਂਡ, ਤਿਮੋਰ, ਟੋਗੋ, ਤ੍ਰਿਨੀਦਾਦ ਅਤੇ ਟੋਬੈਗੋ, ਟਿਊਨੀਸ਼ੀਆ, ਟੁਵਾਲੂ, ਵੈਨੂਆਤੂ, ਜ਼ਿੰਬਾਬਵੇ।

ਇਹ ਵੀ ਪੜ੍ਹੋ: ਕੈਨੇਡੀਅਨ ਪੁਲਸ ਨੂੰ ਭਾਰਤੀ ਸ਼ਖ਼ਸ ਨੇ ਪਾਈਆਂ ਭਾਜੜਾਂ, ਕੀਤੀ ਗ੍ਰਿਫ਼ਤਾਰੀ ਵਾਰੰਟ ਦੀ ਮੰਗ, ਜਾਣੋ ਕੀ ਕੀਤਾ ਕਾਂਡ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News