ਦੁਨੀਆ ਦੇ ਅਮੀਰਾਂ ਨੇ ਕੱਢਿਆ ਕੋਰੋਨਾਵਾਇਰਸ ਦਾ ''ਤੋੜ''

08/16/2020 12:56:27 AM

ਵਾਸ਼ਿੰਗਟਨ - ਅਮਰੀਕਾ ਦੇ ਚੋਟੀ ਦੇ ਅਮੀਰਾਂ 'ਤੇ ਕੋਰੋਨਾਵਾਇਰਸ ਦੀ ਮਹਾਮਾਰੀ ਦਾ ਕੋਈ ਅਸਰ ਨਹੀਂ ਹੈ। ਉਹ ਬੇਫਿਕਰ ਹੋ ਕੇ ਪਾਰਟੀਆਂ ਕਰ ਰਹੇ ਹਨ ਅਤੇ ਪ੍ਰਾਈਵੇਟ ਜੈੱਟਾਂ ਰਾਹੀਆਂ ਇਧਰ-ਉਧਰ ਘੁੰਮ ਰਹੇ ਹਨ। ਉਨ੍ਹਾਂ ਦੀਆਂ ਪਾਰਟੀਆਂ ਵਿਚ ਆਉਣ ਵਾਲੇ ਲੋਕਾਂ ਨੂੰ 15 ਮਿੰਟ ਵਿਚ ਰੈਪਿਡ ਟੈਸਟ ਵੀ ਕਰਾਇਆ ਜਾਂਦਾ ਹੈ ਜਿਸ ਤੋਂ ਬਾਅਦ ਉਹ ਉਸ ਫਿਕਰ ਨੂੰ ਧੂੰਏ ਵਿਚ ਉਡਾ ਸਕਦੇ ਹਨ ਜਿਸ ਵਿਚ ਪੂਰੀ ਦੁਨੀਆ ਘੁਲੀ ਜਾ ਰਹੀ ਹੈ। ਅਮਰੀਕਾ ਵਿਚ ਹੁਣ ਤੱਕ ਦੁਨੀਆ ਦੇ ਸਭ ਤੋਂ ਜ਼ਿਆਦਾ 54 ਲੱਖ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ ਕਰੀਬ 1.70 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਇਥੇ ਅਮੀਰਾਂ ਦਾ ਹਾਲ ਦੇਖ ਕੇ ਲੱਗਦਾ ਹੈ ਕਿ ਕੋਰੋਨਾ ਸਿਰਫ ਗਰੀਬਾਂ ਦਾ ਵਾਇਰਸ ਹੈ। ਇਕ ਡਾਕਟਰ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਦੇਸ਼ ਦੀ ਵੈਨਿਟੀ ਫੇਅਰ ਮੈਗਜ਼ੀਨ ਨੂੰ ਇਹ ਗੱਲ ਕਹੀ ਹੈ।

ਓਬਰ ਦੇ ਮਾਲਕ ਕਰਾ ਰਹੇ 15 ਮਿੰਟ ਵਿਚ ਟੈਸਟ
ਜਾਣਕਾਰੀ ਮੁਤਾਬਕ ਓਬਰ ਦੇ ਕੋ-ਫਾਉਂਡਰ ਟ੍ਰੈਵਿਸ ਕਲਾਨਿਕ ਲਾਸ ਏਜੰਲਸ ਦੇ ਆਪਣੇ ਬੰਗਲੇ ਵਿਚ ਪਾਰਟੀਆਂ ਦੇ ਰਹੇ ਹਨ। ਪਹਿਲਾਂ ਦੇ ਮੁਕਾਬਲੇ ਇਨਾਂ ਵਿਚ ਘੱਟ ਲੋਕ ਸ਼ਾਮਲ ਹੋ ਰਹੇ ਹਨ ਪਰ ਪਾਰਟੀਆਂ ਦਾ ਦੌਰ ਜਾਰੀ ਹੈ। ਡੇਲੀਮੇਲ ਆਨਲਾਈਨ ਦੇ ਸੂਤਰਾਂ ਦੇ ਹਵਾਲੇ ਤੋਂ ਲਿੱਖਿਆ ਹੈ ਕਿ ਇਕ ਅਰਬਪਤੀ ਆਪਣੀ ਪਾਰਟੀ ਵਿਚ ਆਉਣ ਵਾਲੇ ਲੋਕਾਂ ਦਾ ਪਹਿਲਾਂ 15 ਮਿੰਟ ਵਿਚ ਰੈਪਿਡ ਕੋਰੋਨਾਵਾਇਰਸ ਟੈਸਟ ਕਰਾਉਂਦਾ ਹੈ ਅਤੇ ਫਿਰ ਅੰਦਰ ਆਉਣ ਦੀ ਇਜਾਜ਼ਤ ਮਿਲਦੀ ਹੈ। ਲਾਸ ਏਜੰਲਸ ਅਤੇ ਸਿਲੀਕਾਨ ਵੈਲੀ ਵਿਚ ਨਿਵੇਸ਼ਕ ਇਕ ਮਹੀਨੇ ਲਈ 50 ਹਜ਼ਾਰ ਦੇ ਕਿਰਾਏ 'ਤੇ ਮੈਸਨ ਲੈ ਰਹੇ ਹਨ ਅਤੇ ਪਾਰਟੀਆਂ ਦੇ ਰਹੇ ਹਨ।

