ਔਰਤਾਂ ਨੇ ਬਦਲਿਆ ਇਤਿਹਾਸ, ਅਮਰੀਕਾ ''ਚ ਪਹਿਲੀ ਵਾਰ ਪੂਰੀ ਕੀਤੀ ''ਮਰੀਨ ਟ੍ਰੇਨਿੰਗ''

04/27/2021 1:39:35 AM

ਵਾਸ਼ਿੰਗਟਨ - ਅਮਰੀਕੀ ਫੌਜ ਦੇ 100 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਮਹਿਲਾ ਫੌਜੀਆਂ ਨੇ ਲਿੰਗ ਭੇਦ ਦਾ ਆਖਰੀ ਪੜਾਅ ਪਾਰ ਕਰ ਲਿਆ ਹੈ। ਲੀਮਾ ਕੰਪਨੀ ਦੀ ਮਹਿਲਾ ਪਲਾਟੂਨ ਦੀਆਂ 53 ਰੰਗਰੂਟਾਂ ਨੇ ਮਰੀਨ ਕਾਰਪਸ ਦਾ ਸਭ ਤੋਂ ਮੁਸ਼ਕਿਲ ਕੋਰਸ ਪੂਰਾ ਕਰ ਲਿਆ ਹੈ। ਕੈਲੀਫੋਰਨੀਆ ਦੇ ਕੈਂਪ ਪੇਂਟਲਨ ਵਿਚ ਸਭ ਤੋਂ ਮੁਸ਼ਕਿਲ ਮੰਨੀ ਜਾਣ ਵਾਲੀ ਕਰੀਬ 11 ਹਫਤੇ ਦੀ ਸਖਤ ਟ੍ਰੇਨਿੰਗ ਤੋਂ ਬਾਅਦ ਉਹ ਅਧਿਕਾਰਤ ਰੂਪ ਨਾਲ ਮਰੀਨ ਬਣ ਗਈਆਂ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਔਰਤਾਂ ਨੇ ਇਸ ਕੋਰਸ ਨੂੰ ਪੂਰਾ ਕੀਤਾ ਹੈ। ਇਨ੍ਹਾਂ ਨੇ 9 ਫਰਵਰੀ 2021 ਨੂੰ ਟ੍ਰੇਨਿੰਗ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ - ਭਾਰਤ 'ਚ ਕੋਰੋਨਾ ਕਾਰਣ ਹਾਲਾਤ 'ਦਿਲ ਦਹਿਲਾ ਦੇਣ ਵਾਲੇ' : WHO

PunjabKesari

20 ਸਾਲ ਦੀ ਅਬਿਗੇਲ ਰੈਗਲੇਂਡ ਇਨ੍ਹਾਂ ਵਿਚੋਂ ਇਕ ਹੈ। ਉਹ ਦੱਸਦੀ ਹੈ ਕਿ ਲੱਖਾਂ ਲੋਕਾਂ ਦੀਆਂ ਨਜ਼ਰਾਂ ਸਾਡੇ 'ਤੇ ਸਨ। ਅਸੀਂ ਕਿਸੇ ਵੀ ਹਾਲ ਵਿਚ ਫੇਲ ਨਹੀਂ ਹੋਣਾ ਚਾਹੁੰਦੇ ਸੀ। ਉਥੇ 19 ਸਾਲ ਦੀ ਐਨੀ ਕਹਿੰਦੀ ਹੈ ਕਿ ਮੈਂ ਜ਼ਿੰਦਗੀ ਵਿਚ ਕਦੇ ਵੀ ਆਸਾਨ ਚੁਣੌਤੀਆਂ ਨਹੀਂ ਚਾਹੁੰਦੀ ਸੀ। ਮੈਨੂੰ ਪਹਿਲੇ ਹੀ ਦਿਨ ਪਤਾ ਲੱਗ ਗਿਆ ਸੀ ਕਿ ਮੈਂ ਮਰੀਨ ਲਈ ਹੀ ਬਣੀ ਹਾਂ। ਇਦਾਹੋ ਦੀ 19 ਸਾਲ ਦੀ ਮਿਯਾ ਆਖਦੀ ਹੈ ਕਿ ਆਖਰੀ ਚੜ੍ਹਾਈ ਵਿਚ ਪਲਾਟੂਨ ਦਾ ਝੰਡਾ ਮੇਰੇ ਹੱਥਾਂ ਵਿਚ ਸੀ।

