ਮਿਆਂਮਾਰ ''ਚ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈ ਜਾਰੀ, ਵਿਸ਼ਵ ਨੇ ਕੀਤੀ ਨਿੰਦਾ

Friday, Mar 05, 2021 - 08:42 PM (IST)

ਟੋਕੀਓ-ਮਿਆਂਮਾਰ 'ਚ ਫੌਜੀ ਤਖਤਾਪਲਟ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ ਵਿਰੁੱਧ ਸੁਰੱਖਿਆ ਬਲਾਂ ਦੀ ਕਾਰਵਾਈ 'ਚ ਕਈ ਲੋਕ ਮਾਰੇ ਗਏ ਹਨ ਅਤੇ ਨਵੀਂ ਫੌਜ ਸਰਕਾਰ ਨੇ ਪੱਤਰਕਾਰਾਂ ਨੂੰ ਜੇਲ੍ਹ 'ਚ ਭੇਜ ਦਿੱਤਾ ਹੈ। ਉਥੇ ਦੂਜੇ ਪਾਸੇ, ਵਿਸ਼ਵ ਨੇ ਮਿਆਂਮਾਰ 'ਚ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਜਾ ਰਹੀ ਕਾਰਵਾਈ ਦੀ ਸ਼ਖਤ ਨਿੰਦਾ ਕੀਤੀ ਹੈ। ਪ੍ਰਦਰਸ਼ਨਕਾਰੀਆਂ ਦਾ ਵਿਰੋਧ ਜਾਰੀ ਹੈ ਅਤੇ ਸੁਰੱਖਿਆ ਬਲਾਂ ਦੀ ਕਾਰਵਾਈ 'ਚ ਇਸ ਹਫਤੇ 'ਚ ਇਕ ਦਿਨ 'ਚ 38 ਪ੍ਰਦਰਸ਼ਨਕਾਰੀ ਮਾਰੇ ਗਏ ਸਨ।

ਇਹ ਵੀ ਪੜ੍ਹੋ -ਕੋਰੋਨਾ ਦੇ ਨਵੇਂ ਵੈਰੀਐਂਟ 'ਤੇ ਘੱਟ ਪ੍ਰਭਾਵੀ ਸਕਦੈ ਕੋਵਿਡ-19 ਐਂਟੀਬਾਡੀ, ਟੀਕਾ : ਅਧਿਐਨ

ਮਿਆਂਮਾਰ ਨਾਲ ਕੰਮ ਕਰਨ ਦਾ ਲੰਬਾ ਅਨੁਭਵ ਰੱਖਣ ਵਾਲੇ ਸੰਯੁਕਤਰ ਰਾਸ਼ਟਰ 'ਚ ਅਮਰੀਕਾ ਦੇ ਸਾਬਕਾ ਰਾਜਦੂਤ ਬਿਲ ਰਿਚਰਡਸਨ ਨੇ 'ਦਿ ਏਸੋਸੀਏਟੇਡ ਪ੍ਰੈੱਸ' ਨੂੰ ਕਿਹਾ ਕਿ ਅਸੀਂ ਸੰਕਟ 'ਚ ਹਾਂ।'' ਉਨ੍ਹਾਂ ਨੇ ਕਿਹਾ ਕਿ ਅੰਤਰਾਰਸ਼ਟਰੀ ਸਮੂਹ ਨੂੰ ਬਹੁਤ ਜ਼ਿਆਦਾ ਤਾਕਤਵਰ ਤਰੀਕੇ ਨਾਲ ਪ੍ਰਤੀਕਿਰਿਆ ਦੇਣ ਦੀ ਲੋੜ ਹੈ, ਨਹੀਂ ਤਾਂ ਇਹ ਸਥਿਤੀ ਪੂਰੀ ਅਰਾਜਕਤਾ ਅਤੇ ਹਿੰਸਾ 'ਚ ਬਦਲ ਜਾਵੇਗੀ।

ਇਹ ਵੀ ਪੜ੍ਹੋ -ਰੂਸ 'ਚ ਫਿਰ ਕੋਰੋਨਾ ਨੇ ਫੜੀ ਰਫਤਾਰ, ਬੀਤੇ 24 ਘੰਟਿਆਂ 'ਚ ਸਾਹਮਣੇ ਆਏ 11 ਹਜ਼ਾਰ ਤੋਂ ਵਧੇਰੇ ਮਾਮਲੇ

ਅਮਰੀਕਾ ਸਮੇਤ ਵਿਸ਼ਵ ਦੀਆਂ ਸਰਕਾਰਾਂ ਨੇ ਫੌਜੀ ਤਖਤਾਪਲਟ ਦੀ ਨਿੰਦਾ ਕੀਤੀ ਹੈ। ਮਿਆਂਮਾਰ ਲਈ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਦੂਤ ਕ੍ਰਿਸਟੀਨ ਨੇ ਕਿਹਾ ਕਿ ਮਿਆਂਮਾਰ 'ਚ ਸੱਤਾ ਹਥਿਆਉਣ ਵਾਲੇ ਜਨਰਲਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਨਵੀਆਂ ਪਾਬੰਦੀਆਂ ਤੋਂ ਨਹੀਂ ਡਰਦੇ ਹਨ। ਬਬਰਗਨਰ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਸੀ ਕਿ ਇਕ ਫਰਵਰੀ ਨੂੰ ਫੌਜੀ ਤਖਤਾਪਲਟ ਤੋਂ ਬਾਅਦ ਉਨ੍ਹਾਂ ਨੇ ਮਿਆਂਮਾਰ ਦੀ ਫੌਜ ਨੂੰ ਚਿਤਾਵਨੀ ਦਿੱਤੀ ਸੀ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅਤੇ ਵਿਸ਼ਵਭਰ ਦੇ ਦੇਸ਼ 'ਸਖਤ ਕਦਮ ਚੁੱਕ ਸਕਦੇ ਹਨ।''

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News