ਮਿਆਂਮਾਰ ''ਚ ਤਖਤਾਪਲਟ ਵਿਰੁੱਧ ਭਾਰਤ-ਅਮਰੀਕਾ ਸਮੇਤ ਕਈ ਦੇਸ਼ਾਂ ਨੇ ਚੁੱਕੀ ਆਵਾਜ਼
Wednesday, Feb 03, 2021 - 01:22 AM (IST)
ਇੰਟਰਨੈਸ਼ਨਲ ਡੈਸਕ-ਮਿਆਂਮਾਰ 'ਚ ਫੌਜ ਦੇ ਤਖਤਾਪਲਟ ਤੋਂ ਬਾਅਦ ਸਟੇਟ ਕਾਊਂਸਲਰ ਆਂ ਸਾਨ ਸੂ ਚੀ ਸਮੇਤ ਦੇਸ਼ ਦੇ ਚੋਟੀ ਦੇ ਨੇਤਾਵਾਂ ਨੂੰ ਸੋਮਵਾਰ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਫੌਜ ਨੇ ਇਕ ਸਾਲ ਲਈ ਦੇਸ਼ ਦਾ ਕੰਟਰੋਲ ਆਪਣੇ ਹੱਥਾਂ 'ਚ ਲੈ ਲਿਆ ਹੈ। ਭਾਰਤ, ਅਮਰੀਕਾ, ਬ੍ਰਿਟੇਨ, ਨੇਪਾਲ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ਅਤੇ ਸੰਗਠਨਾਂ ਨੇ ਮਿਆਂਮਾਰ 'ਚ ਹੋਏ ਇਸ ਘਟਨਾਕ੍ਰਮ ਦੀ ਨਿੰਦਾ ਕੀਤੀ ਹੈ ਅਤੇ ਹਿਰਾਸਤ 'ਚ ਲਏ ਗਏ ਨੇਤਾਵਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ -ਕੋਵਿਡ-19 ਦੇ ਰੂਸੀ ਟੀਕੇ ਦੇ ਤੀਸਰੇ ਪੜਾਅ ਦੇ ਪ੍ਰੀਖਣ 'ਚ 91 ਫੀਸਦੀ ਤੋਂ ਵਧੇਰੇ ਪ੍ਰਭਾਵ ਸਮਰੱਥਾ ਦਿਖੀ : ਲਾਂਸੈੱਟ
ਭਾਰਤ ਨੇ ਜ਼ਾਹਰ ਕੀਤੀ ''ਡੂੰਘੀ ਚਿੰਤਾ''
ਭਾਰਤ ਨੇ ਮਿਆਂਮਾਰ 'ਚ ਫੌਜੀ ਤਖਤਾਪਲਟ ਅਤੇ ਚੋਟੀ ਦੇ ਅਧਿਕਾਰੀਆਂ ਨੂੰ ਹਿਰਾਸਤ 'ਚ ਲਏ ਜਾਣ 'ਤੇ ''ਡੂੰਘੀ ਚਿੰਤਾ'' ਜ਼ਾਹਰ ਕਰਦੇ ਹੋਏ ਕਿਹਾ ਕਿ ਦੇਸ਼ 'ਚ ਕਾਨੂੰ ਦਾ ਸ਼ਾਸਨ ਬਣਿਆ ਰਹਿਣਾ ਚਾਹੀਦਾ ਅਤੇ ਲੋਕਤੰਤਰੀ ਪ੍ਰਕਿਰਿਆ ਦਾ ਪਾਲਣ ਕੀਤਾ ਜਾਣਾ ਚਾਹੀਦਾ। ਵਿਦੇਸ਼ ਮੰਤਰਾਲਾ ਨੇ ਮਿਆਂਮਾਰ ਦੇ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਭਾਰਤ ਮਿਆਂਮਾਰ 'ਚ ਹਾਲਾਤ 'ਤੇ ਨੇੜਿਂਓ ਨਜ਼ਰ ਰੱਖ ਰਿਹਾ ਹੈ ਅਤੇ ਉਹ ਮਿਆਂਮਾਰ 'ਚ ਲੋਕਤੰਤਰੀ ਤਰੀਕੇ ਨਾਲ ਸੱਤਾ ਦੇ ਤਬਾਦਲੇ ਦੀ ਪ੍ਰਕਿਰਿਆ ਦਾ ਹਮੇਸ਼ਾ ਸਮਰਥਕ ਰਿਹਾ ਹੈ।
ਇਹ ਵੀ ਪੜ੍ਹੋ -ਬ੍ਰਿਟੇਨ ਨੇ ਹਾਂਗਕਾਂਗ ਲਈ ਬ੍ਰਿਟਿਸ਼ ਨਾਗਰਿਕ ਬਣਨ ਦੇ ਰਸਤੇ ਖੋਲ੍ਹੇ, ਭੜਕਿਆ ਚੀਨ
ਅਮਰੀਕਾ ਨੇ ਦਿੱਤੀ ਸਖਤ ਚਿਤਵਾਨੀ, ਕਿਹਾ-ਸਥਿਤੀ 'ਤੇ ਕਰੀਬੀ ਨਾਲ ਨਜ਼ਰ
ਅਮਰੀਕਾ ਨੇ ਕਿਹਾ ਕਿ ਉਹ ਸਥਿਤੀ 'ਤੇ ਕਰੀਬੀ ਨਾਲ ਨਜ਼ਰ ਬਣਾਏ ਹੋਏ ਹਨ। ਨਾਲ ਹੀ ਸੁਚੇਤ ਕੀਤਾ ਕਿ ਜੇਕਰ ਦੇਸ਼ 'ਚ ਲੋਕਤੰਤਰ ਨੂੰ ਬਹਾਲ ਕਰਨ ਲਈ ਸਹੀ ਕਦਮ ਨਹੀਂ ਚੁੱਕੇ ਗਏ ਤਾਂ ਉਹ ਕਾਰਵਾਈ ਕਰੇਗਾ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਅਮਰੀਕਾ ਹਾਲ ਹੀ ਹੋਏ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਜਾਂ ਮਿਆਂਮਾਰ 'ਚ ਲੋਕਤੰਤਰੀ ਤਰੀਕੇ ਨਾਲ ਸੱਤਾ ਦੇ ਤਬਾਦਲੇ ਨੂੰ ਲੈ ਕੇ ਰੋਕਣ ਦੇ ਕਦਮ ਦਾ ਵਿਰੋਧ ਕਰਦਾ ਹੈ।
ਇਹ ਵੀ ਪੜ੍ਹੋ -ਮਿਆਂਮਾਰ 'ਚ ਤਖਤਾਪਲਟ ਦਾ ਅਮਰੀਕਾ ਨੇ ਕੀਤਾ ਵਿਰੋਧ, ਆਂਗ ਸਾਨ ਸੂ ਦੀ ਗ੍ਰਿਫਤਾਰੀ 'ਤੇ ਜਤਾਇਆ ਸਖਤ ਇਤਰਾਜ਼
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।