ਗਰਲਫ੍ਰੈਂਡ ਦੇ ਰਹੀ ਸੀ ਬੱਚੇ ਨੂੰ ਜਨਮ, ਬੁਆਏਫ੍ਰੈਂਡ ਆਪਣੀ ਸੱਸ ਨੂੰ ਲੈ ਕੇ ਹੋ ਗਿਆ ''9-2-11''

Saturday, Feb 20, 2021 - 12:26 AM (IST)

ਗਰਲਫ੍ਰੈਂਡ ਦੇ ਰਹੀ ਸੀ ਬੱਚੇ ਨੂੰ ਜਨਮ, ਬੁਆਏਫ੍ਰੈਂਡ ਆਪਣੀ ਸੱਸ ਨੂੰ ਲੈ ਕੇ ਹੋ ਗਿਆ ''9-2-11''

ਲੰਡਨ-ਦੇਸ਼ ਅਤੇ ਦੁਨੀਆ 'ਚ ਪ੍ਰੇਮੀ ਜੋੜਿਆਂ ਦੇ ਭੱਜਣ ਦੀਆਂ ਖਬਰਾਂ ਆਮ ਹਨ ਪਰ ਇਸ ਵਾਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣਨ ਵਾਲੇ ਸਾਰੇ ਹੈਰਾਨ ਹੋ ਰਹੇ ਹਨ। ਇੰਗਲੈਂਡ 'ਚ ਇਕ ਵਿਅਕਤੀ ਉਸ ਸਮੇਂ ਆਪਣੀ ਸੱਸ ਨਾਲ ਭੱਜ ਗਿਆ ਜਦ ਉਸ ਦੀ ਗਰਲਫ੍ਰੈਂਡ ਨੇ ਹਸਪਤਾਲ 'ਚ ਇਕ ਬੱਚੇ ਨੂੰ ਜਨਮ ਦਿੱਤਾ। 24 ਸਾਲਾਂ ਜੇਸ ਐਲਡਰਿਜ਼ ਨੇ ਹਾਲ ਹੀ 'ਚ ਆਪਣੇ ਬੁਆਏਫ੍ਰੈਂਡ ਰਿਆਨ ਸ਼ੈਲਟਨ ਦੇ ਦੂਜੇ ਬੱਚੇ ਨੂੰ ਜਨਮ ਦਿੱਤਾ ਪਰ ਹੁਣ ਉਹ ਉਥੇ ਬੁਆਏਫ੍ਰੈਂਡ ਜੇਸ ਦੀ ਮਾਂ ਨਾਲ ਰਿਲੈਸ਼ਨਸ਼ਿਪ 'ਚ ਰਹਿ ਰਿਹਾ ਹੈ।

PunjabKesari

ਇਹ ਵੀ ਪੜ੍ਹੋ -ਆਪਣੀ ਹੀ ਬਣਾਈ ਨੀਤੀ 'ਚ ਫਸਿਆ ਚੀਨ, ਹੁਣ ਜਨਮਦਰ ਵਧਾਉਣ 'ਤੇ ਕਰ ਰਿਹੈ ਵਿਚਾਰ

ਦੂਜਾ ਬੱਚਾ ਹੋਣ ਤੋਂ ਪਹਿਲਾਂ ਜੇਸ ਐਲਡਰਿਜ਼ ਅਤੇ 29 ਸਾਲਾਂ ਰਿਆਨ ਨੇ ਫੈਸਲਾ ਕੀਤਾ ਸੀ ਕਿ ਉਹ ਦੋਵੇਂ 44 ਸਾਲਾਂ ਮਾਂ ਜਾਰਜੀਆ ਨਾਲ ਉਨ੍ਹਾਂ ਦੇ ਘਰ 'ਚ ਰਹਿਣਗੇ। ਦਰਅਸਲ, ਮਾਂ ਜਾਰਜਿਆ ਨੇ ਹੀ ਜੇਸ ਨੂੰ ਕਿਹਾ ਸੀ ਕਿ ਉਹ ਇਥੇ ਉਨ੍ਹਾਂ ਦੇ ਬੱਚੇ ਦੀ ਦੇਖ ਭਾਲ ਕਰ ਸਕਦੀ ਹੈ। 28 ਜਨਵਰੀ ਨੂੰ ਜਦ ਦੂਜੇ ਬੱਚੇ ਨੂੰ ਜਮਨ ਦੇਣ ਤੋਂ ਬਾਅਦ ਜੇਸ ਐਲਡਰਿਜ਼ ਘਰ ਪਹੁੰਚੀ ਤਾਂ ਉਸ ਨੇ ਪਾਇਆ ਕਿ ਉਨ੍ਹਾਂ ਦਾ ਬੁਆਏਫ੍ਰੈਂਡ ਰਿਆਨ ਅਤੇ ਮਾਂ ਜਾਰਜੀਆ ਦੋਵੇਂ ਰਿਲੇਸ਼ਨਸ਼ਿਪ 'ਚ ਹਨ ਅਤੇ ਫਰਾਰ ਹੋ ਗਏ ਹਨ।
PunjabKesari

ਇਹ ਵੀ ਪੜ੍ਹੋ -ਲੇਬਨਾਨ ਬੰਦਰਗਾਹ ਧਮਾਕੇ ਦੇ ਜਾਂਚਕਰਤਾ ਨੂੰ ਹਟਾਇਆ ਗਿਆ

ਦੱਸ ਦੇਈਏ ਕਿ ਜੇਸ ਅਤੇ ਰਿਆਨ ਦੋਵੇਂ ਤਿੰਨ ਸਾਲ ਪਹਿਲਾਂ ਫੇਸਬੁੱਕ ਰਾਹੀਂ ਮਿਲੇ ਸਨ ਅਤੇ ਉਸ ਤੋਂ ਬਾਅਦ ਤੋਂ ਹੀ ਇਕੱਠੇ ਰਹੇ ਰਹਿ ਸਨ। ਹਾਊਸਕੀਪਰ ਦਾ ਕੰਮ ਕਰਨ ਵਾਲੀ ਜੇਸ ਐਲਡਰਿਜ਼ ਸਾਲ 2019 'ਚ ਇਕ ਬੱਚੀ ਦੀ ਮਾਂ ਬਣੀ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਰਿਆਨ ਸੰਗ ਸ਼ਿਫਟ ਹੁੰਦੇ ਹੀ ਉਨ੍ਹਾਂ ਦੀ ਮਾਂ ਜਾਰਜੀਆ ਨੇ ਫਲਰਟ ਕਰਨਾ ਸ਼ੁਰੂ ਕਰ ਦਿੱਤਾ। ਉਹ ਦੋਵੇਂ ਅਕਸਰ ਇਕ ਦੂਜੇ ਨਾਲ ਫਲਰਟ ਕਰਦੇ ਸਨ।

PunjabKesari

ਜੇਸ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹਾਂ, ਮੈਂ ਆਪਣੀਂ ਮਾਂ ਅਤੇ ਆਪਣੇ ਬੱਚਿਆਂ ਦੇ ਪਿਤਾ ਨੂੰ ਗੁਆ ਦਿੱਤਾ। ਬੇਟੇ ਦੇ ਜਨਮ ਦੇ ਕੁਝ ਦੇਰ ਬਾਅਦ ਹੀ ਉਸ ਨੂੰ ਰਿਆਨ ਦਾ ਇਕ ਸੰਦੇਸ਼ ਮਿਲਿਆ ਸੀ ਜਿਸ 'ਚ ਰਿਲੇਸ਼ਨਸ਼ਿਪ ਖਤਮ ਕਰਨ ਦੀ ਗੱਲ ਕੀਤੀ ਗਈ ਸੀ। ਇਸ ਮੈਸੇਜ ਤੋਂ ਬਾਅਦ ਜਦ ਜੇਸ ਘਰ ਪਹੁੰਚੀ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਰਿਆਨ ਅਤੇ ਉਸ ਦੀ ਮਾਂ ਦੋਵੇਂ ਗਾਇਬ ਹਨ। 

ਇਹ ਵੀ ਪੜ੍ਹੋ -ਜੀ-7 ਬੈਠਕ ਦੌਰਾਨ ਬ੍ਰਿਟੇਨ ਨੇ ਗਰੀਬ ਦੇਸ਼ਾਂ ਨੂੰ ਕੋਵਿਡ-19 ਟੀਕਾ ਉਪਲੱਬਧ ਕਰਵਾਉਣ ਦਾ ਜਤਾਇਆ ਸੰਕਲਪ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News