ਚੀਨ ਨੇ ਦੁਨੀਆ ਦੇ ਸਭ ਤੋਂ ਤੇਜ਼ ''ਕੰਪਿਊਟਰ'' ਨਾਲ ਅਮਰੀਕਾ ਨੂੰ ਪਛਾੜਿਆ

Wednesday, Jun 24, 2026 - 11:49 AM (IST)

ਚੀਨ ਨੇ ਦੁਨੀਆ ਦੇ ਸਭ ਤੋਂ ਤੇਜ਼ ''ਕੰਪਿਊਟਰ'' ਨਾਲ ਅਮਰੀਕਾ ਨੂੰ ਪਛਾੜਿਆ

ਵਾਸ਼ਿੰਗਟਨ (ਏਪੀ) - ਚੀਨ ਦਾ ਇੱਕ ਸੁਪਰ ਕੰਪਿਊਟਰ ਅਮਰੀਕੀ ਮਸ਼ੀਨਾਂ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਕੰਪਿਊਟਰ ਬਣ ਗਿਆ ਹੈ। 2017 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਚੀਨੀ ਕੰਪਿਊਟਿਰ ਨੇ ਉਸ  ਸੂਚੀ ਵਿਚ ਸਿਥਰਲਾ ਸਥਾਨ ਹਾਸਲ ਕੀਤਾ ਹੈ,, ਜਿਸਨੂੰ ਅਕਸਰ ਕਿਸੇ ਦੇਸ਼ ਦੀ ਤਕਨੀਕੀ ਮੁਹਾਰਤ ਦੇ ਮਾਪ ਵਜੋਂ ਦੇਖਿਆ ਜਾਂਦਾ ਹੈ। ਮੰਗਲਵਾਰ ਨੂੰ ਐਲਾਨੇ ਗਏ ਟੌਪ500 ਕੰਪਿਊਟਰ ਰੈਂਕਿੰਗ ਦੇ ਨਵੀਨਤਮ ਸੰਸਕਰਣ ਵਿੱਚ ਚੀਨ ਦੇ ਸ਼ੇਨਜ਼ੇਨ ਵਿੱਚ 'ਲਾਈਨਸ਼ਾਈਨ' ਕੰਪਿਊਟਰ ਨੇ ਅਮਰੀਕੀ ਕੰਪਿਊਟਰ ਐਲ ਕੈਪੀਟਨ ਨੂੰ ਪਛਾੜ ਦਿੱਤਾ। 

ਟੌਪ500 ਪ੍ਰੋਜੈਕਟ ਵਿੱਚ ਸ਼ਾਮਲ ਵਿਗਿਆਨੀਆਂ ਨੇ ਦੱਸਿਆ ਕਿ ਚੀਨ ਦੇ ਨੈਸ਼ਨਲ ਸੁਪਰਕੰਪਿਊਟਿੰਗ ਸੈਂਟਰ ਵਿਖੇ ਸਥਿਤ 'ਲਾਈਨਸ਼ਾਈਨ' ਕੰਪਿਊਟਰ ਨੇ 2,198 ਐਕਸਫਲੋਪਸ ਦੀ ਸਮਰੱਥਾ ਪ੍ਰਾਪਤ ਕੀਤੀ ਹੈ। ਇਸਦਾ ਮਤਲਬ ਹੈ ਕਿ ਇਹ ਪ੍ਰਤੀ ਸਕਿੰਟ ਦੋ ਕੁਇੰਟਲੀਅਨ (10 ਦੀ ਘਾਤ 18) ਤੋਂ ਵੱਧ ਗਣਨਾਵਾਂ ਕਰ ਸਕਦਾ ਹੈ। ਕੈਲੀਫੋਰਨੀਆ ਵਿੱਚ ਅਮਰੀਕੀ ਸਰਕਾਰ ਦੀ ਲਾਰੈਂਸ ਲਿਵਰਮੋਰ ਨੈਸ਼ਨਲ ਲੈਬਾਰਟਰੀ ਵਿੱਚ ਸਥਿਤ ਐਲ ਕੈਪੀਟਨ ਹੁਣ ਦੂਜੇ ਸਥਾਨ 'ਤੇ ਹੈ। ਇਸ ਤੋਂ ਬਾਅਦ ਟੈਨੇਸੀ ਅਤੇ ਇਲੀਨੋਇਸ ਵਿੱਚ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਵਿੱਚ ਸਥਿਤ ਦੋ ਹੋਰ ਅਮਰੀਕੀ ਸੁਪਰ ਕੰਪਿਊਟਰ ਹਨ। 

ਪੜ੍ਹੋ ਇਹ ਅਹਿਮ ਖ਼ਬਰ-  ਹੁਣ ਈਰਾਨ ਨਾਲ ਜੰਗ ਜਾਰੀ ਨਹੀਂ ਰੱਖਣਗੇ ਟਰੰਪ! ਅਮਰੀਕੀ ਸੈਨੇਟ ਨੇ ਦਿੱਤੀ ਮਨਜ਼ੂਰੀ

ਜਰਮਨੀ ਦਾ 'ਜੁਪੀਟਰ' ਸੁਪਰ ਕੰਪਿਊਟਰ ਪੰਜਵੇਂ ਸਥਾਨ 'ਤੇ ਖਿਸਕ ਗਿਆ ਹੈ। ਇਹ ਪੰਜ ਦੁਨੀਆ ਦੇ ਇੱਕੋ-ਇੱਕ ਐਕਸਾਸਕੇਲ ਕੰਪਿਊਟਰ ਹਨ, ਜਿਨ੍ਹਾਂ ਦੀਆਂ ਸਮਰੱਥਾਵਾਂ ਦੀ ਜਨਤਕ ਤੌਰ 'ਤੇ ਪੁਸ਼ਟੀ ਕੀਤੀ ਗਈ ਹੈ। ਇੱਕ ਐਕਸਾਸਕੇਲ ਕੰਪਿਊਟਰ ਇੱਕ ਸੁਪਰ ਕੰਪਿਊਟਰ ਹੁੰਦਾ ਹੈ ਜੋ ਪ੍ਰਤੀ ਸਕਿੰਟ ਘੱਟੋ-ਘੱਟ ਇੱਕ ਕੁਇੰਟਲੀਅਨ ਗਣਨਾ ਕਰ ਸਕਦਾ ਹੈ। ਲਾਈਨਸ਼ਾਈਨ ਦੂਜੇ ਉੱਚ-ਪਾਵਰ ਕੰਪਿਊਟਰਾਂ ਤੋਂ ਇਸ ਪੱਖੋਂ ਵੱਖਰਾ ਹੈ ਕਿ ਇਹ ਪੂਰੀ ਤਰ੍ਹਾਂ ਇੱਕ ਰਵਾਇਤੀ ਕੰਪਿਊਟਰ ਚਿੱਪ, ਜਾਂ ਕੇਂਦਰੀ ਪ੍ਰੋਸੈਸਿੰਗ ਯੂਨਿਟ (CPU) 'ਤੇ ਚੱਲਦਾ ਹੈ, ਨਾ ਕਿ ਇੱਕ ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ (GPU) 'ਤੇ ਜੋ ਆਮ ਤੌਰ 'ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਵਰਤਿਆ ਜਾਂਦਾ ਹੈ। ਟੌਪ500 ਦੇ ਅਨੁਸਾਰ, ਇਸਨੂੰ ਚਲਾਉਣ ਲਈ ਲਗਭਗ 42.2 ਮੈਗਾਵਾਟ ਪਾਵਰ ਦੀ ਲੋੜ ਹੁੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


  ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News