ਪਾਕਿ ''ਚ ਮਹਿਲਾ ਯੂਨੀਵਰਸਿਟੀ ਨੇ ਵਿਦਿਆਰਥਣਾਂ ਦੇ ਸਮਾਰਟਫੋਨ ਦੀ ਵਰਤੋਂ ''ਤੇ ਲਾਈ ਰੋਕ

Thursday, Apr 21, 2022 - 02:12 AM (IST)

ਇਸਲਾਮਾਬਾਦ-ਪਾਕਿਸਤਾਨ ਦੇ ਉੱਤਰ-ਪੱਛਮ 'ਚ ਸਥਿਤ ਇਕ ਮਹਿਲਾ ਯੂਨੀਵਰਸਿਟੀ ਨੇ ਕੈਂਪਸ 'ਚ ਵਿਦਿਆਰਥਣਾਂ ਦੇ ਸਮਰਾਟਫੋਨ ਵਰਤੋਂ ਕੀਤੇ ਜਾਣ 'ਤੇ ਰੋਕ ਲੱਗਾ ਦਿੱਤੀ ਹੈ। ਇਕ ਟੀ.ਵੀ. ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਸਵਾਬੀ ਯੂਨੀਵਰਸਿਟੀ ਅਸ਼ਾਂਤ ਖ਼ੈਬਰ ਪਖ਼ਤੂਨਖਵਾ 'ਚ ਸਥਿਤ ਹੈ, ਜਿਥੇ ਤਾਲਿਬਾਨੀ ਅੱਤਵਾਦੀ ਸਰਗਰਮ ਹਨ ਅਤੇ ਉਹ ਲੜਕੀਆਂ ਦੇ ਵਿਦਿਅਕ ਅਦਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਟੀ.ਵੀ. ਦੀ ਖ਼ਬਰ ਮੁਤਾਬਕ, ਯੂਨੀਵਰਸਿਟੀ ਨੇ ਇਕ ਨੋਟੀਫ਼ਿਕੇਸ਼ਨ ਜਾਰੀ ਕਰ ਕਿਹਾ ਹੈ ਕਿ 20 ਅਪ੍ਰੈਲ 2022 ਤੋਂ ਮਹਿਲਾ ਯੂਨੀਵਰਸਿਟੀ ਸਵਾਬੀ ਦੇ ਕੈਂਪਸ 'ਚ ਸਮਾਰਟਫੋਨ/ਟੱਚ ਸਕਰੀਨ ਮੋਬਾਇਲ ਅਤੇ ਟੈਬਲਟ ਦੀ ਵਰਤੋਂ ਦੀ ਇਜਾਜ਼ਤ ਨਹੀਂ ਰਹੇਗੀ।

ਇਹ ਵੀ ਪੜ੍ਹੋ : ਨੇਪਾਲ 'ਚ ਫੌਜੀ ਜਹਾਜ਼ ਹੋਇਆ ਹਾਦਸਾਗ੍ਰਸਤ, 6 ਜਵਾਨ ਹੋਏ ਜ਼ਖਮੀ

ਨੋਟੀਫ਼ਿਕੇਸ਼ਨ 'ਚ ਕਿਹਾ ਗਿਆ ਕਿ ਇਹ ਦੇਖਿਆ ਗਿਆ ਹੈ ਕਿ ਵਿਦਿਆਰਥੀ ਯੂਨੀਵਰਸਿਟੀ ਦੇ ਸਮੇਂ ਦੌਰਾਨ ਵਪਾਰਕ ਤੌਰ 'ਤੇ ਸੋਸ਼ਲ ਮੀਡੀਆ ਐਪ ਦੀ ਵਰਤੋਂ ਕਰਦੇ ਹਨ ਜੋ ਉਨ੍ਹਾਂ ਦੀ ਸਿੱਖਿਆ, ਵਿਹਾਰ ਅਤੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ, ਇਹ ਹੁਕਮ ਦਿੱਤਾ ਜਾਂਦਾ ਹੈ ਕਿ ਵਿਦਿਆਰਥੀ ਯੂਨੀਵਰਸਿਟੀ ਦੇ ਸਮੇਂ ਦੌਰਾਨ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ। ਨੋਟੀਫਿਕੇਸ਼ਨ ਮੁਤਾਬਕ, ਨਿਯਮ ਦੀ ਉਲੰਘਣਾ ਕਰਨ 'ਤੇ ਯੂਨੀਵਰਸਿਟੀ ਸਖ਼ਤ ਕਾਰਵਾਈ ਕਰੇਗੀ ਅਤੇ 5,000 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ।

ਇਹ ਵੀ ਪੜ੍ਹੋ : ਕਰਜ਼ 'ਚ ਡੁੱਬ ਰਿਹੈ ਪਾਕਿ, ਕਿਸ਼ਤੀ ਨੂੰ ਕਿਨਾਰੇ ਤੱਕ ਪਹੁੰਚਾਉਣਾ ਨਵੀਂ ਸਰਕਾਰ ਦਾ ਕੰਮ : ਸ਼ਰੀਫ਼

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News