WHO ਵੱਲੋਂ ਚੀਨ ਦੇ ਦਾਅਵੇ ਦਾ ਸਮਰਥਨ, ਕਿਹਾ- ਆਸਟ੍ਰੇਲੀਆਈ ਬੀਫ ਕੋਰੋਨਾ ਦਾ ਸੰਭਾਵਿਤ ਕਾਰਨ
Wednesday, Feb 10, 2021 - 06:21 PM (IST)
ਬੀਜਿੰਗ/ਸਿਡਨੀ (ਬਿਊਰੋ): ਕੋਰੋਨਾ ਵਾਇਰਸ ਦੇ ਪ੍ਰਸਾਰ ਵਿਚ ਚੀਨ ਦੀਆਂ ਗੜਬੜੀਆਂ ਲੁਕਾਉਣ ਦੇ ਦੋਸ਼ਾਂ ਵਿਚ ਘਿਰੇ ਵਿਸ਼ਵ ਸਿਹਤ ਸੰਗਠਨ (WHO) ਨੇ ਇਕ ਵਾਰ ਫਿਰ ਡ੍ਰੈਗਨ ਦੀ ਹਮਾਇਤ ਕੀਤੀ ਹੈ।ਵੁਹਾਨ ਪਹੁੰਚੇ ਡਬਲਊ.ਐੱਚ.ਓ. ਦੇ ਜਾਂਚ ਦਲ ਨੇ ਕਿਹਾ ਹੈ ਕਿ ਵੁਹਾਨ ਇੰਸਟੀਚਿਊਟ ਆਫ ਵਾਇਰੋਲੌਜੀ ਤੋਂ ਇਸ ਵਾਇਰਸ ਦੇ ਫੈਲਣ ਦੀ ਸੰਭਾਵਨਾ ਨਹੀਂ ਹੈ। ਉਹਨਾਂ ਨੇ ਚੀਨ ਦੇ ਉਸ ਦਾਅਵੇ ਦਾ ਵੀ ਸਮਰਥਨ ਕੀਤਾ ਹੈ ਕਿ ਕੋਰੋਨਾ ਵਾਇਰਸ ਚੀਨ ਦੇ ਬਾਹਰ ਫੈਲਿਆ ਸੀ ਅਤੇ ਆਸਟ੍ਰੇਲੀਆ ਤੋਂ ਆਯਤਿਤ ਫਰੋਜ਼ਨ ਬੀਫ ਵੁਹਾਨ ਵਿਚ ਕੋਰੋਨਾ ਦੇ ਪ੍ਰਸਾਰ ਦਾ ਕਾਰਨ ਹੋ ਸਕਦਾ ਹੈ।
ਡਬਲਊ.ਐੱਚ.ਓ. ਦੇ 14 ਵਿਗਿਆਨੀਆਂ ਦੇ ਜਾਂਚ ਦਲ ਨੇ ਕਰੀਬ ਇਕ ਮਹੀਨੇ ਦੀ ਚੀਨ ਦੀ ਆਪਣੀ ਯਾਤਰਾ ਨੂੰ ਇਹ ਕਹਿ ਕੇ ਖ਼ਤਮ ਕਰ ਦਿੱਤਾ ਕਿ ਵੁਹਾਨ ਵਿਚ ਕੋਲਡ ਚੇਨ ਪ੍ਰੌਡਕਟ ਜਿਵੇਂ ਆਸਟ੍ਰੇਲੀਆਈ ਬੀਫ ਕੋਰੋਨਾ ਵਾਇਰਸ ਦੇ ਪ੍ਰਸਾਰ ਦਾ ਕਾਰਨ ਹੋ ਸਕਦਾ ਹੈ। ਡਬਲਊ.ਐੱਚ.ਓ. ਦਾ ਇਹ ਬਿਆਨ ਚੀਨ ਦੀ ਕਮਿਊਨਿਸਟ ਪਾਰਟੀ ਦੇ ਉਸ ਬਿਆਨ ਨਾਲ ਮੇਲ ਖਾਂਦਾ ਹੈ ਜਿਸ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਕੋਰੋਨਾ ਵਾਇਰਸ ਚੀਨ ਦੇ ਬਾਹਰ ਫੈਲਿਆ ਅਤੇ ਉੱਥੋਂ ਵੁਹਾਨ ਪਹੁੰਚਿਆ।
ਲੈਬੋਰਟਰੀ ਤੋਂ ਕੋਰੋਨਾ ਵਾਇਰਸ ਦੇ ਫੈਲਣ ਦੀ ਸੰਭਾਵਨਾ ਨਹੀਂ
