ਅਫਗਾਨਿਸਤਾਨ ’ਤੇ 2 ਹਿੱਸਿਆਂ 'ਚ ਵੰਡੀ ਗਈ ਦੁਨੀਆ, ਇਨ੍ਹਾਂ ਦੇਸ਼ਾਂ ਨੇ ਤਾਲਿਬਾਨੀ ਸਰਕਾਰ ਦੀ ਕੀਤੀ ਹਮਾਇਤ

Tuesday, Aug 17, 2021 - 01:46 PM (IST)

ਅਫਗਾਨਿਸਤਾਨ ’ਤੇ 2 ਹਿੱਸਿਆਂ 'ਚ ਵੰਡੀ ਗਈ ਦੁਨੀਆ, ਇਨ੍ਹਾਂ ਦੇਸ਼ਾਂ ਨੇ ਤਾਲਿਬਾਨੀ ਸਰਕਾਰ ਦੀ ਕੀਤੀ ਹਮਾਇਤ

ਕਾਬੁਲ- ਅਫਗਾਨਿਸਤਾਨ ’ਚ ਤਾਲਿਬਾਨ ਵਲੋਂ ਕੀਤੇ ਗਏ ਕਬਜ਼ੇ ਤੋਂ ਬਾਅਦ ਦੁਨੀਆ 2 ਹਿੱਸਿਆਂ ਵਿਚ ਵੰਡੀ ਨਜ਼ਰ ਆ ਰਹੀ ਹੈ। ਤਾਲਿਬਾਨ ਦੀ ਹਕੂਮਤ ਤੋਂ ਬਾਅਦ ਜਿੱਥੇ ਇਕ ਪਾਸੇ ਅਮਰੀਕਾ, ਬ੍ਰਿਟੇਨ, ਜਰਮਨੀ ਤੇ ਫਰਾਂਸ ਵਰਗੇ ਦੇਸ਼ ਆਪਣੀਆਂ ਅੰਬੈਸੀਆਂ ਬੰਦ ਕਰ ਰਹੇ ਹਨ, ਉੱਥੇ ਹੀ ਚੀਨ, ਰੂਸ, ਈਰਾਨ ਤੇ ਪਾਕਿਸਤਾਨ ਵਰਗੇ ਦੇਸ਼ ਤਾਲਿਬਾਨੀ ਸਰਕਾਰ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਹਨ। ਇਹ ਸਾਰੇ ਦੇਸ਼ ਅਮਰੀਕਾ ਦੇ ਕਈ ਮਸਲਿਆਂ ’ਤੇ ਵਿਰੋਧ ਕਰ ਰਹੇ ਹਨ। ਅਜਿਹੀ ਹਾਲਤ ’ਚ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਨੂੰ ਉਹ ਕੈਸ਼ ਕਰਵਾਉਣਾ ਚਾਹੁੰਦੇ ਹਨ ਅਤੇ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦੇ ਹਨ। ਚੀਨ ਨੇ ਤਾਲਿਬਾਨੀ ਸਰਕਾਰ ਨਾਲ ਚੰਗੇ ਰਿਸ਼ਤਿਆਂ ’ਤੇ ਬਿਆਨ ਵੀ ਜਾਰੀ ਕਰ ਦਿੱਤਾ ਹੈ।

ਤਾਲਿਬਾਨ ਨਾਲ ਮਿਲ ਕੇ ਕੰਮ ਕਰੇਗਾ ਚੀਨ
ਚੀਨੀ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਉਹ ਅਫਗਾਨਿਸਤਾਨ ਦੇ ਤਾਲਿਬਾਨ ਨਾਲ ਦੋਸਤਾਨਾ ਰਿਸ਼ਤੇ ਬਣਾਉਣਾ ਚਾਹੁੰਦਾ ਹੈ। ਚੀਨ ਦੇ ‘ਪੀਪੁਲਜ਼ ਡੇਲੀ’ ਅਨੁਸਾਰ ਅਫਗਾਨਿਸਤਾਨ ’ਚ ਮੌਜੂਦ ਕਈ ਚੀਨੀ ਨਾਗਰਿਕ ਵਾਪਸ ਆ ਚੁੱਕੇ ਹਨ।

ਇਹ ਵੀ ਪੜ੍ਹੋ: ਅਫਗਾਨਿਸਤਾਨ ’ਚ ਫਸੇ 120 ਭਾਰਤੀ ਅਧਿਕਾਰੀਆਂ ਨਾਲ ਹਵਾਈ ਫ਼ੌਜ ਦੇ ਜਹਾਜ਼ ਨੇ ਭਰੀ ਉਡਾਣ

