ਬ੍ਰਹਿਮੰਡ ’ਚ ‘ਨਵੀਂ ਦੁਨੀਆ’ ਦੀ ਖੋਜ ਕਰੇਗੀ ਸਭ ਤੋਂ ਵੱਡੀ ਰੇਡੀਓ ਦੂਰਬੀਨ

Saturday, Jul 13, 2019 - 11:38 AM (IST)

ਬੀਜਿੰਗ — ਅਜੇ ਤਕ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਸੰਵੇਦਨਸ਼ੀਲ ਰੇਡੀਓ ਦੂਰਬੀਨ (ਟੈਲੀਸਕੋਪ), ਸੌਰ ਗ੍ਰਹਿਆਂ ਅਤੇ ਐਕਸੋਪਲੈਨੇਟਸ ਦੀ ਖੋਜ ਕਰੇਗੀ। ਇਸ ਧਰਤੀ ਵਰਗੇ ਚੁੰਬਕੀ ਖੇਤਰ, ਜੋ ਕਿ 100 ਪ੍ਰਕਾਸ਼ ਸਾਲ ਦੇ ਅੰਦਰ ਹੈ, ਉਸ ਦੀ ਖੋਜ ਕਰੇਗੀ। ਸਮਾਚਾਰ ਏਜੰਸੀ ਸਿਨਹੂਆ ਅਨੁਸਾਰ ਚੀਨ ਅਤੇ ਫਰਾਂਸ ਵਰਗੇ ਦੇਸ਼ਾਂ ਦੇ ਪੁਲਾੜ ਵਿਗਿਆਨੀਆਂ ਨੇ ਹਾਲ ’ਚ ਹੀ ਆਪਣੀ ਸਭ ਤੋਂ ਵੱਡੀ ਯੋਜਨਾ ਪੇਸ਼ ਕੀਤੀ, ਜਿਸ ’ਚ 500 ਮੀਟਰ ਗੋਲਕਾਰ ਰੇਡੀਓ ਟੈਲੀਸਕੋਪ (ਐੱਫ.ਏ.ਐੱਸ.ਟੀ.) ਦਾ ਉਪਯੋਗ ਸਿੱਖਿਅਕ ਪਤ੍ਰਿਕਾ ਰਿਸਰਚ ਇਨ ਐਸਟ੍ਰੋਨਾਮੀ ਐਂਡ ਐਸਟ੍ਰੋਫਿਜ਼ਿਕਸ ’ਚ ਕੀਤਾ ਗਿਆ। ਚੀਨੀ ਵਿਗਿਆਨੀ ਅਕੈਡਮੀ ਦੇ ਰਾਸ਼ਟਰੀ ਖਗੋਲੀ ਪ੍ਰਯੋਗਸ਼ਾਲਾ ਦੇ ਖੋਜਕਾਰ ਅਤੇ ਐੱਫ.ਏ.ਐੱਸ.ਟੀ. ਮੁਖੀ ਵਿਗਿਆਨੀ ਲੀ. ਡੀ. ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰਨਾ ਚਾਹੁੰਦੇ ਹਾਂ, ਜੇਕਰ ਅਸੀਂ ਪਹਿਲੀ ਵਾਰ ਕਿਸੇ ਐਕਸੋਪਲੈਨੇਟ ਦੇ ਰੇਡੀਓ ਵਿਕਿਰਣ ਦਾ ਪਤਾ ਲਾ ਕੇ ਇਸ ਦੇ ਚੁੰਬਕੀ ਖੇਤਰ ਦੀ ਪੁਸ਼ਟੀ ਕਰ ਸਕੇ ਤਾਂ ਇਹ ਬਹੁਤ ਹੀ ਮਹੱਤਵਪੂਰਨ ਖੋਜ ਹੋਵੇੇਗੀ।


Related News