ਆਸਟ੍ਰੇਲੀਆ ''ਚ ਬਣੇਗਾ ਦੁਨੀਆ ਦਾ ਸਭ ਤੋਂ ਉੱਚਾ ਰਾਮ ਮੰਦਰ, 600 ਕਰੋੜ ਰੁਪਏ ਦੀ ਲਾਗਤ ਬਣੇਗਾ Temple

Monday, Feb 12, 2024 - 10:00 AM (IST)

ਆਸਟ੍ਰੇਲੀਆ ''ਚ ਬਣੇਗਾ ਦੁਨੀਆ ਦਾ ਸਭ ਤੋਂ ਉੱਚਾ ਰਾਮ ਮੰਦਰ, 600 ਕਰੋੜ ਰੁਪਏ ਦੀ ਲਾਗਤ ਬਣੇਗਾ Temple

ਜਲੰਧਰ (ਇੰਟ.)- ਸ਼੍ਰੀ ਰਾਮ ਵੈਦਿਕ ਐਂਡ ਕਲਚਰਲ ਟਰੱਸਟ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿਚ ਦੁਨੀਆ ਦਾ ਸਭ ਤੋਂ ਉੱਚਾ ਰਾਮ ਮੰਦਰ ਬਣਾਉਣ ਜਾ ਰਿਹਾ ਹੈ। ਪਰਥ ਸ਼ਹਿਰ ’ਚ 150 ਏਕੜ ਜ਼ਮੀਨ ’ਤੇ 600 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਸ਼੍ਰੀ ਰਾਮ ਮੰਦਰ ਦੀ ਉਚਾਈ 721 ਫੁੱਟ ਹੋਵੇਗੀ। ਟਰੱਸਟ ਦੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਮੈਂਬਰਾਂ ਦਾ ਇਕ ਵਫ਼ਦ ਸ਼੍ਰੀ ਰਾਮ ਮੰਦਰ ਦੇ ਦਰਸ਼ਨਾਂ ਲਈ ਅਯੁੱਧਿਆ ਆਵੇਗਾ। ਵਫ਼ਦ ਦਾ ਇਹ ਦੌਰਾ 27 ਫਰਵਰੀ ਨੂੰ ਪਰਥ ਤੋਂ ਸ਼ੁਰੂ ਹੋਵੇਗਾ। ਇਸ ਯਾਤਰਾ ਦਾ ਦਿੱਲੀ ਪਹੁੰਚਣ ’ਤੇ ਸਵਾਗਤ ਕੀਤਾ ਜਾਵੇਗਾ। ਇਸ ਟਰੱਸਟ ਦੇ ਚੇਅਰਮੈਨ ਡਾ. ਦਿਲਾਵਰ ਸਿੰਘ ਹਨ, ਜੋ ਪਿਛਲੇ 35 ਸਾਲਾਂ ਤੋਂ ਆਸਟ੍ਰੇਲੀਆ ਵਿਚ ਰਹਿ ਰਹੇ ਹਨ |

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਤਰ ਨੇ ਰਿਹਾਅ ਕੀਤੇ 8 ਭਾਰਤੀ ਨਾਗਰਿਕ; ਸੁਣਾਈ ਗਈ ਸੀ ਮੌਤ ਦੀ ਸਜ਼ਾ

ਕਿਵੇਂ ਹੋਵੇਗਾ ਆਸਟ੍ਰੇਲੀਆ ਦਾ ਰਾਮ ਮੰਦਰ

ਮੰਦਰ ਕੰਪਲੈਕਸ ਵਿਚ ਹਨੂੰਮਾਨ ਵਾਟਿਕਾ, ਸੀਤਾ ਵਾਟਿਕਾ, ਜਟਾਊ ਬਾਗ, ਸ਼ਬਰੀ ਵਣ, ਜਾਮਵੰਤ ਸਦਨ, ਨਲ ਨੀਲ ਟੈਕਨੀਕਲ ਅਤੇ ਗੁਰੂ ਵਸ਼ਿਸ਼ਟ ਗਿਆਨ ਕੇਂਦਰ ਹੋਣਗੇ। ਮੰਦਰ ਕੰਪਲੈਕਸ ਵਿਚ ਇਕ ਕੈਂਡਲ ਪੋਰਚ, ਚਿਤਰਕੂਟ ਵਾਟਿਕਾ, ਪੰਚਵਟੀ ਵਾਟਿਕਾ ਬਾਗ ਅਤੇ ਇਕ ਪ੍ਰਸਤਾਵਿਤ ਰਾਮ ਨਿਵਾਸ ਹੋਟਲ ਵੀ ਬਣਾਇਆ ਜਾਵੇਗਾ। ਮੰਦਰ ਵਿਚ ਸੀਤਾ ਰਸੋਈ ਰੈਸਟੋਰੈਂਟ, ਰਾਮਾਇਣ ਸਦਨ ਲਾਇਬ੍ਰੇਰੀ ਅਤੇ ਤੁਲਸੀਦਾਸ ਹਾਲ ਵਰਗੇ ਕਲਚਰਲ ਸਥਾਨ ਵੀ ਬਣਾਏ ਜਾਣਗੇ।

