ਮਾਂ ਦੀ ਮਮਤਾ ਹੋਈ ਸ਼ਰਮਸਾਰ, ਕਾਸਮੈਟਿਕ ਸਰਜਰੀ ਕਰਾਉਣ ਲਈ ਵੇਚਿਆ 5 ਦਿਨ ਦਾ ਬੱਚਾ

Thursday, Jul 14, 2022 - 10:12 AM (IST)

ਮਾਂ ਦੀ ਮਮਤਾ ਹੋਈ ਸ਼ਰਮਸਾਰ, ਕਾਸਮੈਟਿਕ ਸਰਜਰੀ ਕਰਾਉਣ ਲਈ ਵੇਚਿਆ 5 ਦਿਨ ਦਾ ਬੱਚਾ

ਮਾਸਕੋ- ਆਮਤੌਰ ’ਤੇ ਮਾਂ ਆਪਣੇ ਬੱਚਿਆਂ ਲਈ ਕੀ ਨਹੀਂ ਕਰਦੀ। ਬੱਚੇ ਦੀ ਜ਼ਰੂਰਤ ਲਈ ਉਹ ਕੋਈ ਵੀ ਜੋਖ਼ਮ ਉਠਾ ਸਕਦੀ ਹੈ। ਪਰ ਜੇਕਰ ਕੋਈ ਮਾਂ ਆਪਣੀ ਜ਼ਰੂਰਤ ਲਈ ਬੱਚੇ ਦਾ ਸੌਦਾ ਕਰ ਦੇਵੇ ਤਾਂ? ਜੀ ਹਾਂ, ਰੂਸ ਵਿਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਔਰਤ ਨੇ ਆਪਣੇ ਨੱਕ ਦਾ ਆਪ੍ਰੇਸ਼ਨ ਕਰਵਾਉਣ ਲਈ ਆਪਣੇ 5 ਦਿਨ ਦੇ ਬੱਚੇ ਨੂੰ ਵੇਚ ਦਿੱਤਾ। ਔਰਤ ਨੇ 3 ਹਜ਼ਾਰ ਪੌਂਡ ਵਿਚ ਬੱਚੇ ਦਾ ਸੌਦਾ ਕੀਤਾ। ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਇਹ ਵੀ ਪੜ੍ਹੋ: ਮਾਲਦੀਵ 'ਚ ਰਾਸ਼ਟਰਪਤੀ ਗੋਟਬਾਯਾ ਦਾ ਵਿਰੋਧ, ਹੁਣ ਸਿੰਗਾਪੁਰ ਜਾਣ ਲਈ ਕਰ ਰਹੇ ਨਿੱਜੀ ਜੈੱਟ ਦੀ ਉਡੀਕ

