ਦੋ ਉਂਗਲਾਂ ਦੀ ਵਰਤੋਂ ਨਾਲ ਬਣਾਇਆ ਵਿਸ਼ਵ ਰਿਕਾਰਡ

06/15/2017 6:00:32 PM

ਵਾਸ਼ਿੰਗਟਨ— ਇਕ ਅਮਰੀਕੀ ਸੰਗੀਤਕਾਰ ਡਾਮਿੰਗੋਜ ਐਂਟੋਨਿਓ ਗੋਮਸ ਨੇ ਸਿਰਫ ਆਪਣੀਆਂ ਦੋ ਉਂਗਲਾਂ ਦੀ ਵਰਤੋਂ ਕਰ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਉਸ ਦਾ ਨਾਂ ਗਿਨੀਜ਼ ਵਰਲਡ ਰਿਕਾਰਡ 'ਚ ਦਰਜ਼ ਹੋ ਗਿਆ ਹੈ। ਉਸ ਨੇ ਇਹ ਰਿਕਾਰਡ ਬਣਾਉਣ ਲਈ ਸਿਰਫ ਦੋ ਉਂਗਲਾਂ ਨਾਲ ਹੀ ਪਿਆਨੋ ਵਜਾਇਆ। 
ਤੁਹਾਨੂੰ ਦੱਸ ਦਈਏ ਕਿ ਗੋਮਸ ਨੇ ਕਿਸੇ ਗਾਣੇ 'ਤੇ ਪਿਆਨੋ ਨਹੀਂ ਵਜਾਇਆ ਬਲਕਿ ਉਸ ਨੇ ਪਿਆਨੋ ਦੇ ਬੀ7 ਬਟਨ ਨੂੰ 824 ਵਾਰ ਦਬਾਇਆ। ਇਸ ਨੂੰ ਦਬਾਉਣ ਨਾਲ ਇਕ ਖਾਸ ਤਰ੍ਹਾਂ ਦੀ ਧੁੰਨ ਸੁਣਾਈ ਦੇ ਰਹੀ ਸੀ। ਗੋਮਸ ਇਕ ਪ੍ਰਤਿਭਾਸ਼ਾਲੀ ਪਿਆਨੋ ਵਾਦਕ ਹੈ। ਉਹ ਸੱਤ ਸਾਲ ਦੀ ਉਮਰ ਤੋਂ ਪਿਆਨੋ ਵਜਾ ਰਿਹਾ ਹੈ। ਗੋਮਸ ਮੁਤਾਬਕ ਉਸ ਨੇ ਸੰਗੀਤ ਦੇ ਅੰਤਰ ਰਾਸ਼ਟਰੀ ਵਿਸ਼ਵ 'ਚ ਪ੍ਰਸਿੱਧੀ ਲਈ ਇਸ ਰਿਕਾਰਡ ਨੂੰ ਤੋੜ ਦਿੱਤਾ। ਪੁਰਾਣਾ ਰਿਕਾਰਡ ਇਕ ਮਿੰਟ 'ਚ 59 ਵਾਰੀ ਪਿਆਨੋ ਦਾ ਬਟਨ ਦਬਾਉਣ ਦਾ ਸੀ। ਉਸ ਨੂੰ ਇਸ ਦੀ ਟਰੇਨਿੰਗ ਲਈ ਚਾਰ ਮਹੀਨੇ ਲੱਗ ਗਏ।


Related News