ਦੁਨੀਆ ਦੇ ਸ਼ਕਤੀਸ਼ਾਲੀ ਤੇ ਮਹਿੰਗੇ ਪਾਸਪੋਰਟਾਂ 'ਤੇ ਇੱਕ ਨਜ਼ਰ

02/15/2018 5:59:50 PM

ਮੈਲਬੌਰਨ,(ਮਨਦੀਪ ਸਿੰਘ ਸੈਣੀ)— 21 ਵੀਂ ਸਦੀ ਵਿੱਚ ਜਿਵੇਂ ਜਿਵੇਂ ਸੂਚਨਾ ਤਕਨਾਲੋਜੀ ਦਾ ਵਿਕਾਸ ਹੋਇਆ ਹੈ, ਉਵੇਂ ਹੀ ਪਾਸਪੋਰਟਾਂ ਦੇ ਮਿਆਰ ਅਤੇ ਸੈਰ-ਸਪਾਟਾ ਉਦਯੋਗ ਵਿੱਚ ਵੀ ਇਜ਼ਾਫਾ ਹੋਇਆ ਹੈ।ਇੰਗਲੈਂਡ ਦੀ ਇੱਕ ਸੰਸਥਾ 'ਹੈਨਲੀ ਪਾਸਪੋਰਟ ਇੰਡੈਕਸ' ਵੱਲੋਂ ਜਾਰੀ ਨਵੀਂ ਦਰਜਾਬੰਦੀ ਅਨੁਸਾਰ ਆਸਟ੍ਰੇਲੀਆਈ ਪਾਸਪੋਰਟ ਦੁਨੀਆਂ ਭਰ ਦੇ ਸ਼ਕਤੀਸ਼ਾਲੀ ਪਾਸਪੋਰਟਾਂ ਵਿੱਚੋਂ ਇੱਕ ਹੈ ਅਤੇ ਇਸ ਪਾਸਪੋਰਟ ਦੁਆਰਾ 171 ਦੇਸ਼ਾਂ ਵਿੱਚ ਬਿਨਾਂ ਵੀਜ਼ੇ ਤੋਂ ਘੁੰਮਿਆ ਜਾ ਸਕਦਾ ਹੈ। ਅਤਿ ਸੁਰੱਖਿਅਕ ਅਤੇ ਉੱਚ ਤਕਨੀਕੀ ਮਾਪਦੰਡਾਂ ਦੇ ਆਧਾਰਿਤ ਆਸਟ੍ਰੇਲੀਆਈ ਪਾਸਪੋਰਟ ਦੁਨੀਆ ਭਰ ਦਾ ਸਭ ਤੋਂ ਮਹਿੰਗਾ ਵੀ ਪਾਸਪੋਰਟ ਗਿਣਿਆ ਗਿਆ ਹੈ ਤੇ ਇਸ ਦੀ ਕੀਮਤ ਲੱਗਭਗ 282 ਆਸਟ੍ਰੇਲੀਆਈ ਡਾਲਰ ਹੈ।ਮਹਿੰਗੇ ਪਾਸਪੋਰਟਾਂ ਦੀ ਸ਼੍ਰੇਣੀ ਵਿੱਚ ਨਿਊਜ਼ੀਲੈਂਡ ਚੌਥੇ ਸਥਾਨ 'ਤੇ, ਕੈਨੇਡਾ ਪੰਜਵੇਂ, ਅਮਰੀਕਾ ਛੇਵੇਂ ਅਤੇ ਇੰਗਲੈਂਡ ਨੇ ਸੱਤਵਾਂ ਦਰਜਾ ਪ੍ਰਾਪਤ ਕੀਤਾ ਹੈ।ਟਿਊਨੇਸ਼ੀਆ ਦਾ ਪਾਸਪੋਰਟ ਸਭ ਤੋਂ ਸਸਤਾ ਮੰਨਿਆ ਗਿਆ ਹੈ ਤੇ ਇਸਦੀ ਕੀਮਤ ਤਕਰੀਬਨ 25 ਡਾਲਰ ਹੈ।

ਪਾਸਪੋਰਟ ਦਰਜਾਬੰਦੀ ਅਨੁਸਾਰ ਭਾਰਤ 86 ਵੇਂ ਸਥਾਨ ਤੇ ਹੈ ਅਤੇ ਭਾਰਤੀ ਪਾਸਪੋਰਟ ਤੇ 49 ਦੇਸ਼ਾਂ ਵਿੱਚ ਬਿਨਾਂ ਵੀਜ਼ੇ ਤੋਂ ਘੁੰਮਿਆ ਜਾ ਸਕਦਾ ਹੈ। ਸਭ ਤੋਂ ਘੱਟ ਪ੍ਰਭਾਵਸ਼ਾਲੀ ਪਾਸਪੋਰਟਾਂ ਵਾਲੇ ਦੇਸ਼ ਅਫਗਾਨਿਸਤਾਨ,ਸੀਰੀਆ,ਇਰਾਕ, ਪਾਕਿਸਤਾਨ ਅਤੇ ਸੋਮਾਲੀਆ ਗਿਣੇ ਗਏ ਹਨ।

 

ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟ ਧਾਰਕ ਦੇਸ਼  ਅਤੇ  ਬਿਨਾਂ ਵੀਜ਼ੇ ਤੋਂ ਘੁੰਮੇ ਜਾ ਸਕਣ ਵਾਲੇ ਦੇਸ਼ਾਂ ਦੀ ਗਿਣਤੀ
1. ਜਰਮਨੀ—177
2. ਸਿੰਗਾਪੁਰ, ਸਵਿਟਜ਼ਰਲੈਂਡ— 176
3. ਡੈਨਮਾਰਕ,ਫਿਨਲੈਂਡ,ਫਰਾਂਸ,ਇਟਲੀ,ਜਾਪਾਨ,ਨਾਰਵੇ,ਸਵੀਡਨ,ਇੰਗਲੈਂਡ—175

4. ਆਸਟ੍ਰੀਆ,ਬੈਲਜ਼ੀਅਮ,ਹਾਲੈਂਡ, ਸਪੇਨ,ਅਮਰੀਕਾ—174

5. ਆਇਰਲੈਂਡ,ਪੁਰਤਗਾਲ,ਦੱਖਣੀ ਕੋਰੀਆ—173
6. ਕੈਨੇਡਾ —172
7. ਆਸਟ੍ਰੇਲੀਆ, ਨਿਊਜ਼ੀਲੈਂਡ,ਗਰੀਸ —171
8. ਚੈੱਕ ਰਿਪਬਲਿਕ , ਆਈਸਲੈਂਡ—170
 
9. ਮਾਲਟਾ—169
10. ਹੰਗਰੀ—168

Related News