ਕੋਰੋਨਾ ਦੀ ਸ਼ੁਰੂਆਤ ਸਬੰਧੀ ਜਲਦ ਖ਼ਤਮ ਹੋਵੇਗਾ ਸਸਪੈਂਸ, 2 ਦਿਨਾਂ ਲਈ ਚੀਨ ਜਾਣਗੇ WHO ਦੇ ਮਾਹਰ

07/10/2020 4:03:06 PM

ਬੀਜਿੰਗ (ਭਾਸ਼ਾ) : ਵਿਸ਼ਵ ਸਿਹਤ ਸੰਗਠਨ ਦੇ 2 ਮਾਹਰ ਕੋਵਿਡ-19 ਗਲੋਬਲ ਮਹਾਮਾਰੀ ਦੀ ਉਤਪੱਤੀ ਦਾ ਪਤਾ ਲਗਾਉਣ ਦੇ ਇਕ ਵੱਡੇ ਅਭਿਆਨ ਦੇ ਤਹਿਤ ਜ਼ਮੀਨੀ ਕੰਮ ਪੂਰਾ ਕਰਣ ਲਈ ਅਗਲੇ 2 ਦਿਨ ਚੀਨ ਦੀ ਰਾਜਧਾਨੀ ਬੀਜਿੰਗ ਵਿਚ ਬਿਤਾਉਣਗੇ। ਸੰਯੁਕਤ ਰਾਸ਼ਟਰ ਨੇ ਇਕ ਬਿਆਨ ਵਿਚ ਕਿਹਾ ਕਿ ਇਕ ਪਸ਼ੂ ਸਿਹਤ ਮਾਹਰ ਅਤੇ ਇਕ ਮਹਾਮਾਰੀ ਵਿਗਿਆਨੀ ਆਪਣੀ ਯਾਤਰਾ ਦੌਰਾਨ ਭਵਿੱਖ ਦੇ ਅਭਿਆਨ ਲਈ ਕੰਮ ਕਰਣਗੇ ਜਿਸ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਇਹ ਵਿਸ਼ਾਣੁ ਪਸ਼ੂਆਂ ਤੋਂ ਮਨੁੱਖਾਂ ਤੱਕ ਕਿਵੇਂ ਫੈਲਿਆ।

ਮਾਹਰਾਂ ਦਾ ਮੰਨਣਾ ਹੈ ਕਿ ਇਹ ਵਿਸ਼ਾਣੁ ਚਮਗਿੱਦੜਾਂ ਤੋਂ ਪੈਦਾ ਹੋਇਆ ਅਤੇ ਫਿਰ ਕਸਤੂਰੀ ਬਿਲਾਵ ਜਾਂ ਪੈਂਗੋਲਿਨ ਵਰਗੇ ਹੋਰ ਸਤਨਧਾਰੀ ਪ੍ਰਾਣੀਆਂ ਵਿਚ ਫੈਲਿਆ ਅਤੇ ਇਸ ਦੇ ਬਾਅਦ ਪਿਛਲੇ ਸਾਲ ਦੇ ਅੰਤ ਵਿਚ ਚੀਨੀ ਸ਼ਹਿਰ ਵੁਹਾਨ ਦੇ ਖਾਦ ਬਾਜ਼ਾਰ ਵਿਚ ਲੋਕਾਂ ਤੱਕ ਫੈਲਿਆ। ਭਵਿੱਖ ਵਿਚ ਮਹਾਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਚੀਨ ਨੇ ਜੰਗਲੀ ਜੀਵਾਂ ਦੇ ਵਪਾਰ 'ਤੇ ਕਾਰਵਾਈ ਕੀਤੀ ਅਤੇ ਕੁੱਝ ਪਸ਼ੂ ਬਾਜ਼ਾਰ ਬੰਦ ਕਰ ਦਿੱਤੇ।

ਡਬਲਯੂ.ਐਚ.ਓ. ਦਾ ਅਭਿਆਨ ਰਾਜਨੀਤਕ ਰੂਪ ਤੋਂ ਸੰਵੇਦਨਸ਼ੀਲ ਹੈ ਕਿਉਂਕਿ ਉਸ ਨੂੰ ਸਭ ਤੋਂ ਜ਼ਿਆਦਾ ਵਿੱਤ ਪੋਸ਼ਣ ਦੇਣ ਵਾਲੇ ਅਮਰੀਕਾ ਨੇ ਇਸ ਮਹਾਮਾਰੀ ਨਾਲ ਨਜਿੱਠਣ ਵਿਚ ਨਾਕਾਮੀ ਅਤੇ ਚੀਨ ਦੇ ਪ੍ਰਤੀ ਪੱਖਪਾਤ ਦਾ ਇਲਜ਼ਾਮ ਲਗਾ ਕੇ ਉਸ ਦੀ ਫੰਡ ਵਿਚ ਕਟੌਤੀ ਕਰਣ ਦੀ ਧਮਕੀ ਦਿੱਤੀ ਹੈ। ਮਈ ਵਿਚ ਵਿਸ਼ਵ ਸਿਹਤ ਮਹਾਸਭਾ ਵਿਚ 120 ਤੋਂ ਜਿਆਦਾ ਦੇਸ਼ਾਂ ਨੇ ਵਿਸ਼ਾਣੁ ਦੀ ਉਤਪੱਤੀ ਦਾ ਪਤਾ ਲਗਾਉਣ ਲਈ ਜਾਂਚ ਦੀ ਮੰਗ ਕੀਤੀ ਸੀ। ਚੀਨ ਨੇ ਜ਼ੋਰ ਦਿੱਤਾ ਸੀ ਕਿ ਡਬਲਯੂ.ਐਚ.ਓ. ਜਾਂਚ ਦੀ ਅਗਵਾਈ ਕਰੇ ਅਤੇ ਇਸ ਦੇ ਲਈ ਮਹਾਮਾਰੀ ਦੇ ਕਾਬੂ ਵਿਚ ਆਉਣ ਤੱਕ ਦਾ ਇੰਤਜ਼ਾਰ ਕਰੇ।


cherry

Content Editor

Related News