WHO ਦੀ ਸਹਿਮਤੀ, ਖਤਰੇ ਦੇ ਬਾਵਜੂਦ ਸਿਹਤਮੰਦ ਲੋਕਾਂ ਨੂੰ ਕੀਤਾ ਜਾਵੇਗਾ ਕੋਰੋਨਾ ਇਨਫੈਕਟਿਡ

05/10/2020 6:20:38 PM

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਹੁਣ ਤੱਕ ਕੋਵਿਡ-19 ਮਹਾਮਾਰੀ ਦੇ ਇਲਾਜ ਲਈ ਕੋਈ ਟੀਕਾ ਜਾਂ ਦਵਾਈ ਵਿਕਸਿਤ ਨਹੀਂ ਕਰ ਸਕੇ ਹਨ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (WHO) ਨੇ ਉਸ ਵਿਵਾਦਮਈ ਟ੍ਰਾਇਲ ਨੂੰ ਆਪਣਾ ਸਮਰਥਨ ਦਿੱਤਾ ਹੈ ਜਿਸ ਵਿਚ ਸਿਹਤਮੰਦ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਇਨਫੈਕਟਿਡ ਕੀਤਾ ਜਾਵੇਗਾ। ਇਸ ਦੌਰਾਨ ਵਾਲੰਟੀਅਰਾਂ ਦੇ ਗੰਭੀਰ ਰੂਪ ਨਾਲ ਬੀਮਾਰ ਪੈਣ ਦਾ ਖਤਰਾ ਵੀ ਬਣਿਆ ਰਹੇਗਾ। ਡੇਲੀ ਮੇਲ ਦੀ ਇਕ ਰਿਪੋਰਟ ਦੇ ਮੁਤਾਬਕ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਸਿਹਤਮੰਦ ਵਾਲੰਟੀਅਰਾਂ ਨੂੰ ਕੋਰੋਨਾ ਇਨਫੈਕਟਿਡ ਕਰਾਉਣ ਨਾਲ ਵੈਕਸੀਨ ਤਿਆਰ ਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਆਵੇਗੀ।ਸਿਹਤ ਸੰਗਠਨ ਨੇ ਇਸੇ ਕਾਰਨ ਇਸ ਪ੍ਰਕਿਰਿਆ ਨੂੰ ਨੈਤਿਕ ਰੂਪ ਨਾਲ ਵੀ ਸਹੀ ਕਰਾਰ ਦਿੱਤਾ ਹੈ। 

ਵਿਸ਼ਵ ਸਿਹਤ ਸੰਗਠਨ ਨੇ ਵੈਕਸੀਨ ਦੇ ਟ੍ਰਾਇਲ ਨੂੰ ਲੈਕੇ 8 ਸ਼ਰਤਾਂ ਵੀ ਨਿਰਧਾਰਿਤ ਕੀਤੀਆਂ ਹਨ। ਇਸ ਦੇ ਤਹਿਤ ਸਿਰਫ 18 ਤੋਂ 30 ਸਾਲ ਦੇ ਲੋਕਾਂ ਨੂੰ ਹੀ ਸ਼ਾਮਲ ਕੀਤਾ ਜਾਵੇਗਾ। ਸਿਹਤਮੰਦ ਲੋਕਾਂ ਨੂੰ ਇਨਫੈਕਟਿਡ ਕਰਾਉਣ ਦੇ ਬਾਅਦ ਉਹਨਾਂ 'ਤੇ ਵੈਕਸੀਨ ਦਾ ਅਸਰ ਦੇਖਣ ਨੂੰ 'ਚੈਲੇਂਜ ਟ੍ਰਾਇਲ' ਵੀ ਕਹਿੰਦੇ ਹਨ। ਮਲੇਰੀਆ, ਟਾਈਫਾਈਡ, ਫਲੂ ਦੀ ਵੈਕਸੀਨ ਤਿਆਰ ਕਰਨ ਲਈ ਅਜਿਹੇ ਪ੍ਰਯੋਗ ਕੀਤੇ ਗਏ ਹਨ ਭਾਵੇਂਕਿ ਇਹਨਾਂ ਬੀਮਾਰੀਆਂ ਦੇ ਇਲਾਜ ਲਈ ਦਵਾਈਆਂ ਮੌਜੂਦ ਸਨ।