ਇਹ ਵੀ ਪੜ੍ਹੋ - ਦੁਬਈ 'ਚ ਪੁਲਸ ਨੇ ਧਰਿਆ ਅਮਰੀਕੀ ਪਲੇਅਬੁਆਏ, ਯੂਕ੍ਰੇਨ ਦੀਆਂ ਮਾਡਲਾਂ ਦਾ ਕਰ ਰਿਹਾ ਸੀ ਨਿਊਡ ਫੋਟੋਸ਼ੂਟ

ਚੜ੍ਹਾਈ ਬੇਹੱਦ ਚਿਕਨੀ ਅਤੇ ਕੰਢਿਆਂ ਵਾਲੀ ਸੀ। ਕਈ ਵਾਰ ਲੱਗਾ ਕਿ ਇਹ ਜ਼ਿੰਦਗੀ ਦੀ ਆਖਰੀ ਚੜ੍ਹਾਈ ਹੈ ਪਰ ਇਹ ਭਰੋਸਾ ਵੀ ਸੀ ਕਿ ਆਖਰੀ ਪੜਾਅ 'ਤੇ ਕੋਈ ਸੁਆਗਤ ਲਈ ਖੜ੍ਹਾ ਹੈ ਅਤੇ ਅਸੀਂ ਇਹ ਕਰ ਕੇ ਦਿਖਾਇਆ। ਇਕ ਛੋਟੇ ਸਮਾਰੋਹ ਵਿਚ ਇਨ੍ਹਾਂ ਨੂੰ ਵਰਦੀ 'ਤੇ ਲਾਉਣ ਲਈ ਈਗਲ, ਗਲੋਬ ਅਤੇ ਐਂਕਰ ਪਿਨ ਦਿੱਤੀ ਗਈ, ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਉਹ ਟ੍ਰੇਨੀ ਨਹੀਂ, ਮਰੀਨ ਹਨ।

ਇਹ ਵੀ ਪੜ੍ਹੋ - ਅਮਰੀਕਾ ਤੋਂ ਭਾਰਤ ਪੁੱਜੀ 'ਜੀਵਨ ਰੱਖਿਅਕ ਪ੍ਰਣਾਲੀ' ਬਾਈਡੇਨ ਬੋਲੇ, 'ਅਸੀਂ ਹਾਂ ਤੁਹਾਡੇ ਨਾਲ'

PunjabKesari

ਸਭ ਤੋਂ ਮੁਸ਼ਕਿਲ ਕੈਂਪ ਵਿਚ ਮਰਦ ਕਮਾਂਡੋਜ਼ ਨਾਲ ਕੀਤਾ ਮੁਕਾਬਲਾ
ਇਨ੍ਹਾਂ ਨੂੰ ਮਰਦ ਕਮਾਂਡੋਜ਼ ਦੇ ਬਰਾਬਰ ਟ੍ਰੇਨਿੰਗ ਦਿੱਤੀ ਗਈ। ਸਵੇਰੇ 3 ਵਜੇ ਤੋਂ ਰਾਤ ਤੱਕ ਬੇਹੱਦ ਥਕਾ ਦੇਣ ਵਾਲੀ ਟ੍ਰੇਨਿੰਗ ਵਿਚ ਉਹ ਸਿਰਫ 3 ਘੰਟੇ ਸੌ ਪਾਉਂਦੀਆਂ ਸਨ। 35 ਕਿਲੋ ਭਾਰ ਲੈ ਕੇ 15 ਕਿਲੋਮੀਟਰ ਦੀ ਮੁਸ਼ਕਿਲ ਚੜ੍ਹਾਈ ਤੋਂ ਇਲਾਵਾ ਕੰਢਿਆਲੀ ਪਹਾੜੀਆਂ 'ਤੇ ਚਿੱਕੜ ਅਤੇ ਘੱਟੇ ਵਿਚ ਜੰਗੀ ਅਭਿਆਸ ਸਿਖਾਇਆ ਗਿਆ।

ਇਹ ਵੀ ਪੜ੍ਹੋ - ਕੋਰੋਨਾ ਦੇ ਨਵੇਂ ਸਟ੍ਰੇਨ ਲਈ ਕਾਰਗਰ ਹੈ 'ਗਲੋਅ', ਵਧਾਉਂਦੀ ਹੈ ਇਮਿਊਨਿਟੀ


Khushdeep Jassi

Content Editor

Related News