ਇਹ ਵੀ ਪੜ੍ਹੋ: ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਗੁਰਦੁਆਰਾ ਸਾਹਿਬ ਨੋਵੇਲਾਰਾ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਪਾਲਾ ਦਾ ਕਤਲ

108 ਫੁੱਟ ਉੱਚੀ ਹਨੂੰਮਾਨ ਜੀ ਦੀ ਮੂਰਤੀ

ਸਨਾਤਨ ਵੈਦਿਕ ਯੂਨੀਵਰਸਿਟੀ ਮੰਦਰ ਕੰਪਲੈਕਸ ਦੀ 55 ਏਕੜ ਜ਼ਮੀਨ ਵਿਚ ਬਣਾਈ ਜਾਵੇਗੀ। ਇਸ ਦੇ ਨਾਲ ਹੀ ਹਨੂੰਮਾਨ ਵਾਟਿਕਾ ਵਿਚ ਹਨੂੰਮਾਨ ਜੀ ਦੀ 108 ਫੁੱਟ ਉੱਚੀ ਮੂਰਤੀ ਸਥਾਪਿਤ ਕੀਤੀ ਜਾਵੇਗੀ। ਮੰਦਰ ਵਿਚ ਸ਼ਿਵ ਸਪਤ ਸਾਗਰ ਨਾਂ ਦਾ ਇਕ ਕੁੰਡ ਬਣਾਇਆ ਜਾਵੇਗਾ, ਜਿਸ ਵਿਚ ਭਗਵਾਨ ਸ਼ਿਵ ਜੀ ਦੀ 51 ਫੁੱਟ ਦੀ ਮੂਰਤੀ ਹੋਵੇਗੀ। ਮੰਦਰ ਵਿਚ ਇਕ ਯੋਗਾ ਕੋਰਟ, ਇਕ ਮੈਡੀਟੇਸ਼ਨ ਕੋਰਟ, ਇਕ ਵੇਦ ਲਰਨਿੰਗ ਕੇਂਦਰ, ਇਕ ਖੋਜ ਕੇਂਦਰ ਅਤੇ ਇਕ ਅਜਾਇਬ ਘਰ ਸਮੇਤ ਅਧਿਆਤਮਕ ਸਥਾਨ ਹੋਣਗੇ।

ਇਹ ਵੀ ਪੜ੍ਹੋ: ਇੰਜਣ ਫੇਲ ਹੋਣ ਕਾਰਨ ਹਾਈਵੇਅ 'ਤੇ ਜਾ ਰਹੀ ਕਾਰ 'ਤੇ ਡਿੱਗਿਆ ਜਹਾਜ਼, ਮਚੇ ਅੱਗ ਦੇ ਭਾਂਬੜ, 2 ਹਲਾਕ (ਵੀਡੀਓ)

ਜ਼ੀਰੋ ਕਾਰਬਨ ਫੁੱਟਪ੍ਰਿੰਟ ਤਕਨਾਲੋਜੀ

ਮੰਦਰ ਵਿਚ ਤਕਨੀਕੀ ਬਾਗ਼ ਵਰਗੇ ਖੇਤਰਾਂ ਦੇ ਨਾਲ ਕੁਝ ਤਕਨੀਕੀ ਪਹਿਲੂਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਟਰੱਸਟ ਨੇ ਕਿਹਾ ਕਿ ਮੰਦਰ ਦੇ ਨਿਰਮਾਣ ਵਿਚ ਜ਼ੀਰੋ ਕਾਰਬਨ ਫੁੱਟਪ੍ਰਿੰਟ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਬਾਇਓ-ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਇਕ ਸੂਰਜੀ ਊਰਜਾ ਪਲਾਂਟ ਵੀ ਪ੍ਰਾਜੈਕਟ ਵਿਚ ਸ਼ਾਮਲ ਕੀਤਾ ਗਿਆ ਹੈ। ਵੈਦਿਕ ਪੁਸਤਕਾਂ ਦੇ ਅਧਿਐਨ ਅਤੇ ਪ੍ਰਚਾਰ-ਪ੍ਰਸਾਰ ਲਈ ਵਾਲਮੀਕਿ ਕੇਂਦਰ ਵੀ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ: ਮਹਿਲਾ ਕੌਂਸਲਰ ਦਾ ਦਿਨ-ਦਿਹਾੜੇ ਲੋਕਾਂ ਸਾਹਮਣੇ ਗੋਲੀ ਮਾਰ ਕੇ ਕਤਲ, ਖ਼ਰਾਬ ਸੜਕਾਂ ਦੀ ਬਣਾ ਰਹੀ ਸੀ ਵੀਡੀਓ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News