ਪੜ੍ਹੋ ਇਹ ਅਹਿਮ ਖਬਰ- WHO ਦਾ ਖੁਲਾਸਾ, ਕੋਰੋਨਾ ਮਰੀਜ਼ ਦੁਬਾਰਾ ਪੌਜੀਟਿਵ ਆਏ ਤਾਂ ਡਰਨ ਦੀ ਲੋੜ ਨਹੀਂ

ਪਰ ਕੋਰੋਨਾਵਾਇਰਸ ਨਾਲ ਬੀਮਾਰ ਪੈਣ 'ਤੇ ਫਿਲਹਾਲ ਕੋਈ ਇਲਾਜ ਮੌਜੂਦ ਨਹੀਂ ਹੈ। ਇਸ ਕਾਰਨ ਨਾਲ ਕਿਸੇ ਸਿਹਤਮੰਦ ਵਿਅਕਤੀ ਦੇ ਇਨਫੈਕਟਿਡ ਕਰਵਾਏ ਜਾਣ ਦੇ ਬਾਅਦ ਉਸ ਦੇ ਗੰਭੀਰ ਰੂਪ ਨਾਲ ਬੀਮਾਰ ਪੈਣ 'ਤੇ ਠੀਕ ਹੋਣਾ ਮੁਸ਼ਕਲ ਹੋਵੇਗਾ। ਆਮਤੌਰ 'ਤੇ ਪਹਿਲਾਂ ਤੋਂ ਹੀ ਇਨਫੈਕਟਿਡ ਹੋ ਚੁੱਕੇ ਲੋਕਾਂ 'ਤੇ ਵੈਕਸੀਨ ਦਾ ਟ੍ਰਾਇਲ ਕੀਤਾ ਜਾਂਦਾ ਹੈ। ਆਕਸਫੋਰਡ ਯੂਨੀਵਰਸਿਟੀ ਅਤੇ ਇੰਪੇਰੀਯਲ ਕਾਲਜ ਲੰਡਨ ਵੱਲੋਂ ਅਜਿਹੇ ਲੋਕਾਂ 'ਤੇ ਹੀ ਟ੍ਰਾਇਲ ਸ਼ੁਰੂ ਕੀਤਾ ਗਿਆ ਹੈ। ਭਾਵੇਂਕਿ ਇਹ ਪ੍ਰਕਿਰਿਆ ਹੌਲੀ ਹੁੰਦੀ ਹੈ ਅਤੇ ਇਸ ਵਿਚ ਤੇਜ਼ੀ ਲਿਆਉਣ ਲਈ ਚੈਲੇਂਜ ਟ੍ਰਾਇਲ ਦੀ ਗੱਲ ਉਠੀ ਹੈ।ਇੱਥੇ ਦੱਸ ਦਈਏ ਕਿ ਦੁਨੀਆ ਭਰ ਵਿਚ ਇਸ ਵਾਇਰਸ ਨਾਲ 2 ਲੱਖ 80 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਨਫੈਕਟਿਡਾਂ ਦਾ ਅੰਕੜਾ 41 ਲੱਖ ਦੇ ਪਾਰ ਜਾ ਚੁੱਕਾ ਹੈ। ਭਾਰਤ ਵਿਚ ਐਤਵਾਰ ਸਵੇਰ ਤੱਕ ਕੋਰੋਨਾ ਮਰੀਜ਼ਾਂ ਦੀ ਗਿਣਤੀ ਕਰੀਬ 63 ਹਜ਼ਾਰ ਤੱਕ ਪਹੁੰਚ ਗਈ। ਉੱਥੇ 2109 ਲੋਕਾਂ ਦੀ ਮੌਤ ਹੋ ਚੁੱਕੀ ਹੈ। 
 


Vandana

Content Editor

Related News