ਭਾਰਤ ਦੇ ਬਾਹਰ ਦੁਨੀਆ ਦੀ ਪਹਿਲੀ ''ਯੋਗ ਯੂਨੀਵਰਸਿਟੀ'' ''ਚ ਸ਼ੁਰੂ ਹੋਣਗੀਆਂ ਕਲਾਸਾਂ

02/16/2020 1:43:16 PM

ਵਾਸ਼ਿੰਗਟਨ— ਭਾਰਤ ਦੇ ਬਾਹਰ ਦੁਨੀਆ ਦੀ ਪਹਿਲੀ ਯੋਗ ਯੂਨੀਵਰਸਿਟੀ ਅਮਰੀਕਾ 'ਚ ਇਸ ਸਾਲ ਸੋਧ ਨਾਲ ਆਪਣਾ ਮਾਸਟਰ ਕੋਰਸ ਸ਼ੁਰੂ ਕਰੇਗੀ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਦਾਖਲਾ ਅਪ੍ਰੈਲ 'ਚ ਸ਼ੁਰੂ ਹੋਵੇਗਾ। ਵਿਵੇਕਾਨੰਦ ਯੋਗ ਯੂਨੀਵਰਸਿਟੀ (ਵਾਯੂ) ਨੂੰ 50 ਲੱਖ ਡਾਲਰ ਦੇ ਬਜਟ ਨਾਲ ਲਾਸ ਏਂਜਲਸ 'ਚ ਸਥਾਪਤ ਕੀਤਾ ਗਿਆ ਹੈ।
ਯੂਨੀਵਰਸਿਟੀ ਨੇ ਇਕ ਬਿਆਨ 'ਚ ਕਿਹਾ ਕਿ ਕੇਸ ਵੈਸਟਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਸ਼੍ਰੀਨਾਥ ਨੂੰ ਇਸ ਦਾ ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ ਅਤੇ ਭਾਰਤੀ ਯੋਗ ਗੁਰੂ ਐੱਚ. ਆਰ. ਨਾਗੇਂਦਰ ਇਸ ਦੇ ਚੇਅਰਮੈਨ ਹੋਣਗੇ।

ਬਿਆਨ 'ਚ ਦੱਸਿਆ ਗਿਆ ਕਿ ਸਿਲੇਬਸ ਅਗਸਤ 2020 ਤੋਂ ਸ਼ੁਰੂ ਹੋਵੇਗਾ। ਯੂਨੀਵਰਸਿਟੀ ਨੇ ਯੋਗ ਆਧਾਰਤ ਉੱਚ ਸਿੱਖਿਆ ਮੁਹੱਈਆ ਕਰਾਉਣ ਲਈ ਨਵੰਬਰ 2019 'ਚ ਬਿਊਰੋ ਫਾਰ ਪ੍ਰਾਇਵੇਟ ਪੋਸਟ ਸੈਕੰਡਰੀ ਐਜੂਕੇਸ਼ਨ, ਕੈਲੀਫੋਰਨੀਆ ਤੋਂ ਅਧਿਕਾਰਕ ਮਾਨਤਾ ਪ੍ਰਾਪਤ ਹੋਣ ਦੇ ਤਿੰਨ ਮਹੀਨਿਆਂ ਦੇ ਅੰਦਰ ਇਹ ਘੋਸ਼ਣਾ ਕੀਤੀ।
'ਵਾਯੂ' ਨੂੰ ਨਾਸਾ ਦੇ ਸਾਬਕਾ ਵਿਗਿਆਨੀ ਨਾਗੇਂਦਰ ਦੇ ਦਿਮਾਗ ਦੀ ਪੈਦਾਵਾਰ ਦੱਸਿਆ ਜਾਂਦਾ ਹੈ ਜੋ ਪਿਛਲੇ ਚਾਰ ਦਹਾਕਿਆਂ 'ਚ ਸਮਾਜਿਕ ਰੂਪ ਤੋਂ ਵਿਗਿਆਨ ਨੂੰ ਬਦਲਣ 'ਚ ਕੰਮ ਕਰ ਰਹੇ ਹਨ।


Related News