ਖ਼ਬਰ ਮੁਤਾਬਕ, 33 ਸਾਲਾ ਔਰਤ ਦਾ ਨਾਂ ਸਥਾਨਕ ਰਿਪੋਰਟਾਂ ’ਚ ਉਜਾਗਰ ਨਹੀਂ ਕੀਤਾ ਗਿਆ ਹੈ। ਉਸਨੂੰ ਦੱਖਣੀ ਰੂਸ ਦੇ ਦਾਗਿਸਤਾਨ ਵਿਚ ਸਰਜਰੀ ਕਰਵਾਉਣ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਬੱਚੇ ਦਾ ਸੌਦਾ ਕਰਨ ਤੋਂ ਪਹਿਲਾਂ ਔਰਤ ਨੇ ਆਪਣੇ ਇਕ ਦੋਸਤ ਨੂੰ ਕਿਹਾ ਸੀ ਕਿ ਉਹ ਇਸ ਨੂੰ ਨਹੀਂ ਰੱਖਣਾ ਚਾਹੁੰਦੀ ਅਤੇ ਵੇਚ ਰਹੀ ਹੈ। ਉਸ ਨੇ ਕਥਿਤ ਤੌਰ 'ਤੇ 25 ਅਪ੍ਰੈਲ ਨੂੰ ਕਾਸਪਿਸਕ ਵਿਚ ਬੱਚੇ ਨੂੰ ਜਨਮ ਦਿੱਤਾ ਸੀ। ਇਨ੍ਹੀਂ ਦਿਨੀਂ ਬੱਚੇ ਦੇ ਖ਼ਰੀਦਦਾਰ ਦੇ ਤੌਰ 'ਤੇ ਇਕ ਜੋੜੇ ਨਾਲ ਵੀ ਗੱਲਬਾਤ ਕਰ ਲਈ ਸੀ। ਪੁਲਸ ਦਾ ਕਹਿਣਾ ਹੈ ਕਿ ਮਾਂ ਨੇ ਆਪਣੇ ਬੱਚੇ ਨੂੰ ਵੇਚਣ ਲਈ ਹਸਪਤਾਲ ਤੋਂ ਛੁੱਟੀ ਦੇ ਦਿਨ 20,000 ਰੂਬਲ (287 ਪੌਂਡ) ਅਤੇ 10 ਫ਼ੀਸਦੀ ਡਾਊਨ ਪੇਮੇਂਟ ਨਾਲ ਸੌਦਾ ਕੀਤਾ ਸੀ।

ਇਹ ਵੀ ਪੜ੍ਹੋ: ਬਿਨਾਂ ਪੁੱਛੇ ਫ਼ਲ ਖਾਣ 'ਤੇ ਮਾਸੂਮ ਭਰਾਵਾਂ ਨੂੰ ਦਿੱਤੇ ਰੂਹ ਕੰਬਾਊ ਤਸੀਹੇ, 10 ਸਾਲਾ ਬੱਚੇ ਦੀ ਮੌਤ

ਹਫ਼ਤਿਆਂ ਬਾਅਦ ਬੱਚਾ ਬੀਮਾਰ ਹੋਇਆ ਤਾਂ ਜੋੜਾ ਉਸ ਨੂੰ ਹਸਪਤਾਲ ਲੈ ਕੇ ਗਿਆ। ਉਥੇ ਡਾਕਟਰ ਨੇ ਜੋੜੇ ਤੋਂ ਬੱਚੇ ਦਾ ਜਨਮ ਸਰਟੀਫਿਕੇਟ ਮੰਗਿਆ। ਜੋੜੇ ਨੇ ਬੱਚੇ ਦੀ ਬਾਇਓਲਾਜੀਕਲ ਮਾਂ ਨਾਲ ਸੰਪਕਰ ਕੀਤਾ। ਜਨਮ ਸਰਟੀਫਿਕੇਟ ਦੇਣ ਦੇ ਬਦਲੇ ਵਿਚ ਵੀ ਔਰਤ ਨੇ 100,000 ਰੂਬਲ (1,440 ਪੌਂਡ) ਲਏ। ਔਰਤ ਨੇ ਕਿਹਾ ਕਿ ਉਸ ਨੇ ਕਾਸਮੈਟਿਕ ਸਰਜਰੀ ਕਰਾਉਣੀ ਹੈ। ਇਸ ਲਈ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ। ਇਸ ਦੇ ਬਾਅਦ ਜੋੜੇ ਨੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ। ਹੁਣ ਪੁਲਸ ਔਰਤ ਤੋਂ ਪੁੱਛਗਿਛ ਕਰ ਰਹੀ ਹੈ।

ਇਹ ਵੀ ਪੜ੍ਹੋ: ਰਾਸ਼ਟਰਪਤੀ ਰਾਜਪਕਸ਼ੇ ਦੇ ਦੇਸ਼ ਛੱਡਣ ਤੋਂ ਬਾਅਦ ਸ਼੍ਰੀਲੰਕਾ 'ਚ ਐਮਰਜੈਂਸੀ ਦਾ ਐਲਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News