ਇਮਰਾਨ ਨੇ ਤਾਲਿਬਾਨ ਦੀ ਸ਼ਾਨ ’ਚ ਕੱਢੇ ਕਸੀਦੇ
ਜਦੋਂ ਤੁਸੀਂ ਦੂਜੀਆਂ ਸੱਭਿਅਤਾਵਾਂ ਨੂੰ ਸਵੀਕਾਰ ਕਰਦੇ ਹੋ ਤਾਂ ਇਕ ਤਰ੍ਹਾਂ ਦਾ ਦਬਾਅ ਆ ਜਾਂਦਾ ਹੈ। ਜਦੋਂ ਇਹ ਹੋ ਜਾਂਦਾ ਹੈ ਤਾਂ ਮੈਂ ਇਸ ਨੂੰ ਅਸਲ ਗੁਲਾਮੀ ਨਾਲੋਂ ਬੁਰਾ ਮੰਨਦਾ ਹਾਂ। ਸੱਭਿਆਚਾਰਕ ਗੁਲਾਮੀ ’ਚੋਂ ਨਿਕਲਣਾ ਸੌਖਾ ਨਹੀਂ ਹੁੰਦਾ।

ਅਫਗਾਨਿਸਤਾਨ ’ਚ ਜਲਦ ਹੀ ਸਥਿਰਤਾ ਦੀ ਉਮੀਦ : ਅਰਦੋਆਨ
ਤੁਰਕੀ ਦੇ ਰਾਸ਼ਟਰਪਤੀ ਅਰਦੋਆਨ ਨੇ ਕਿਹਾ,‘‘ ਈਰਾਨ ਦੇ ਰਸਤੇ ਅਫਗਾਨ ਸ਼ਰਨਾਰਥੀਆਂ ਦੀ ਵੱਡੀ ਗਿਣਤੀ ਤੁਰਕੀ ਵੱਲ ਆ ਰਹੀ ਹੈ। ਅਸੀਂ ਆਪਣੀ ਹਰ ਕੋਸ਼ਿਸ਼ ਜਾਰੀ ਰੱਖਾਂਗੇ।’’ ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਅਫਗਾਨਿਸਤਾਨ ਵਿਚ ਜਲਦੀ ਹੀ ਸਥਿਰਤਾ ਆਏਗੀ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ: 'ਜ਼ਿੰਦਗੀ' ਲਈ ਹੱਥੀਂ ਸਹੇੜ ਲਈ ਮੌਤ, ਜਹਾਜ਼ ਦੇ ਟਾਇਰਾਂ ਨਾਲ ਲਟਕਦੇ ਹੇਠਾਂ ਡਿੱਗੇ 2 ਲੋਕ, ਵੇਖੋ ਵੀਡੀਓ

ਅਫਗਾਨੀ ਸ਼ਰਨਾਰਥੀਆਂ ਲਈ ਕੈਂਪ ਲਾਏਗਾ ਈਰਾਨ
ਈਰਾਨ ਦੇ ਅਹੁਦਾ ਛੱਡਣ ਵਾਲੇ ਵਿਦੇਸ਼ ਮੰਤਰੀ ਮੁਹੰਮਦ ਜ਼ਰੀਫ ਨੇ ਆਪਣੀਆਂ ਸ਼ਾਂਤੀਪੂਰਨ ਕੋਸ਼ਿਸ਼ਾਂ ਜਾਰੀ ਰੱਖਣ ਦੀ ਗੱਲ ਕਹੀ ਹੈ। ਈਰਾਨ ਪਿਛਲੇ ਕੁਝ ਸਮੇਂ ਤੋਂ ਸਰਹੱਦ ’ਤੇ ਪਹੁੰਚੇ ਅਫਗਾਨ ਸ਼ਰਨਾਰਥੀਆਂ ਲਈ ਕੈਂਪ ਲਾਉਣ ਦੀ ਯੋਜਨਾ ਬਣਾ ਰਿਹਾ ਹੈ। ਉਸ ਦਾ ਝੁਕਾਅ ਫਿਲਹਾਲ ਅਫਗਾਨਿਸਤਾਨ ਵਿਚ ਬੇਘਰ ਹੋਏ ਲੋਕਾਂ ਵੱਲ ਹੈ।

9 ਦਿਨ ਤੇ 9 ਰਾਤਾਂ ਅਤੇ ਤਾਲਿਬਾਨ

  • 6 ਅਗਸਤ 2021- 6 ਅਗਸਤ ਨੂੰ ਅਫਗਾਨਿਸਤਾਨ ਦੇ ਕਾਫੀ ਇਲਾਕੇ ਪਕੜ ਤੋਂ ਬਾਹਰ ਸਨ।
  • 15 ਅਗਸਤ 2021- 15 ਅਗਸਤ ਨੂੰ ਤਾਲਿਬਾਨ ਨੇ ਕਾਬੁਲ ਵਿਚ ਲਗਭਗ ਸਾਰੇ ਸੂਬਿਆਂ ’ਤੇ ਕਬਜ਼ਾ ਕਰ ਲਿਆ।

ਇਹ ਵੀ ਪੜ੍ਹੋ: ਲੱਖਾਂ ਖ਼ਰਚ ਕੇ ਵੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਅਤੇ ਕੈਨੇਡਾ ਪਹੁੰਚਣਾ ਹੋਇਆ ਮੁਸ਼ਕਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News