ਮਾਰਕ ਜ਼ੁਕਰਬਰਗ ਦੀ ਤਸਵੀਰ ਹੋਈ ਸੀ ਵਾਇਰਲ
ਕੁਝ ਅਜਿਹੇ ਵੀ ਲੋਕ ਹਨ ਜੋ ਪਾਰਟੀਆਂ ਦੀ ਥਾਂ ਸੈਰ-ਸਪਾਟਾ ਕਰ ਰਹੇ ਹਨ। ਉਹ ਆਪਣੇ ਪ੍ਰਾਈਵੇਟ ਜੈੱਟ ਰਾਹੀ ਇਧਰ-ਉਧਰ ਘੁੰਮ ਰਹੇ ਹਨ। ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਨੂੰ ਪਿਛਲੇ ਮਹੀਨੇ 12 ਹਜ਼ਾਰ ਡਾਲਰ ਦੇ ਇਲੈਕਟ੍ਰਾਨਿਕ ਸਰਫਬੋਰਡ 'ਤੇ ਪਰਿਵਾਰ ਨਾਲ ਛੁਟੀਆਂ ਮਨਾਉਂਦੇ ਹੋਏ ਦੇਖਿਆ ਗਿਆ ਸੀ। ਉਨ੍ਹਾਂ ਦੀ ਸਨਸਕ੍ਰੀਨ ਲੱਗੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਇਹ ਅਮੀਰ ਤਬਕਾ ਵਾਇਰਸ ਦੇ ਹਾਟਸਪਾਟ ਛੱਡ ਕੇ ਜਾਣ ਲਈ ਵੀ ਆਪਣੇ ਪ੍ਰਾਈਵੇਟ ਜੈੱਟ ਦਾ ਇਸਤੇਮਾਲ ਕਰ ਰਹੇ ਹਨ। ਇਥੋਂ ਤੱਕ ਕਿ ਇਹ ਵਾਇਰਸ ਫੈਲਣ ਦੇ ਨਾਲ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਸ਼ਿਫਟ ਕਰਦੇ ਰਹਿਣ ਤੋਂ ਵੀ ਪਰਹੇਜ਼ ਨਹੀਂ ਕਰ ਰਹੇ ਹਨ।

ਕਰੋੜਾ ਦੇ ਘਰ ਖਰੀਦ ਰਹੇ ਹਨ ਬੇਜੋਸ
ਐਮਾਜ਼ੋਨ ਦੇ ਮਾਲਕ ਜੈੱਫ ਬੇਜੋਸ ਨੂੰ ਅਕਸਰ ਹੀ ਯੂਰਪ ਜਾਂ ਕੈਰੇਬੀਆਈ ਦੇਸ਼ਾਂ ਵਿਚ ਛੁੱਟੀਆਂ ਮਨਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਹਾਲ ਹੀ ਵਿਚ ਉਨ੍ਹਾਂ ਨੇ ਬੇਵਲੀ ਹਿੱਲਸ ਵਿਚ 1 ਕਰੋੜ ਦਾ ਘਰ ਖਰੀਦਿਆ ਹੈ ਜਿਸ ਦੇ ਕੋਲ 6 ਮਹੀਨੇ ਪਹਿਲਾਂ ਹੀ ਉਨ੍ਹਾਂ ਨੇ 16.5 ਕਰੋੜ ਦਾ ਘਰ ਖਰੀਦਿਆ ਸੀ। ਇਸ ਤੋਂ ਇਲਾਵਾ ਅਜਿਹੇ ਵੀ ਲੋਕ ਹਨ ਜੋ 25 ਲੱਖ ਡਾਲਰ ਤੱਕ ਖਰਚ ਕਰਕੇ ਦੂਜੇ ਦੇਸ਼ਾਂ ਦੀ ਨਾਗਰਿਕਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਜਨਤਾ ਬੇਰੁਜ਼ਗਾਰ, ਅਮੀਰ ਹੋ ਰਹੇ ਹੋਰ ਅਮੀਰ
ਇਕ ਪਾਸੇ ਜਿਥੇ ਦੇਸ਼ ਵਿਚ ਵਾਇਰਸ ਦਾ ਅਸਰ ਅਰਥ ਵਿਵਸਥਾ 'ਤੇ ਹੋਇਆ ਹੈ ਅਤੇ 1.63 ਕਰੋੜ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ, ਅਮੀਰ ਹੋਰ ਜ਼ਿਆਦਾ ਜੇਬਾਂ ਭਰਨ ਵਿਚ ਲੱਗੇ ਹੋਏ ਹਨ। ਰੈਂਟਲ ਕੰਪਨੀ ਨੇਟਜੈੱਟਸ ਮੁਤਾਬਕ, ਪਿਛਲੇ ਸਾਲ ਦੀ ਤੁਲਨਾ ਵਿਚ ਇਸ ਸਾਲ ਜੂਨ ਵਿਚ ਪ੍ਰਾਈਵੇਟ ਜੈੱਟ ਦੇ ਬਾਰੇ ਵਿਚ ਜਾਣਕਾਰੀ ਮੰਗਣਾ 195 ਫੀਸਦੀ ਤੱਕ ਵਧ ਗਿਆ। ਮਾਰਚ ਮੱਧ ਤੋਂ ਲੈ ਕੇ ਮਈ ਮੱਧ ਤੱਕ ਦੇ ਅੰਕੜਿਆਂ ਮੁਤਾਬਕ ਅਮਰੀਕਾ ਦੇ ਅਰਬਪਤੀਆਂ ਵਿਚ 484 ਅਰਬ ਡਾਲਰ ਦਾ ਇਜ਼ਾਫਾ ਹੋਇਆ ਹੈ ਜਦਕਿ ਕਮਾਈ 'ਤੇ ਸਟਾਪ ਲੱਗਾ ਹੋਇਆ ਹੈ।


Khushdeep Jassi

Content Editor

Related News