UK ''ਚ 1.6 ਅਰਬ ਪੌਂਡ ਦੀ ਲਾਗਤ ਨਾਲ ਬਣ ਰਿਹੈ ਦੁਨੀਆ ਦਾ ਸਭ ਤੋਂ ਲੰਬਾ ''ਰੇਲਵੇ ਪੁੱਲ''
Tuesday, Feb 20, 2024 - 12:28 PM (IST)
ਇੰਟਰਨੈਸ਼ਨਲ ਡੈਸਕ- ਯੂ.ਕੇ ਵਿਚ ਲੰਡਨ ਨੂੁੰ ਬਰਮਿੰਘਮ ਨਾਲ ਜੋੜਨ ਵਾਲੀ ਹਾਈ ਸਪੀਡ ਟ੍ਰੇਨ ਦਾ ਟ੍ਰੈਕ ਉਸਾਰੀ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਅਨੁਮਾਨ ਹੈ ਕਿ ਲੰਡਨ ਬਰਮਿੰਘਮ ਦਾ ਸਫ਼ਰ ਸਿਰਫ਼ 40 ਮਿੰਟਾਂ ਵਿਚ ਤੈਅ ਕਰਨ ਲਈ ਹਾਲੇ 6 ਤੋਂ 10 ਸਾਲ ਦਾ ਸਮਾਂ ਹੋਰ ਲੱਗੇਗਾ। ਮੌਜੂਦਾ ਨਿਰਧਾਰਤ ਸਮੇਂ ਮੁਤਾਬਕ 2029 ਤੋਂ 2033 ਦਰਮਿਆਨ ਬ੍ਰਿਟੇਨ ਦੀ ਹਾਈ ਸਪੀਡ ਲਾਈਨ ਸੇਵਾ ਸ਼ੁਰੂ ਹੋ ਜਾਵੇਗੀ। ਇਸ ਲਾਈਨ ਨੂੰ ਨੇਪਰੇ ਚਾੜ੍ਹਨ ਲਈ ਲੰਡਨ ਅਤੇ ਚਿਲਟਰਨ ਸੁਰੰਗਾਂ ਵਿਚਕਾਰ ਕੋਲਨ ਵੈਲੀ ਨਦੀ 'ਤੇ ਦੋ ਮੀਲ ਲੰਬਾ ਪੁੱਲ ਬਣ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦੇ ਸਿਡਨੀ ਓਪੇਰਾ ਹਾਊਸ ਨੇੜੇ ਡਿੱਗੀ ਬਿਜਲੀ, ਚਾਰ ਲੋਕ ਜ਼ਖਮੀ
ਇਸ ਪੁੱਲ ਨੂੰ 1000 ਹਿੱਸਿਆਂ ਦੀ ਵਰਤੋਂ ਕਰ ਕੇ ਬਣਾਇਆ ਜਾ ਰਿਹਾ ਹੈ। ਹਰੇਕ ਹਿੱਸੇ ਦਾ ਭਾਰ 140 ਟਨ ਹੈ। ਹੁਣ ਤੱਕ 700 ਹਿੱਸੇ ਸਥਾਪਿਤ ਕੀਤੇ ਜਾ ਚੁੱਕੇ ਹਨ, ਜੋ ਸਤ੍ਹਾ ਤੋਂ 10 ਮੀਟਰ ਉਚਾਈ 'ਤੇ ਹੈ। ਕੋਲਨ ਵੈਲੀ ਪੁੱਲ 'ਤੇ 1.6 ਅਰਬ ਪੌਂਡ ਦੀ ਲਾਗਤ ਨਾਲ ਬਣ ਰਹੇ ਇਸ ਪੁੱਲ ਦਾ ਨਿਰਮਾਣ 2021 ਵਿਚ ਸ਼ੁਰੂ ਹੋਇਆ ਸੀ। ਉਕਤ ਪੁੱਲ 'ਤੇ ਰੇਲਗੱਡੀ 200 ਮੀਲ ਪ੍ਰਤੀ ਘੰਟਾ ਦੀ ਗਤੀ ਨਾਲ ਚੱਲੇਗੀ ਅਤੇ 2 ਮੀਲ ਦੇ ਪੁੱਲ ਨੂੰ ਸਿਰਫ਼ 40 ਸੰਕਿਟ ਵਿਚ ਪਾਰ ਕਰੇਗੀ। ਜ਼ਿਕਰਯੋਗ ਹੈ ਕਿ ਬਰਮਿੰਘਮ ਅਤੇ ਮਾਨਚੈਸਟਰ ਨੂੰ ਜੋੜਨ ਵਾਲੇ ਹਿੱਸੇ ਦੀ ਉਸਾਰੀ ਯੋਜਨਾ ਨੂੰ ਸਰਕਾਰ ਨੇ ਰੱਦ ਕਰ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।