WHO ਨੇ ਕੋਰੋਨਾਵਾਇਰਸ ਨਾਲ ਜੂਝ ਰਹੇ ਵੁਹਾਨ ਦੇ ਲੋਕਾਂ ਦੀ ਕੀਤੀ ਸ਼ਲਾਘਾ

02/07/2020 1:27:06 PM

ਜਿਨੇਵਾ- ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਨਾਲ ਬੇਹਾਲ ਵੁਹਾਨ ਦੇ ਲੋਕਾਂ ਦੇ ਜਜ਼ਬੇ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਪ੍ਰਤੀ ਹਮਦਰਦੀ ਤੇ ਉਹਨਾਂ ਦਾ ਧੰਨਵਾਦ ਕੀਤਾ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੈਡ੍ਰੋਸ ਐਡਰੇਨਾਮ ਗੈਬਰੇਯੇਸਸ ਨੇ ਵੀਰਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਵੁਹਾਨ ਦੇ ਲੋਕ ਬਹੁਤ ਕੁਝ ਝੇਲ ਰਹੇ ਹਨ।

ਸ਼੍ਰੀ ਟੈਡ੍ਰੋਸ ਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿਚ ਉਹਨਾਂ ਦੇ ਸਹਿਯੋਗ ਦੇ ਲਈ ਉਹਨਾਂ ਦੀ ਸ਼ਲਾਘਾ ਕਰਦਾ ਹਾਂ ਤੇ ਧੰਨਵਾਦ ਕਰਦਾ ਹਾਂ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਵਿਚ ਸਾਹਮਣੇ ਆਇਆ ਸੀ। 23 ਜਨਵਰੀ ਤੋਂ ਦੇਸ਼ ਦੇ ਬਾਕੀ ਖੇਤਰਾਂ ਤੋਂ ਉਸ ਦਾ ਸੰਪਰਕ ਤੋੜ ਦਿੱਤਾ ਗਿਆ ਹੈ ਤਾਂਕਿ ਉਥੋਂ ਹੋਰਾਂ ਥਾਵਾਂ 'ਤੇ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਸ਼੍ਰੀ ਟੈਡ੍ਰੋਸ ਨੇ ਕਿਹਾ ਕਿ ਮਨੁੱਖਤਾ ਦੇ ਲਈ ਅਜਿਹੇ ਕੰਮ ਦੀ ਸ਼ਲਾਘਾ ਸ਼ਬਦਾਂ ਵਿਚ ਨਹੀਂ ਕੀਤੀ ਜਾ ਸਕਦੀ। ਮੈਂ ਇਸ ਦੇ ਲਈ ਧੰਨਵਾਦੀ ਹਾਂ ਤੇ ਉਹ ਜੋ ਕਰ ਰਹੇ ਹਨ। ਮੈਂ ਉਹਨਾਂ 'ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਉਹਨਾਂ ਕਿਹਾ ਕਿ ਮੈਂ ਬੀਜਿੰਗ ਵਿਚ ਸੀ ਤੇ ਮੈਂ ਵੁਹਾਨ ਜਾਣਾ ਚਾਹੁੰਦਾ ਸੀ ਪਰ ਮੈਂ ਵੁਹਾਨ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਲਦੀ ਹੀ ਇਕ ਦਿਨ ਉਹਨਾਂ ਕੋਲ ਆਵਾਂਗਾ। ਮੇਰਾ ਹੌਸਲਾ ਉਹਨਾਂ ਦੇ ਤੇ ਇਸ ਜਾਨਲੇਵਾ ਵਾਇਰਸ ਨਾਲ ਲੜ ਰਹੇ ਹੋਰਾਂ ਲੋਕਾਂ ਦੇ ਨਾਲ ਹੈ।


Baljit Singh

Content Editor

Related News