ਕਿਮ ਕਾਰਦਸ਼ੀਅਨ ਵਾਂਗ ਦਿਖਣ ਲਈ ਖ਼ਰਚੇ 5 ਕਰੋੜ, ਹੁਣ ਪੁਰਾਣੇ ਚਿਹਰੇ ਨੂੰ ਤਰਸ ਰਹੀ, ਜਾਣੋ ਕਿਉਂ
Tuesday, Jul 12, 2022 - 04:51 PM (IST)
 
            
            ਵਾਸ਼ਿੰਗਟਨ - ਕਈ ਲੋਕ ਕਿਸੇ ਨਾ ਕਿਸੇ ਨੂੰ ਆਪਣਾ ਆਦਰਸ਼ ਮੰਨਦੇ ਹਨ ਅਤੇ ਕਈ ਵਾਰ ਉਨ੍ਹਾਂ ਦੀ ਜੀਵਨ ਸ਼ੈਲੀ ਨੂੰ ਵੀ ਫਾਲੋ ਕਰਦੇ ਹਨ। ਪਰ ਕੁਝ ਲੋਕ ਇਸ ਹੱਦ ਤੱਕ ਚਲੇ ਜਾਂਦੇ ਹਨ ਕਿ ਉਹ ਉਸ ਵਾਂਗ ਦਿਸਣ ਕੋਸ਼ਿਸ਼ ਵਿਚ ਮੁਸੀਬਤ ਵਿੱਚ ਫਸ ਜਾਂਦੇ ਹਨ। ਦਰਅਸਲ ਬ੍ਰਾਜ਼ੀਲੀਅਨ ਮਾਡਲ ਜੈਨੀਫਰ ਪੈਮਪਲੋਨਾ ਨੇ ਮਾਡਲ ਕਿਮ ਕਾਰਦਸ਼ੀਅਨ ਵਾਂਗ ਦਿਖਣ ਲਈ ਆਪਣੇ ਚਿਹਰੇ ਦੀ ਸਰਜਰੀ ਕਰਵਾਈ। ਜੈਨੀਫਰ ਪੇਮਪਲੋਨਾ ਨੇ ਸਰਜਰੀ ਲਈ ਕਰੋੜਾਂ ਰੁਪਏ ਖ਼ਰਚ ਕੀਤੇ। ਇਹ ਸਭ ਕਰਨ ਤੋਂ ਬਾਅਦ ਜੈਨੀਫਰ ਪੈਮਪਲੋਨਾ ਦਾ ਚਿਹਰਾ ਕਿਮ ਕਾਰਦਸ਼ੀਅਨ ਵਰਗਾ ਹੋ ਗਿਆ ਹੈ ਪਰ ਹੁਣ ਉਹ ਇਸ ਤੋਂ ਕਾਫੀ ਪਰੇਸ਼ਾਨ ਹੈ ਅਤੇ ਆਪਣੇ ਪੁਰਾਣੇ ਚਿਹਰੇ ਲਈ ਤਰਸ ਰਹੀ ਹੈ। ਹਾਲ ਹੀ 'ਚ ਜੈਨੀਫਰ ਪੇਮਪਲੋਨਾ ਨੇ ਇਕ ਹੋਰ ਸਰਜਰੀ ਕਰਵਾਈ ਹੈ, ਜਿਸ 'ਤੇ ਕਰੀਬ 80 ਲੱਖ ਰੁਪਏ ਖ਼ਰਚਾ ਆਇਆ ਹੈ। ਜੈਨੀਫਰ ਪੈਮਪਲੋਨਾ ਨੂੰ ਉਮੀਦ ਹੈ ਕਿ ਉਹ ਪਹਿਲਾਂ ਵਾਂਗ ਦਿਖਣ ਲੱਗੇਗੀ।
ਇਹ ਵੀ ਪੜ੍ਹੋ: ਸ਼ਿੰਜੋ ਆਬੇ ਦਾ ਕੀਤਾ ਗਿਆ ਸਸਕਾਰ, ਜਾਪਾਨ ਵਾਸੀਆਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਜਦੋਂ ਜੈਨੀਫਰ ਦੀ ਪਹਿਲੀ ਸਰਜਰੀ ਹੋਈ ਤਾਂ ਉਹ ਸਿਰਫ਼ 17 ਸਾਲ ਦੀ ਸੀ। ਜੈਨੀਫਰ ਪੈਮਪਲੋਨਾ ਨੇ ਕਿਮ ਕਾਰਦਸ਼ੀਅਨ ਵਾਂਗ ਦਿਖਣ ਲਈ ਖ਼ੁਦ ਦੀਆਂ 40 ਦੇ ਕਰੀਬ ਕਾਸਮੈਟਿਕ ਸਰਜਰੀਆਂ ਕਰਵਾਈਆਂ ਹਨ। ਇਹ ਸਭ ਕਰਨ 'ਚ ਜੈਨੀਫਰ ਪੈਮਪਲੋਨਾ ਨੇ $600K (4,77,65,580 ਕਰੋੜ ਰੁਪਏ) ਖ਼ਰਚ ਕੀਤੇ ਪਰ ਹੁਣ ਜੈਨੀਫਰ ਪੈਮਪਲੋਨਾ ਆਪਣਾ ਪੁਰਾਣਾ ਚਿਹਰਾ ਵਾਪਸ ਲੈਣਾ ਚਾਹੁੰਦੀ ਹੈ। ਜੈਨੀਫਰ ਪੈਮਪਲੋਨਾ ਦੀ ਉਮਰ ਮਹਿਜ਼ 29 ਸਾਲ ਹੈ। ਛੋਟੀ ਉਮਰ ਵਿੱਚ, ਉਸ ਨੇ ਆਪਣੇ ਚਿਹਰੇ ਨਾਲ ਕਾਫ਼ੀ ਪ੍ਰਯੋਗ ਕਰੇ ਲਏ ਹਨ। ਜੈਨੀਫਰ ਪੈਮਪਲੋਨਾ ਨੂੰ ਸਰਜਰੀ ਦੀ ਆਦਤ ਇਸ ਲਈ ਪੈ ਗਈ, ਕਿਉਂਕਿ ਉਹ ਹਮੇਸ਼ਾ ਮਾਡਲ ਕਿਮ ਕਾਰਦਸ਼ੀਅਨ ਵਰਗੀ ਦਿਖਣਾ ਚਾਹੁੰਦੀ ਸੀ।
ਇਹ ਵੀ ਪੜ੍ਹੋ: ਖਲੀ ਦਾ ਟੋਲ ਪਲਾਜ਼ਾ ਵਾਲਿਆਂ ਨਾਲ ਪਿਆ ਪੇਚਾ, ਜੰਮ ਕੇ ਹੋਈ ਤੂੰ-ਤੂੰ, ਮੈਂ-ਮੈਂ, ਵੀਡੀਓ ਵਾਇਰਲ

ਮਾਡਲ ਜੈਨੀਫਰ ਪੈਮਪਲੋਨਾ ਨੇ ਦੱਸਿਆ ਕਿ ਮਾਡਲ ਕਿਮ ਕਾਰਦਸ਼ੀਅਨ ਵਾਂਗ ਦਿਖਣ ਲਈ ਉਸ ਨੇ ਕਈ ਸਰਜਰੀਆਂ ਕਰਵਾਈਆਂ। ਉਹ ਬਹੁਤ ਖੁਸ਼ ਸੀ ਕਿ ਉਸ ਦਾ ਲੁੱਕ ਕਿਮ ਕਰਦਸ਼ੀਅਨ ਵਾਂਗ ਹੋਣ ਵਾਲਾ ਸੀ। ਇਸ ਦੀ ਮਦਦ ਨਾਲ ਉਸ ਨੇ ਕਾਫੀ ਪੈਸਾ ਵੀ ਕਮਾਇਆ ਪਰ ਹੁਣ ਉਸ ਨੂੰ ਆਪਣੀ ਪਛਾਣ ਦੀ ਹੋਰ ਲੋੜ ਹੈ। ਉਹ ਚਾਹੁੰਦੀ ਹੈ ਕਿ ਲੋਕ ਉਸ ਨੂੰ ਉਸ ਦੇ ਨਾਂ ਨਾਲ ਜਾਣਨ। ਜੈਨੀਫਰ ਪੈਮਪਲੋਨਾ ਮੁਤਾਬਕ ਉਸ ਦੀ ਲੁੱਕ ਦੇਖ ਕੇ ਲੋਕ ਉਸ ਨੂੰ ਕਿਮ ਕਾਰਦਸ਼ੀਅਨ ਕਹਿਣ ਲੱਗ ਪਏ ਪਰ ਕੁਝ ਦਿਨਾਂ ਬਾਅਦ ਉਸ ਨੂੰ ਇਸ ਤੋਂ ਪਰੇਸ਼ਾਨੀ ਹੋਣ ਲੱਗੀ। ਉਸ ਨੇ ਕਿਹਾ ਮੈਂ ਪੜ੍ਹਾਈ ਅਤੇ ਕੰਮ ਕਰਕੇ ਆਪਣੀ ਜ਼ਿੰਦਗੀ ਵਿੱਚ ਕਈ ਮੁਕਾਮ ਹਾਸਲ ਕੀਤੇ, ਪਰ ਫਿਰ ਵੀ ਮੇਰੀ ਪਛਾਣ ਮਾਡਲ ਕਿਮ ਕਾਰਦਸ਼ੀਅਨ ਨਾਲ ਹੈ, ਇਹ ਮੈਨੂੰ ਬਹੁਤ ਬੁਰਾ ਲੱਗਦਾ ਹੈ। ਮੈਂ ਚਾਹੁੰਦੀ ਹਾਂ ਕਿ ਲੋਕ ਮੈਨੂੰ ਮੇਰੇ ਨਾਂ ਨਾਲ ਜਾਣਨ। ਮੇਰੀ ਆਪਣੀ ਪਛਾਣ ਹੋਵੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            