ਦੁਨੀਆ ਭਰ 'ਚ ਕੋਰੋਨਾ ਦਾ ਕਹਿਰ, ਮ੍ਰਿਤਕਾਂ ਦੀ ਗਿਣਤੀ 7,170 ਦੇ ਪਾਰ

03/17/2020 11:21:52 AM

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਦੇ ਦੇਸ਼ਾਂ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਪੈਰ ਪਸਾਰ ਚੁੱਕਾ ਹੈ।ਇਸ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 7,170 ਦੇ ਪਾਰ ਹੋ ਚੁੱਕਾ ਹੈ। ਦੁਨੀਆ ਦੇ 160 ਤੋਂ ਵਧੇਰੇ ਦੇਸ਼ ਇਸ ਜਾਨਲੇਵਾ ਵਾਇਰਸ ਨਾਲ ਇਨਫੈਕਟਿਡ ਹਨ। ਵਿਸ਼ਵ ਵਿਚ ਕੁੱਲ 1,82,716 ਲੋਕ ਕੋਰੋਨਾ ਦੀ ਚਪੇਟ ਵਿਚ ਹਨ। ਭਾਰਤ ਵਿਚ ਕੋਰੋਨਾ ਦੇ 129 ਮਾਮਲੇ ਸਾਹਮਣੇ ਆਏ ਹਨ ਜਦਕਿ 3 ਲੋਕਾਂ ਦੇ ਮਰਨ ਦੀ ਖਬਰ ਹੈ। ਉੱਧਰ ਗੁਆਂਢੀ ਦੇਸ਼ ਪਾਕਿਸਤਾਨ ਵਿਚ 183 ਲੋਕ ਇਨਫੈਕਟਿਡ ਹਨ। 

ਕੋਰੋਨਾ ਨਾਲ ਦੁਨੀਆ ਭਰ ਚ 7,173 ਮੌਤਾਂ
ਜਾਨਲੇਵਾ ਕੋਰੋਨਾਵਾਇਰਸ ਕਾਰਨ ਇਟਲੀ ਵਿਚ ਇਕ ਦਿਨ ਵਿਚ 349 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਵਾਇਰਸ ਨਾਲ ਇਨਫੈਕਟਿਡ ਰਹੇ 79,883 ਲੋਕ ਠੀਕ ਵੀ ਹੋਏ ਹਨ। ਜਾਣਕਾਰੀ ਮੁਤਾਬਕ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 7,173 ਤੱਕ ਪਹੁੰਚ ਚੁੱਕੀ ਹੈ। ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਇਸ ਤੋਂ ਬਚਾਅ ਲਈ ਲੋੜੀਂਦੇ ਕਦਮ ਚੁੱਕ ਰਹੀਆਂ ਹਨ।ਅਜਿਹੇ ਵਿਚ ਚੀਨ ਵਿਚ 3,226 ਅਤੇ ਚੀਨ ਦੇ ਬਾਹਰ ਦੂਜੇ ਦੇਸ਼ਾਂ ਵਿਚ ਹੁਣ ਤੱਕ ਕੁੱਲ 3,947 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਪੇਨ 'ਚ 24 ਘੰਟੇ 'ਚ 1000 ਨਵੇਂ ਮਾਮਲੇ
ਇਟਲੀ ਦੇ ਬਾਅਦ ਸਪੇਨ ਯੂਰਪ ਦਾ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਸਪੇਨ ਵਿਚ ਸੋਮਵਾਰ ਨੂੰ ਕੇਰੋਨਾਵਾਇਰਸ ਦੇ ਕਰੀਬ 1,000 ਨਵੇਂ ਮਾਮਲੇ ਸਾਹਮਣੇ ਆਏ। ਉੱਥੇ ਬਹਿਰੀਨ ਵਿਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਹੋਈ ਹੈ।

ਈਰਾਨ 'ਚ 853 ਲੋਕਾਂ ਦੀ ਮੌਤ
ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਹੁਣ ਯੂਰਪ ਨੂੰ ਆਪਣੀ ਚਪੇਟ ਵਿਚ ਲੈ ਚੁੱਕਾ ਹੈ। ਯੂਰਪ ਦੇ ਕਈ ਸ਼ਹਿਰਾਂ ਵਿਚ ਲੌਕਡਾਊਨ ਹੋ ਚੁੱਕਾ ਹੈ। ਪਿਛਲੇ 24 ਘੰਟਿਆਂ ਵਿਚ ਯੂਰਪ ਦੇਦੇਸ਼ਾਂ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।ਈਰਾਨ ਵਿਚ ਇਕ ਹੀ ਦਿਨ ਵਿਚ ਵਾਇਰਸ ਕਾਰਨ 129 ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 853 ਤੱਕ ਪਹੁੰਚ ਗਈ ਜਦਕਿ 14,991 ਇਨਫੈਕਟਿਡ ਮਾਮਲੇ ਸਾਹਮਣੇ ਆਏ ਹਨ।

