ਦੁਨੀਆ ਮੁੜ ਕੋਰੋਨਾ ਨਾਲ ਨਜਿੱਠ ਰਹੀ ਤੇ ਚੀਨ ਮਨਾ ਰਿਹੈ 3-3 ਫੈਸਟੀਵਲ, ਹਜ਼ਾਰਾਂ ਲੋਕ ਹੋ ਰਹੇ ਸ਼ਾਮਲ
Monday, Apr 12, 2021 - 03:29 AM (IST)
ਬੀਜਿੰਗ - ਦੁਨੀਆ ਭਰ ਵਿਚ ਕੋਰੋਨਾ ਵਾਇਰਸ ਫੈਲਾ ਕੇ ਚੀਨ ਆਬਾਦ ਹੋ ਰਿਹਾ ਹੈ। ਸੋਸ਼ਲ ਡਿਸਟੈਂਸਿੰਗ, ਮਾਸਕ ਅਤੇ ਕੁਆਰੰਟਾਈਨ ਜਿਹੇ ਸ਼ਬਦ ਸਥਾਨਕ ਲੋਕਾਂ ਲਈ ਇਕ ਸਾਲ ਪੁਰਾਣੇ ਹੋ ਚੁੱਕੇ ਹਨ। ਇਹੀ ਕਾਰਣ ਹੈ ਕਿ ਜਦ ਦੁਨੀਆ ਦੁਬਾਰਾ ਕੋਰੋਨਾ ਨਾਲ ਨਜਿੱਠਣ ਵਿਚ ਲੱਗੀ ਹੋਈ ਹੈ ਤਾਂ ਚੀਨ ਵਿਚ ਉਤਸਵਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਸ਼ਨੀਵਾਰ ਇਥੇ ਇਕ 3 ਫੈਸਟੀਵਲ ਸ਼ੁਰੂ ਹੋਏ। ਪਹਿਲਾ-3 ਦਿਨਾਂ ਡ੍ਰੈਗਨ ਬੋਟ ਫੈਸਟੀਵਲ। ਇਸ ਵਿਚ 10 ਹਜ਼ਾਰ ਤੋਂ ਵਧ ਖਿਡਾਰੀਆਂ ਨੇ ਹਿੱਸਾ ਲਿਆ ਹੈ।
ਇਹ ਵੀ ਪੜੋ - ਤਬੂਤ ਵਿਚੋਂ ਨਿਕਲਿਆ 'ਭੂਤ' ਤੇ ਲੱਗ ਗਿਆ ਚੋਣ ਪ੍ਰਚਾਰ 'ਤੇ
ਦੂਜਾ ਫੈਸਟੀਵਲ ਦਾ ਨਾਂ ਹੈ ਟਿਊਲਿਪ ਫੈਸਟੀਵਲ। ਇਸ ਫੈਸਟੀਵਲ ਨੂੰ ਦੇਖਣ ਲਈ ਲਗਭਗ 30 ਹਜ਼ਾਰ ਲੋਕ ਪਹੁੰਚੇ। ਉਥੇ ਹੀ ਤੀਜਾ ਫੈਸਟੀਵਲ, ਸ਼ੰਘਾਈ ਵਿਚ ਡਿਜ਼ਨੀਲੈਂਡ ਦੀ ਪੰਜਵੀ ਵਰ੍ਹੇਗੰਢ ਮਨਾਈ ਗਈ। ਇਸ ਦੌਰਾਨ ਉਥੇ ਸ਼ਾਨਦਾਰ ਲਾਇਟਿੰਗ ਅਤੇ ਰੰਗਾਰੰਗ ਪ੍ਰੋਗਰਾਮ ਹੋਏ। ਇਸ ਨੂੰ ਦੇਖਣ ਲਈ ਕਰੀਬ 25 ਹਜ਼ਾਰ ਲੋਕ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਚੀਨ ਵਿਚ ਹੁਣ ਤੱਕ 90 ਤੋਂ ਵਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 4600 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 85 ਹਜ਼ਾਰ ਤੋਂ ਵਧ ਲੋਕ ਸਿਹਤਯਾਬ ਹੋ ਚੁੱਕੇ ਹਨ।
ਇਹ ਵੀ ਪੜੋ - ਗੂਗਲ ਮੈਪ ਦੀ ਗਲਤੀ ਨਾਲ ਦੂਜੀ ਥਾਂ 'ਬਾਰਾਤ' ਲੈ ਕੇ ਪਹੁੰਚ ਗਿਆ 'ਲਾੜਾ'
18 ਸਾਲ ਦੇ ਨੌਜਵਾਨ ਲਿੱਖ ਰਹੇ ਆਪਣੀ ਵਸੀਅਤ
ਚੀਨ ਵਿਚ 18 ਸਾਲ ਦੇ ਨੌਜਵਾਨ ਕੋਰੋਨਾ ਦੇ ਡਰ ਕਾਰਣ ਆਪਣੀ ਵਸੀਅਤ ਲਿੱਖ ਰਹੇ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇ ਕੋਰੋਨਾ ਨਾਲ ਉਨ੍ਹਾਂ ਦੀ ਮੌਤ ਹੋ ਗਈ ਤਾਂ ਉਨ੍ਹਾਂ ਦੀ ਜਾਇਦਾਦ ਦਾ ਕੀ ਹੋਵੇਗਾ। ਚੀਨ ਰਜਿਸਟ੍ਰੇਸ਼ਨ ਸੈਂਟਰ ਮੁਤਾਬਕ 1990 ਤੋਂ ਬਾਅਦ ਪੈਦਾ ਹੋਣ ਵਾਲੇ ਲੋਕਾਂ ਨੇ 2019-20 ਦੇ ਮੁਕਾਬਲੇ 60 ਫੀਸਦੀ ਤੋਂ ਵਧ ਵਸੀਅਤਾਂ ਲਿੱਖੀਆਂ ਹਨ। ਹਾਲ ਹੀ ਵਿਚ ਸ਼ੰਘਾਈ ਵਿਚ 18 ਸਾਲ ਦੇ ਇਕ ਵਿਦਿਆਰਤੀ ਨੇ ਕਰੀਬ 2.28 ਲੱਖ ਰੁਪਏ ਦੀ ਆਪਣੀ ਵਸੀਅਤ ਤਿਆਰ ਕਰਾਈ ਹੈ।
ਇਹ ਵੀ ਪੜੋ - ਪਾਕਿ 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਭ ਤੋਂ ਵੱਡੀ ਮੰਡੀ : ਅਮਰੀਕਾ ਸਣੇ ਕਈ ਮੁਲਕਾਂ ਦੇ ਹਥਿਆਰ ਮਿਲ ਰਹੇ 'ਡੁਪਲੀਕੇਟ'