ਦੁਬਈ 'ਚ 'ਦੁਨੀਆ ਦੀ ਸਭ ਤੋਂ ਖੂਬਸੂਰਤ ਇਮਾਰਤ' ਦਾ ਕੀਤਾ ਗਿਆ ਉਦਘਾਟਨ (ਤਸਵੀਰਾਂ ਅਤੇ ਵੀਡੀਓ)

Wednesday, Feb 23, 2022 - 03:48 PM (IST)

ਦੁਬਈ 'ਚ 'ਦੁਨੀਆ ਦੀ ਸਭ ਤੋਂ ਖੂਬਸੂਰਤ ਇਮਾਰਤ' ਦਾ ਕੀਤਾ ਗਿਆ ਉਦਘਾਟਨ (ਤਸਵੀਰਾਂ ਅਤੇ ਵੀਡੀਓ)

ਦੁਬਈ (ਭਾਸ਼ਾ)- ਦੁਬਈ ਵਿੱਚ ਇੱਕ ਸ਼ਾਨਦਾਰ ਸਮਾਰੋਹ ਦੌਰਾਨ ‘ਮਿਊਜ਼ੀਅਮ ਆਫ ਦਾ ਫਿਊਚਰ’ ਦਾ ਉਦਘਾਟਨ ਕੀਤਾ ਗਿਆ, ਜਿਸ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਇਮਾਰਤ ਕਿਹਾ ਜਾ ਰਿਹਾ ਹੈ। ਇਸ ਇਮਾਰਤ ਨੂੰ ਬਣਾਉਣ ਵਿੱਚ 9 ਸਾਲ ਲੱਗੇ। ਇਹ ਸੱਤ ਮੰਜ਼ਿਲਾ ਇਮਾਰਤ 77 ਮੀਟਰ ਉੱਚੀ ਹੈ ਅਤੇ ਇਸ ਨੂੰ 30 ਹਜ਼ਾਰ ਵਰਗ ਮੀਟਰ ਵਿੱਚ ਬਣਾਇਆ ਗਿਆ ਹੈ। ਇਹ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਤੋਂ ਥੋੜ੍ਹੀ ਹੀ ਦੂਰੀ 'ਤੇ ਸਥਿਤ ਹੈ। 

PunjabKesari

'ਭਵਿੱਖ ਦਾ ਅਜਾਇਬ ਘਰ' ਦੁਬਈ ਵਿੱਚ ਬਣੇ ਆਰਕੀਟੈਕਚਰਲ ਨਮੂਨਿਆਂ ਵਿੱਚ ਨਵੀਨਤਮ ਪੇਸ਼ਕਸ਼ ਹੈ। ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਅਜਾਇਬ ਘਰ ਮਨੁੱਖਤਾ ਦੇ ਭਵਿੱਖ ਦੀ ਰੂਪਰੇਖਾ ਪ੍ਰਦਰਸ਼ਿਤ ਕਰਦਾ ਹੈ ਅਤੇ ਮਨੁੱਖੀ ਵਿਕਾਸ ਵਿਚ ਆਉਣ ਵਾਲੀਆਂ ਚੁਣੌਤੀਆਂ ਅਤੇ ਮੌਕਿਆਂ ਦੇ ਨਵੀਨਤਾਕਾਰੀ ਹੱਲ ਲਈ ਪ੍ਰੇਰਿਤ ਕਰਦਾ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਰੂਸ 'ਤੇ ਪਾਬੰਦੀਆਂ ਲਗਾਉਣ ਦੀ ਅਗਵਾਈ ਕਰ ਰਿਹੈ ਭਾਰਤੀ-ਅਮਰੀਕੀ ਆਰਥਿਕ ਸਲਾਹਕਾਰ 

ਯੂਏਈ ਦੇ ਕੈਬਨਿਟ ਮਾਮਲਿਆਂ ਦੇ ਮੰਤਰੀ ਅਤੇ ਦੁਬਈ ਫਿਊਚਰ ਫਾਊਂਡੇਸ਼ਨ ਦੇ ਚੇਅਰਮੈਨ ਮੁਹੰਮਦ ਅਲ ਗਰਗਾਵੀ ਨੇ ਮੰਗਲਵਾਰ ਨੂੰ ਉਦਘਾਟਨੀ ਸਮਾਰੋਹ 'ਚ ਕਿਹਾ ਕਿ 'ਮਿਊਜ਼ੀਅਮ ਆਫ ਦ ਫਿਊਚਰ' ਇਕ ਜੀਵੰਤ ਅਜਾਇਬ ਘਰ ਹੈ। ਇਸ ਇਮਾਰਤ ਦਾ ਡਿਜ਼ਾਈਨ, ਕਿਲਾ ਡਿਜ਼ਾਈਨ ਦੇ ਆਰਕੀਟੈਕਟ ਸੀਨ ਕਿਲਾ ਨੇ ਕੀਤਾ ਹੈ ਅਤੇ ਇਹ ਇੰਜੀਨੀਅਰਿੰਗ ਅਤੇ ਕੰਪਿਊਟਰ-ਸਹਾਇਤਾ ਵਾਲੇ ਡਿਜ਼ਾਈਨ ਦਾ ਇੱਕ ਮਾਸਟਰਪੀਸ ਹੈ। ਇਹ ਸਟੇਨਲੈਸ ਸਟੀਲ ਦਾ ਬਣਿਆ ਹੈ ਅਤੇ ਇੱਥੇ ਰੋਬੋਟ ਦੀ ਵਰਤੋਂ ਕਰਕੇ ਬਣਾਈਆਂ ਗਈਆਂ 1,024 ਕਲਾਕ੍ਰਿਤੀਆਂ ਰੱਖੀਆਂ ਗਈਆਂ ਹਨ।

 


author

Vandana

Content Editor

Related News