ਇਟਲੀ 'ਚ ਇਕ ਦਿਨ 'ਚ 349 ਲੋਕਾਂ ਦੀ ਮੌਤ
ਕੋਰੋਨਾਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਚੀਨ ਦੇ ਬਾਅਦ ਇਟਲੀ ਵਿਚ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਇਟਲੀ ਵਿਚ 349 ਲੋਕਾਂ ਦੀ ਮੌਤ ਹੋਈ ਅਤੇ ਇੱਥੇ ਮਰਨ ਵਾਲਿਆਂ ਦਾ ਅੰਕੜਾ2,158 ਤੱਕ ਪਹੁੰਚ ਗਿਆ। ਇਸ ਦੇ ਨਾਲ ਹੀ 3,233 ਨਵੇਂ ਪੁਸ਼ਟੀ ਮਾਮਲੇ ਸਾਹਮਣੇ ਆਏ ਹਨ। ਇਸ ਵਾਇਰਸ ਨਾਲ ਇਨਫੈਕਟਿਡ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 27,980 ਹੋ ਗਈ ਹੈ।

ਜਾਣੋ ਵੱਖ-ਵੱਖ ਦੇਸ਼ਾਂ 'ਚ ਮਾਮਲਿਆਂ ਦੀ ਗਿਣਤੀ
ਚੀਨ- 80,881 ਮਾਮਲੇ, 3,226 ਮੌਤਾਂ
ਇਟਲੀ- 27,980 ਮਾਮਲੇ, 2,158 ਮੌਤਾਂ
ਈਰਾਨ- 14,991 ਮਾਮਲੇ, 853 ਮੌਤਾਂ
ਸਪੇਨ- 9,942 ਮਾਮਲੇ, 342 ਮੌਤਾਂ
ਦੱਖਣੀ ਕੋਰੀਆ- 8,320 ਮਾਮਲੇ 81 ਮੌਤਾਂ
ਜਰਮਨੀ- 7,272 ਮਾਮਲੇ, 17 ਮੌਤਾਂ
ਫਰਾਂਸ- 6,633 ਮਾਮਲੇ, 148 ਮੌਤਾਂ
ਅਮਰੀਕਾ- 4,718 ਮਾਮਲੇ, 93 ਮੌਤਾਂ
ਸਵਿਟਜ਼ਰਲੈਂਡ- 2,353 ਮਾਮਲੇ, 19 ਮੌਤਾਂ
ਬ੍ਰਿਟੇਨ- 1,543 ਮਾਮਲੇ, 55 ਮੌਤਾਂ
ਨੀਦਰਲੈਂਡ- 1,413 ਮਾਮਲੇ, 24 ਮੌਤਾਂ
ਨਾਰਵੇ- 1,348 ਮਾਮਲੇ, 3 ਮੌਤਾਂ
ਸਵੀਡਨ- 1,121 ਮਾਮਲੇ, 7 ਮੌਤਾਂ
ਬੈਲਜੀਅਮ- 1,058 ਮਾਮਲੇ, 10 ਮੌਤਾਂ
ਆਸਟ੍ਰੀਆ- 1,018 ਮਾਮਲੇ, 3 ਮੌਤਾਂ
ਡੈਨਮਾਰਕ- 914 ਮਾਮਲੇ, 4 ਮੌਤਾਂ
ਜਾਪਾਨ- 833 ਮਾਮਲੇ, 28 ਮੌਤਾਂ (ਡਾਇਮੰਡ ਪ੍ਰਿੰਸੈੱਸ ਜਹਾਜ਼- 696 ਮਾਮਲੇ, 7 ਮੌਤਾਂ)
ਕੈਨੇਡਾ- 441 ਮਾਮਲੇ , 4 ਮੌਤਾਂ
ਆਸਟ੍ਰੇਲੀਆ- 440 ਮਾਮਲੇ, 5 ਮੌਤਾਂ
ਗ੍ਰੀਸ- 352 ਮਾਮਲੇ, 4 ਮੌਤਾਂ
ਆਇਰਲੈਂਡ- 223 ਮਾਮਲੇ, 2 ਮੌਤਾਂ
ਪੋਲੈਂਡ- 177 ਮਾਮਲੇ, 4 ਮੌਤਾਂ
ਫਿਲਪੀਨਜ਼- 142 ਮਾਮਲੇ, 12 ਮੌਤਾਂ
ਇਰਾਕ- 133 ਮਾਮਲੇ, 10 ਮੌਤਾਂ
ਭਾਰਤ- 129 ਮਾਮਲੇ, 3 ਮੌਤਾਂ
ਸੈਨ ਮੈਰੀਨੋ- 109 ਮਾਮਲੇ, 7 ਮੌਤਾਂ

 


Vandana

Content Editor

Related News