ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਵਿਸ਼ਵਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

11/11/2018 8:25:34 PM

ਪੈਰਿਸ (ਭਾਸ਼ਾ)- ਪਹਿਲੀ ਵਿਸ਼ਵ ਜੰਗ ਦੀ ਸਮਾਪਤੀ ਦੇ 100 ਸਾਲ ਪੂਰੇ ਹੋਣ ਮੌਕੇ ਰਾਜਧਾਨੀ ਪੈਰਿਸ ਦੇ ਇਤਿਹਾਸਕ ਆਰਕ ਦੇ ਤ੍ਰਾਯੋਂਫ ਵਿਚ ਐਤਵਾਰ ਨੂੰ ਆਯੋਜਿਤ ਪ੍ਰੋਗਰਾਮ ਵਿਚ ਹੋਰ ਵਿਸ਼ਵਨੇਤਾਵਾਂ ਦੇ ਨਾਲ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਸ਼ਾਮਲ ਹੋਏ। ਫ੍ਰਾਂਸਿਸੀ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅਤੇ ਦਰਜਨਾਂ ਵਿਸ਼ਵਨੇਤਾ ਪਹਿਲੀ ਵਿਸ਼ਵ ਜੰਗ ਜੰਗ ਬੰਦੀ ਦਿਵਸ ਸ਼ਤਾਬਦੀ ਪ੍ਰੋਗਰਾਮ ਵਿਚ ਮੌਜੂਦ ਹੋਏ।

ਆਰਕ ਦੇ ਤ੍ਰਾਓਂਫ ਜੰਗੀ ਸਮਾਰਕ ਦੇ ਤਲ 'ਤੇ ਆਯੋਜਿਤ ਪ੍ਰੋਗਰਾਮ ਤੋਂ 1914 ਤੋਂ 1918 ਤੱਕ ਚਾਰ ਸਾਲ ਤੱਕ ਚੱਲੀ ਪਹਿਲੀ ਵਿਸ਼ਵ ਜੰਗ ਦੇ ਖਤਮ ਹੋਣ ਦੀ 100ਵੀਂ ਜਯੰਤੀ ਪ੍ਰੋਗਰਾਮ ਦੀ ਸਮਾਪਤੀ ਹੋ ਗਈ। ਇਸ ਜੰਗ ਵਿਚ ਇਕ ਕਰੋੜ 80 ਲੱਖ ਲੋਕਾਂ ਦੀ ਜਾਨ ਗਈ, ਜਿਨ੍ਹਾਂ ਵਿਚ ਅਨੇਕ ਭਾਰਤੀ ਫੌਜੀ ਸਨ। ਇਸ ਤੋਂ ਪਹਿਲਾਂ ਮੈਕ੍ਰੋਂ ਨੇ ਐਲਿਸੀ ਪੈਲੇਸ ਵਿਚ ਨਾਇਡੂ ਦੀ ਅਗਵਾਈ ਕੀਤੀ। ਨਾਇਡੂ ਤਿੰਨ ਦਿਨ ਦੀ ਫਰਾਂਸ ਯਾਤਰਾ 'ਤੇ ਆਏ ਹੋਏ ਹਨ।

ਸ਼ਨੀਵਾਰ ਨੂੰ ਨਾਇਡੂ ਨੇ ਉੱਤਰ ਫਰਾਂਸ ਵਿਚ ਭਾਰਤ ਵਲੋਂ ਬਣੇ ਪਹਿਲੀ ਜੰਗ ਦੇ ਸਮਾਰਕ ਦਾ ਉਦਘਾਟਨ ਕੀਤਾ। ਸਮਾਰਕ ਦਾ ਨਿਰਮਾਣ ਪਹਿਲੀ ਵਿਸ਼ਵ ਜੰਗ ਵਿਚ ਲੜਦੇ ਹੋਏ ਮਾਰੇ ਗਏ ਹਜ਼ਾਰਾਂ ਭਾਰਤੀ ਫੌਜੀਆਂ ਦੀ ਯਾਦ ਵਿਚ ਕੀਤਾ ਗਿਆ ਹੈ। ਭਾਰਤੀ ਫੌਜੀ 1914 ਦੇ ਸ਼ਰਦ ਦੇ ਦੌਰਾਨ ਪੱਛਮੀ ਮੋਰਚੇ 'ਤੇ ਤਾਇਨਾਤ ਸਨ। ਉਨ੍ਹਾਂ ਨੇ ਈਪ੍ਰੇ ਦੀ ਪਹਿਲੀ ਜੰਗ ਵਿਚ ਹਿੱਸਾ ਲਿਆ। 1915 ਦੇ ਅਖੀਰ ਤੱਕ ਭਾਰਤੀ ਫੌਜੀ ਲਗਾਤਾਰ ਜ਼ਖਮੀ ਹੋਏ। ਕਈ ਫੌਜੀਆਂ ਦੀ ਮੌਤ ਬੀਮਾਰੀਆਂ ਤੋਂ ਹੋਈ। ਇਸ ਦੇ ਮੱਦੇਨਜ਼ਰ ਭਾਰਤੀ ਕੋਰ ਨੂੰ ਜੰਗ ਦੇ ਅਗੇਤੀ ਮੋਰਚੇ ਤੋਂ ਹਟਾਉਣ ਦਾ ਫੈਸਲਾ ਕੀਤਾ ਗਿਆ। ਪਹਿਲੀ ਵਿਸ਼ਵ ਜੰਗ ਵਿਚ ਤਕਰੀਬਨ 8 ਲੱਖ ਫੌਜੀ ਜੰਗ ਦੇ ਲਗਭਗ ਸਾਰੇ ਮੋਰਚੇ 'ਤੇ ਲੜੇ।

ਤਕਰੀਬਨ 15 ਲੱਖ ਨੇ ਸਵੈ ਇੱਛਾ ਨਾਲ ਲੜਣ ਦੀ ਪੇਸ਼ਕਸ਼ ਕੀਤੀ ਸੀ। ਇਸ ਵਿਚ 47746 ਨੂੰ ਮ੍ਰਿਤ ਜਾਂ ਲਾਪਤਾ ਅਤੇ 65000 ਨੂੰ ਜ਼ਖਮੀ ਵਜੋਂ ਸੂਚੀਬੱਧ ਕੀਤੇ ਗਏ। ਇਸ ਵਿਸ਼ਵ ਜੰਗ ਵਿਚ ਭਾਰਤੀ ਕੋਰ ਨੇ 13000 ਬਹਾਦਰੀ ਮੈਡਲ ਜਿੱਤੇ ਜਿਸ ਵਿਚ 12 ਵਿਕਟੋਰੀਆ ਕ੍ਰਾਸ ਸ਼ਾਮਲ ਹਨ। ਖੁਦਾਦਾਦ ਖਾਨ ਨੇ ਪਹਿਲਾ ਵਿਕਟੋਰੀਆ ਕ੍ਰਾਸ ਜਿੱਤਿਆ ਸੀ। ਇਸ ਜੰਗ ਦੇ ਚਲਦੇ ਭਾਰਤੀ ਅਰਥਵਿਵਸਥਾ ਤਕਰੀਬਨ ਦਿਵਾਲੀਆ ਦੀ ਸਥਿਤੀ ਵਿਚ ਚਲੀ ਗਈ ਸੀ।


Sunny Mehra

Content Editor

Related News