ਦੁਨੀਆ ਦਾ ਸਭ ਤੋਂ ਖਤਰਨਾਕ ਹੋਟਲ, ਜਾਣੋ ਕੀ ਹੈ ਇਸ ਵਿਚ ਖਾਸ

07/16/2017 4:46:15 PM

ਪੇਰੂ— ਦੁਨੀਆ ਵਿਚ ਕਈ ਅਜਿਹੀਆਂ ਦੇਖਣ ਯੋਗ ਚੀਜ਼ਾ ਹਨ, ਜਿਨ੍ਹਾਂ ਨੂੰ ਦੇਖ ਕੇ ਇਨਸਾਨ ਹੈਰਾਨ ਰਹਿ ਜਾਂਦਾ ਹੈ। ਪੇਰੂ ਦੀ ਸੈਕ੍ਰੇਡ ਵੈਲੀ 'ਤੇ ਬਣਿਆ ਸਕਾਈਲਾਜ ਐਡਵੈਂਚਰ ਸੂਟਜ਼ ਹੋਟਲ ਦੁਨੀਆ ਦੇ ਖਤਰਨਾਕ ਹੋਟਲਾਂ ਵਿਚ ਸ਼ੁਮਾਰ ਹੈ। ਇਹ ਹੋਟਲ ਜ਼ਮੀਨ ਤੋਂ 400 ਫੁੱਟ ਉੱਚਾਈ 'ਤੇ ਬਣਾਇਆ ਗਿਆ ਹੈ। ਇਹ ਦੁਨੀਆ ਵਿਚ ਇਸ ਤਰ੍ਹਾਂ ਦਾ ਪਹਿਲਾ ਲਾਜ ਹੈ। ਦੋ ਪਰਬਤਆਰੋਹੀਆਂ ਵਲੋਂ ਵਿਕਸਿਤ ਕੀਤਾ ਗਿਆ ਇਕ ਅਹਿਮ ਪ੍ਰਾਜੈਕਟ ਹੈ, ਜੋ ਕਿ ਪਹਾੜਾਂ ਦੀ ਸੈਰ 'ਤੇ ਆਉਣ ਵਾਲੇ ਸੈਲਾਨੀਆਂ ਲਈ ਹੈ। 
ਇਸ ਹੋਟਲ ਤੱਕ ਜਿਪਲਾਈਨ ਜ਼ਰੀਏ ਪਹੁੰਚਿਆ ਜਾਂਦਾ ਹੈ। ਇੱਥੋਂ ਸੈਕ੍ਰੇਡ ਵੈਲੀ ਦਾ ਖੂਬਸੂਰਤ ਨਜ਼ਾਰਾ ਦਿੱਸਦਾ ਹੈ। ਪਹਾੜੀ 'ਤੇ ਪਾਰਦਰਸ਼ੀ ਕੈਪਸੂਲ ਦੇ ਆਕਾਰ ਦੇ ਬਣੇ ਹੋਟਲ ਨੂੰ ਬਣਾਇਆ ਗਿਆ ਹੈ। ਜਿਸ 'ਚ 8 ਲੋਕਾਂ ਆਰਾਮ ਨਾਲ ਸੌਂ ਸਕਦੇ ਹਨ। ਇਸ ਵਿਚ 4 ਬੈਡ, ਇਕ ਬਾਥਰੂਮ ਅਤੇ ਡਾਈਨਿੰਗ ਰੂਮ ਵੀ ਬਣਾਇਆ ਗਿਆ ਹੈ। ਇਸ ਹੋਟਲ ਦਾ ਇਕ ਦਿਨ ਦਾ ਕਿਰਾਇਆ 20 ਹਜ਼ਾਰ ਰੁਪਏ ਹੈ। 


Related News