ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਪੁਲਾੜ ਦੂਰਬੀਨ ਕਰੇਗੀ ਤਾਰਿਆਂ ਦੀ ਖੋਜ, 16 ਲੱਖ ਕਿਲੋਮੀਟਰ ਦੇ ਸਫਰ ''ਤੇ ਰਵਾਨਾ
Sunday, Dec 26, 2021 - 11:23 AM (IST)
ਕੌਰੂ (ਏ.ਪੀ.)- ਵਿਸ਼ਵ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵੱਧ ਤਾਕਤਵਲ ਪੁਲਾੜੀ ਦੂਰਬੀਨ ਸ਼ਨੀਵਾਰ ਨੂੰ ਆਪਣੀ ਮੁਹਿੰਮ ’ਤੇ ਰਵਾਨਾ ਹੋ ਗਈ ਜੋ ਸ਼ੁਰੂਆਤੀ ਤਾਰਿਆਂ ਅਤੇ ਆਕਾਸ਼ਗੰਗਾਵਾਂ ਦੀ ਖੋਜ ਦੇ ਨਾਲ ਹੀ ਜੀਵਨ ਦੇ ਸੰਕੇਤਾਂ ਦਾ ਪਤਾ ਲਗਾਉਣ ਲਈ ਬ੍ਰਹਿਮੰਡ ਦੀ ਪੜਤਾਲ ਕਰੇਗੀ। ਨਾਸਾ ਦੀ ‘ਜੇਮਸ ਵੈੱਬ ਪੁਲਾੜ ਦੂਰਬੀਨ’ ਨੇ ਦੱਖਣੀ ਅਮਰੀਕਾ ਦੇ ਉੱਤਰ-ਪੂਰਬੀ ਤੱਟ ਸਥਿਤ ਫਰੇਂਚ ਗੁਯਾਨਾ ਪੁਲਾੜ ਕੇਂਦਰ ਤੋਂ ਕ੍ਰਿਸਮਸ ਦੀ ਸਵੇਰ ਯੂਰਪੀ ਰਾਕੇਟ ‘ਏਰੀਅਨ’ ’ਤੇ ਸਵਾਰ ਹੋ ਕੇ ਪੁਲਾੜ ਲਈ ਉਡਾਣ ਭਰੀ। ਲਗਭਗ 10 ਅਰਬ ਡਾਲਰ ਦੀ ਲਾਗਤ ਨਾਲ ਬਣੀ ਇਹ ਵੈਧਸ਼ਾਲਾ ਆਪਣੀ ਮੰਜ਼ਿਲ ਤੱਕ ਪਹੁੰਚਣ ਵਿਚ 16 ਲੱਖ ਕਿਲੋਮੀਟਰ ਜਾਂ ਚੰਦ ਤੋਂ ਚਾਰ ਗੁਣਾ ਜ਼ਿਆਦਾ ਦੂਰੀ ਦੀ ਯਾਤਰਾ ਤੈਅ ਕਰੇਗੀ। ਇਸ ਨੂੰ ਉਥੇ ਪਹੁੰਚਣ ਵਿਚ ਇਕ ਮਹੀਨੇ ਦਾ ਸਮਾਂ ਲੱਗੇਗਾ ਅਤੇ ਫਿਰ ਅਗਲੇ 5 ਮਹੀਨਿਆਂ ਵਿਚ ਇਸ ਦੀਆਂ ਅੱਖਾਂ ਬ੍ਰਹਿਮੰਡ ਦੀ ਪੜਤਾਲ ਸ਼ੁਰੂ ਕਰਨ ਲਈ ਤਿਆਰਕ ਹੋਣਗੀਆਂ।
We have LIFTOFF of the @NASAWebb Space Telescope!
— NASA (@NASA) December 25, 2021
At 7:20am ET (12:20 UTC), the beginning of a new, exciting decade of science climbed to the sky. Webb’s mission to #UnfoldTheUniverse will change our understanding of space as we know it. pic.twitter.com/Al8Wi5c0K6
‘ਜੇਮਸ ਵੈੱਬ’ ਨੇ ‘ਏਰੀਅਨ’ ’ਤੇ ਸਵਾਰ ਹੋ ਕੇ ਭਰੀ ਪੁਲਾੜ ਲਈ ਉਡਾਣ
ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਕਿਾਹਾ ਸੀ, ਇਹ ਸਾਨੂੰ ਸਾਡੇ ਬ੍ਰਹਿਮੰਡ ਅਤੇ ਉਸ ਵਿਚ ਸਾਡੇ ਸਥਾਨ ਦੀ ਬਿਹਤਰ ਸਮਝ ਦੇਣ ਜਾ ਰਹੀ ਹੈ ਕਿ ਅਸੀਂ ਕੌਣ ਹਾਂ, ਅਸੀਂ ਕੀ ਹਾਂ। ਹਾਲਾਂਕਿ ਉਨ੍ਹਾਂ ਚੌਕਸ ਕਰਦੇ ਹੋਏ ਇਹ ਵੀ ਕਿਹਾ ਸੀ ਕਿ ਜਦੋਂ ਤੁਸੀਂ ਇਕ ਵੱਡਾ ਪੁਰਸਕਾਰ ਚਾਹੁੰਦੇ ਹਨ ਤਾਂ ਤੁਹਾਡੇ ਸਾਹਮਣੇ ਆਮ ਤੌਰ ’ਤੇ ਇਕ ਵੱਡਾ ਜੋਖਿਮ ਹੁੰਦਾ ਹੈ। ਏਰੀਅਨਸਪੇਸ ਦੇ ਮੁੱਖ ਕਾਰਜ ਅਧਿਕਾਰੀ ਸਟੀਫਨ ਇੰਸਾਰਾਈਲ ਨੇ ਪ੍ਰੀਖਣ ਤੋਂ ਕੁਝ ਮਿੰਟ ਪਹਿਲਾਂ ਕਿਹਾ, ਅਸੀਂ ਅੱਜ ਸਵੇਰੇ ਮਨੁੱਖਤਾ ਲਈ ਪ੍ਰੀਖਣ ਕਰ ਰਹੇ ਹਾਂ।
ਪੜ੍ਹੋ ਇਹ ਅਹਿਮ ਖਬਰ -ਅਹਿਮ ਖ਼ਬਰ: ਬ੍ਰਿਟੇਨ ਨੇ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਕਾਮਿਆਂ ਲਈ ਵੀਜ਼ਾ ਨਿਯਮਾਂ 'ਚ ਦਿੱਤੀ ਢਿੱਲ
6 ਮਹੀਨੇ ਬਾਅਦ ਮਿਲੇਗੀ ਪਹਿਲੀ ਤਸਵੀਰ
ਪੁਲਾੜ ਤੋਂ ਵਿਗਿਆਨੀ ਉਪਯੋਗ ਦੀ ਪਹਿਲੀ ਤਸਵੀਰ ਜੇਮਸ ਵੇੱਬ ਟੈਲੀਸਕੋਪ ਤੋਂ ਲੱਗਭਗ 6 ਮਹੀਨੇ ਬਾਅਦ ਮਿਲੇਗੀ ਕਿਉਂਕਿ ਇਸ ਨੂੰ ਸੂਰਜ ਦੀ ਐੱਲ2 ਜਮਾਤ ਵਿਚ ਸਥਾਪਿਤ ਹੋਣ ਤੋਂ ਬਾਅਦ ਕੰਮ ਸ਼ੁਰੂ ਕਰਨ ਵਿਚ 6 ਮਹੀਨੇ ਦਾ ਸਮਾਂ ਲੱਗੇਗਾ।