WHO ਦੀ ਚਿਤਾਵਨੀ, ਰੂਸ ਕੋਰੋਨਾ ਵੈਕਸੀਨ ਦੇ ਮਾਮਲੇ 'ਚ ਨਾ ਕਰੇ ਜਲਦਬਾਜ਼ੀ, ਹੋ ਸਕਦੈ ਖ਼ਤਰਨਾਕ

08/12/2020 11:52:03 AM

ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਬੀਤੇ ਦਿਨ ਐਲਾਨ ਕੀਤਾ ਕਿ, 'ਅਸੀਂ ਕੋਰੋਨਾ ਦੀ ਸੁਰੱਖਿਅਤ ਵੈਕਸੀਨ ਬਣਾ ਲਈ ਹੈ ਅਤੇ ਦੇਸ਼ ਵਿਚ ਰਜਿਸਟਰਡ ਵੀ ਕਰਾ ਲਿਆ ਹੈ। ਉਨ੍ਹਾਂ ਦੀਆਂ ਦੋ ਧੀਆਂ ਵਿਚੋਂ ਇਕ ਧੀ ਨੂੰ ਪਹਿਲੀ ਵੈਕਸੀਨ ਲੁਆਈ ਗਈ ਹੈ ਅਤੇ ਉਹ ਬਿਲਕੁੱਲ ਠੀਕ ਹੈ।' ਹਾਲਾਂਕਿ ਹੁਣ ਵਿਸ਼ਵ ਸਿਹਤ ਸੰਗਠਨ (WHO) ਨੇ ਰੂਸ ਨੂੰ ਵੈਕਸੀਨ ਦੇ ਮਾਮਲੇ ਵਿਚ ਜਲਦਬਾਜ਼ੀ ਨਾ ਵਿਖਾਉਣ ਲਈ ਕਿਹਾ ਹੈ ਅਤੇ ਉਸ ਦੇ ਇਸ ਰਵੱਈਏ ਨੂੰ ਖ਼ਤਰਨਾਕ ਵੀ ਦੱਸਿਆ ਹੈ। ਡਬਲਯੂ.ਐਚ.ਓ. ਨੇ ਇਹ ਵੀ ਕਿਹਾ ਹੈ ਕਿ ਉਸ ਕੋਲ ਅਜੇ ਤੱਕ ਰੂਸ  ਵੱਲੋਂ ਵਿਕਸਿਤ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਦੀ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ: ਰੂਸ ਦੇ ਰਾਸ਼ਟਰਪਤੀ ਪੁਤਿਨ ਦਾ ਦਾਅਵਾ: ਕੋਰੋਨਾ ਦੀ ਪਹਿਲੀ ਵੈਕਸੀਨ ਹੋਈ ਤਿਆਰ, ਧੀ ਨੂੰ ਵੀ ਦਿੱਤੀ ਡੋਜ਼

ਰੂਸ ਨੇ ਵੈਕਸੀਨ ਦਾ ਨਾਮ ਆਪਣੇ ਪਹਿਲਾਂ ਸੈਟੇਲਾਈਟ 'ਸਪੁਤਨਿਕ V' ਦੇ ਨਾਮ 'ਤੇ ਰੱਖਿਆ ਹੈ। ਰੂਸੀ ਆਟੋਨੋਮਸ ਵੈਲਥ ਦੇ ਮੁਖੀ ਦਾ ਕਹਿਣਾ ਹੈ ਕਿ ਇਸ ਵੈਕਸੀਨ ਲਈ 1 ਅਰਬ ਡੋਜ ਲਈ ਉਨ੍ਹਾਂ ਨੂੰ 20 ਤੋਂ ਜ਼ਿਆਦਾ ਦੇਸ਼ਾਂ ਤੋਂ ਬੇਨਤੀ ਮਿਲ ਚੁੱਕੀ ਹੈ। ਉੱਧਰ WHO ਨੇ ਕਿਹਾ ਹੈ ਕਿ ਰੂਸ ਨੇ ਉਨ੍ਹਾਂ ਨਾਲ ਵੈਕਸੀਨ ਅਤੇ ਟੈਸਟਿੰਗ ਦੀ ਪ੍ਰਕਿਰਿਆ ਨਾਲ ਜੁੜੀ ਕੋਈ ਜਾਣਕਾਰੀ ਸਾਂਝੀ ਹੀ ਨਹੀਂ ਕੀਤੀ ਹੈ। WHO ਨੂੰ ਇਸ ਵੈਕਸੀਨ ਦੇ ਤੀਜੇ ਪੜਾਅ ਦੀ ਟੈਸਟਿੰਗ ਨੂੰ ਲੈ ਕੇ ਸ਼ੱਕ ਹੈ। ਸੰਗਠਨ ਦੇ ਬੁਲਾਰੇ ਕ੍ਰਿਸਟੀਅਨ ਲਿੰਡਮਿਅਰ ਨੇ ਪ੍ਰੈਸ ਬਰੀਫਿੰਗ ਦੌਰਾਨ ਕਿਹਾ ਕਿ ਜੇਕਰ ਕਿਸੇ ਵੈਕਸੀਨ ਦਾ ਤੀਜੇ ਪੜਾਅ ਦਾ ਟ੍ਰਾਇਲ ਕੀਤੇ ਬਿਨਾਂ ਹੀ ਉਸ ਦੇ ਉਤਪਾਦਨ ਲਈ ਲਾਈਸੈਂਸ ਜਾਰੀ ਕਰ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਖ਼ਤਰਨਾਕ ਮੰਨਣਾ ਹੀ ਪਵੇਗਾ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: 13 ਅਗਸਤ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਵੇਗੀ ਅੰਤਰਰਾਸ਼ਟਰੀ ਉਡਾਣ ਸੇਵਾ

