ਅਮਰੀਕਾ ਦੇ ਨਿਊਯਾਰਕ ਸ਼ਹਿਰ ''ਚ ਵਿਸ਼ਵ ਪਾਰਸੀ ਸੰਮੇਲਨ ਦਾ ਆਯੋਜਨ

07/01/2022 8:55:49 PM

ਨਿਊਯਾਰਕ-ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਚਾਰ ਦਿਨਾ ਵਿਸ਼ਵ ਪਾਰਸੀ ਸੰਮੇਲਨ ਦੀ ਸ਼ੁੱਕਰਵਾਰ ਤੋਂ ਸ਼ੁਰੂਆਤ ਹੋਵੇਗੀ। ਇਸ ਸੰਮੇਲਨ 'ਚ 16 ਦੇਸ਼ਾਂ ਦੇ ਲਗਭਗ 1,200 ਲੋਕ ਹਿੱਸਾ ਲੈਣਗੇ। ਪਾਰਸੀ ਧਰਮ ਦੀ ਸਥਾਪਨਾ 3 ਹਜ਼ਾਰ ਤੋਂ ਜ਼ਿਆਦਾ ਸਾਲ ਪਹਿਲਾਂ ਹੋਈ ਸੀ। ਇਹ ਦੁਨੀਆ ਦੇ ਸਭ ਤੋਂ ਪੁਰਾਣੇ ਧਰਮਾਂ 'ਚ ਸ਼ਾਮਲ ਹੈ ਅਤੇ ਇਤਿਹਾਸਕ ਰੂਪ ਨਾਲ ਕਾਫੀ ਪ੍ਰਭਾਵਸ਼ਾਲੀ ਰਿਹਾ ਹੈ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਇਕ ਹਫ਼ਤੇ 'ਚ ਕੋਰੋਨਾ ਦੇ ਮਾਮਲਿਆਂ 'ਚ ਹੋਇਆ 32 ਫੀਸਦੀ ਵਾਧਾ

ਪਾਰਸੀ ਧਰਮ ਨੂੰ ਮੰਨਣ ਵਾਲੇ ਲੋਕ ਚਾਰ ਟਾਪੂਆਂ 'ਚ ਰਹਿੰਦੇ ਹਨ। ਹਾਲਾਂਕਿ, ਇਨ੍ਹਾਂ ਦੀ ਗਿਣਤੀ ਕਾਫੀ ਘੱਟ ਹੈ। ਦੱਸਿਆ ਜਾਂਦਾ ਹੈ ਕਿ ਪੂਰੀ ਦੁਨੀਆ 'ਚ ਪਾਰਸੀਆਂ ਦੀ ਗਿਣਤੀ ਲਗਭਗ 1,25,000 ਹੈ। ਪਾਰਸੀ ਸੰਮੇਲਨ ਦਾ ਏਜੰਡਾ ਧਰਮ ਦੇ ਸਾਹਮਣੇ ਮੌਜੂਦ ਚੁਣੌਤੀਆਂ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਹਾਲਾਂਕਿ ਪਾਰਸੀ ਧਰਮ ਦੇ ਪੈਰੋਕਾਰਾਂ ਦੀ ਗਿਣਤੀ 'ਚ ਵਾਧੇ ਦੀ ਸੰਭਾਵਨਾ ਸੀਮਤ ਹੈ। ਇਸ ਦਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਕਿਸੇ ਦੂਜੇ ਧਰਮ ਦੇ ਲੋਕਾਂ ਨੂੰ ਪਾਰਸੀ ਧਰਮ ਅਪਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।

ਇਹ ਵੀ ਪੜ੍ਹੋ :Israel: ਯੈਰ ਲੈਪਿਡ ਬਣੇ ਇਜ਼ਰਾਈਲ ਦੇ 14ਵੇਂ ਪ੍ਰਧਾਨ ਮੰਤਰੀ, ਵਧਾਈ ਦਿੰਦਿਆਂ PM ਮੋਦੀ ਨੇ ਕਹੀ ਇਹ ਗੱਲ

ਕਈ ਮਾਮਲਿਆਂ 'ਚ ਵੱਖ-ਵੱਖ ਧਰਮ ਦੇ ਮਾਤਾ-ਪਿਤਾ ਤੋਂ ਪੈਦਾ ਹੋਏ ਬੱਚਿਆਂ ਨੂੰ ਪਾਰਸੀ ਨਹੀਂ ਮੰਨਿਆ ਜਾਂਦਾ ਹੈ। ਇਸ ਨੂੰ ਵੀ ਪਾਰਸੀ ਧਰਮ ਦੇ ਪ੍ਰਸਾਰ 'ਚ ਇਕ ਰੁਕਾਵਟ ਮੰਨਿਆ ਜਾਂਦਾ ਹੈ। ਮੁੰਬਈ 'ਚ ਜਨਮੇ ਅਤੇ ਨਿਊਯਾਰਕ 'ਚ ਰਹਿਣ ਵਾਲੇ ਵਾਸਤੁਕਾਰ ਅਤੇ ਸੰਮੇਲਨ ਦੇ ਸਹਿ-ਪ੍ਰਧਾਨ ਅਰਜਾਨ ਸੈਮ ਵਾਡੀਆ ਨੇ ਐਸੋਸੀਏਟੇਡ ਪ੍ਰੈੱਸ ਨੂੰ ਕਿਹਾ ਕਿ ਅਸੀਂ ਸਾਰਿਆਂ ਨੂੰ ਨਿਰਾਸ਼ ਹੋ ਕੇ ਹਾਰ ਮੰਨ ਲੈਣੀ ਚਾਹੀਦੀ ਹੈ-ਅਸੀਂ ਕੁਝ ਨਹੀਂ ਕਰ ਸਕਦੇ... ਜਾਂ ਸਾਡੇ ਕੋਲ ਭਵਿੱਖ ਲਈ ਕੋਈ ਉਮੀਦ ਹੈ?

ਇਹ ਵੀ ਪੜ੍ਹੋ : ਵਧਦੀ ਮਹਿੰਗਾਈ ਕਾਰਨ ਨਿਰਮਾਣ ਸੈਕਟਰ ਦੀ ਗ੍ਰੋਥ ’ਤੇ ਦਿਖਿਆ ਨਾਂਹਪੱਖੀ ਅਸਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News