ਡਬਲਊ.ਐੱਚ.ਓ. ਦੇ ਮਾਹਰ ਪੀਟਰ ਇਮਬ੍ਰੇਕ ਨੇ ਕਿਹਾ ਕਿ ਇਸ ਬਾਰੇ ਵਿਚ ਹੋਰ ਜ਼ਿਆਦਾ ਜਾਂਚ ਦੀ ਲੋੜ ਹੈ। ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਵਾਇਰਸ ਕਿਸੇ ਦੂਜੇ ਤੋਂ ਆਇਆ ਸੀ ਜਾਂ ਨਹੀਂ। ਪੀਟਰ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਦੀ ਇਕ ਲੈਬੋਰਟਰੀ ਤੋਂ ਕੋਰੋਨਾ ਵਾਇਰਸ ਦੇ ਫੈਲਣ ਦੀ ਸੰਭਾਵਨਾ ਨਹੀਂ ਹੈ। ਸੰਭਵ ਤੌਰ 'ਤੇ ਇਸ ਨੇ ਕਿਸੇ ਰੋਗਾਣੂ ਫੈਲਾਉਣ ਵਾਲੀ ਪ੍ਰਜਾਤੀ (ਜੀਵ) ਜ਼ਰੀਏ ਮਨੁੱਖੀ ਸਰੀਰ ਵਿਚ ਦਾਖਲ ਕੀਤਾ ਹੋਵੇ। ਡਬਲਊ.ਐੱਚ.ਓ. ਦੇ ਖਾਧ ਸੁਰੱਖਿਆ ਅਤੇ ਜੰਤੂ ਰੋਗ ਮਾਹਰ ਪੀਟਰ ਬੇਨ ਇਮਬ੍ਰੇਕ ਨੇ ਮੱਧ ਚੀਨ ਦੇ ਸ਼ਹਿਰ ਵੁਹਾਨ ਵਿਚ ਕੋਰੋਨਾ ਵਾਇਰਸ ਦੇ ਸੰਭਾਵਿਤ ਤੌਰ 'ਤੇ ਪੈਦਾ ਹੋਣ ਦੇ ਵਿਸ਼ੇ ਦੀ ਡਬਲਊ.ਐੱਚ.ਓ. ਦੀ ਟੀਮ ਦੀ ਜਾਂਚ ਦੇ ਇਕ ਮੁਲਾਂਕਣ ਵਿਚ ਮੰਗਲਵਾਰ ਨੂੰ ਇਹ ਦਾਅਵਾ ਕੀਤਾ।
ਗੌਰਤਲਬ ਹੈ ਕਿ ਵਿਸ਼ਵ ਵਿਚ ਵੁਹਾਨ ਵਿਚ ਹੀ ਦਸੰਬਰ 2019 ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਵੁਹਾਨ ਇੰਸਟੀਚਿਊਟ ਆਫ ਵਾਇਰੋਲੌਜੀ ਨੇ ਵਾਇਰਸ ਦੇ ਵਿਆਪਕ ਪੱਧਰ 'ਤੇ ਨਮੂਨੇ ਇਕੱਠੇ ਕੀਤੇ ਸਨ, ਜਿਸ ਕਾਰਨ ਇਹ ਦੋਸ਼ ਲਗਾਏ ਗਏ ਸਨ ਕਿ ਵਾਇਰਸ ਉੱਥੋਂ ਹੀ ਨੇੜਲੇ ਵਾਤਾਵਰ ਵਿਚ ਫੈਲਿਆ ਹੋਵੇਗਾ। ਭਾਵੇਂਕਿ ਚੀਨ ਨੇ ਇਸ ਸੰਭਾਵਨਾ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ ਅਤੇ ਇਹਨਾਂ ਸਿਧਾਂਤਾਂ ਦਾ ਪ੍ਰਚਾਰ ਕੀਤਾ ਸੀ ਕਿ ਵਾਇਰਸ ਕਿਤੇ ਹੋਰ ਪੈਦਾ ਹੋਇਆ ਸੀ।
ਨੋਟ- ਕੋਰੋਨਾ ਵਾਇਰਸ 'ਤੇ ਡਬਲਊ.ਐੱਚ.ਓ. ਟੀਮ ਦੇ ਦਾਅਵੇ ਬਾਰੇ, ਕੁਮੈਂਟ ਕਰ ਦਿਓ ਰਾਏ।