PunjabKesari

ਵਿਸ਼ਵ ਸਿਹਤ ਸੰਗਠਨ ਦੇ ਅਧੀਨ ਆਉਣ ਵਾਲੇ ਪੈਨ-ਅਮੈਰੀਕਨ ਹੈਲਥ ਆਰਗੇਨਾਈਜੇਸ਼ਨ ਦੇ ਸਹਾਇਕ ਨਿਰਦੇਸ਼ਕ ਜਰਬਾਸ ਬਾਰਬੋਸਾ ਨੇ ਕਿਹਾ ਕਿ, 'ਜਾਣਕਾਰੀ ਮਿਲੀ ਹੈ ਕਿ ਬ੍ਰਾਜ਼ੀਲ ਵੈਕਸੀਨ ਬਣਾਉਣਾ ਸ਼ੁਰੂ ਕਰੇਗਾ ਪਰ ਜਦੋਂ ਤੱਕ ਹੋਰ ਟ੍ਰਾਇਲ ਪੂਰੇ ਨਹੀਂ ਹੋ ਜਾਂਦੇ ਇਹ ਨਹੀਂ ਕੀਤਾ ਜਾਣਾ ਚਾਹੀਦਾ ਹੈ।' ਉਨ੍ਹਾਂ ਕਿਹਾ ਕਿ ਵੈਕਸੀਨ ਬਣਾਉਣ ਵਾਲੇ ਕਿਸੇ ਨੂੰ ਵੀ ਇਸ ਪ੍ਰਕਿਰਿਆ ਦਾ ਪਾਲਣ ਕਰਣਾ ਹੈ ਜੋ ਕਿ ਇਹ ਯਕੀਨੀ ਕਰੇਗਾ ਕਿ ਵੈਕਸੀਨ ਸੁਰੱਖਿਅਤ ਹੈ ਅਤੇ ਵਿਸ਼ਵ ਸਿਹਤ ਸੰਗਠਨ ਨੇ ਉਸ ਦੀ ਸਿਫਾਰਿਸ਼ ਕੀਤੀ ਹੈ। ਪਿਛਲੇ ਹਫ਼ਤੇ ਵਿਸ਼ਵ ਸਿਹਤ ਸੰਗਠਨ ਨੇ ਰੂਸ ਨੂੰ ਬੇਨਤੀ ਕੀਤੀ ਸੀ ਕਿ ਉਹ ਕੋਰੋਨਾ ਖ਼ਿਲਾਫ ਵੈਕਸੀਨ ਬਣਾਉਣ ਲਈ ਅੰਤਰਰਾਸ਼ਟਰੀ ਗਾਈਡਲਾਈਨ ਦਾ ਪਾਲਣ ਕਰੇ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਜੱਦੀ ਜਾਇਦਾਦ 'ਚ ਧੀ ਨੂੰ ਪੁੱਤਰ ਸਮਾਨ ਮਿਲੇਗਾ ਹੱਕ

ਦੱਸ ਦੇਈਏ ਕਿ ਰੂਸ ਦੇ ਸਿਹਤ ਮੰਤਰਾਲੇ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਰੂਸ ਵਿਚ ਹੁਣ ਵੱਡੇ ਪੈਮਾਨੇ 'ਤੇ ਲੋਕਾਂ ਨੂੰ ਇਹ ਵੈਕਸੀਨ ਦੇਣੀ ਸ਼ੁਰੂ ਕੀਤੀ ਜਾਏਗੀ। ਹਾਲਾਂਕਿ ਰੂਸ ਨੇ ਜਿਸ ਤੇਜ਼ੀ ਨਾਲ ਕੋਰੋਨਾ ਵੈਕਸੀਨ ਨੂੰ ਹਾਸਲ ਕਰਨ ਦਾ ਦਾਅਵਾ ਕੀਤਾ ਹੈ, ਉਸ ਨੂੰ ਦੇਖਦੇ ਹੋਏ ਵਿਗਿਆਨਕ ਜਗਤ ਵਿਚ ਇਸ ਨੂੰ ਲੈ ਕੇ ਚਿੰਤਾਵਾਂ ਵੀ ਜਤਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: WHO ਮੁਤਾਬਕ ਕੋਰੋਨਾ ਦੀ ਲਪੇਟ 'ਚ ਆਉਣਗੇ ਅਜੇ ਹੋਰ ਲੋਕ ਪਰ ਦਿਖ ਰਹੀ ਉਮੀਦ ਦੀ ਕਿਰਨ


cherry

Content Editor

Related News