ਔਰਤ ਨੇ ਮੱਕੜੀ ਨੂੰ ਪੀਸ ਕੇ ਕੱਢਿਆ ਜ਼ਹਿਰ, ਟੀਕਾ ਭਰ ਕੇ ਖ਼ੁਦ ਨੂੰ ਲਗਾ ਲਿਆ, ਫਿਰ ਜੋ ਹੋਇਆ...
Saturday, Feb 01, 2025 - 06:47 PM (IST)
ਇੰਟਰਨੈਸ਼ਨਲ ਡੈਸਕ- ਕੈਲੀਫੋਰਨੀਆ ਵਿੱਚ ਇੱਕ 37 ਸਾਲਾ ਔਰਤ ਨੇ ਇਹ ਦੇਖਣ ਲਈ ਕਿ ਉਹ ਇਸ ਨਾਲ ਨਸ਼ਾ ਕਰ ਸਕਦੀ ਹੈ, ਇਕ ਬਲੈਕ ਵਿਡੋ ਮੱਕੜੀ ਦੇ ਜ਼ਹਿਰ ਦਾ ਆਪਣੇ ਸਰੀਰ ਵਿੱਚ ਟੀਕਾ ਲਗਾ ਲਿਆ। ਇਸ ਤੋਂ ਬਾਅਦ ਉਸਦੀ ਹਾਲਤ ਵਿਗੜਨ ਲੱਗੀ। ਕੁਝ ਘੰਟਿਆਂ ਬਾਅਦ ਉਸਨੂੰ ਐਮਰਜੈਂਸੀ ਰੂਮ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਉਸ ਦੀ ਮੌਤ ਹੋ ਗਈ।
ਬਲੈਕ ਵਿਡੋ ਮੱਕੜੀ ਦਾ ਜ਼ਹਿਰ ਇੰਜੈਕਟ ਕਰਨ ਵਾਲੀ ਔਰਤ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਹ ਲਗਭਗ ਮਰ ਚੁੱਕੀ ਸੀ। ਕੈਲੀਫੋਰਨੀਆ ਦੀ 37 ਸਾਲਾ ਔਰਤ ਨੂੰ ਗੰਭੀਰ ਕੜਵੱਲ ਅਤੇ ਮਾਸਪੇਸ਼ੀਆਂ ਵਿੱਚ ਦਰਦ ਹੋਣ ਲੱਗਾ। ਉਸਨੂੰ ਮੁੱਖ ਤੌਰ 'ਤੇ ਆਪਣੀ ਪਿੱਠ, ਪੇਟ ਅਤੇ ਪੱਟਾਂ ਵਿੱਚ ਗੰਭੀਰ ਖਿੱਚ ਪੈ ਰਹੀ ਸੀ ਅਤੇ ਦਰਦ ਹੋ ਰਿਹਾ ਸੀ।
ਸਾਹ ਲੈਣ 'ਚ ਹੋਣ ਲੱਗੀ ਤਕਲੀਫ
ਉਸਨੇ ਸਿਰ ਦਰਦ ਅਤੇ ਬੇਚੈਨੀ ਦੀ ਵੀ ਸ਼ਿਕਾਇਤ ਕੀਤੀ ਜਦੋਂਕਿ ਉਸਦੀ ਨਬਜ਼, ਸਾਹ ਦੀ ਦਰ ਅਤੇ ਬਲੱਡ ਪ੍ਰੈਸ਼ਰ ਵੱਧ ਗਿਆ ਸੀ। ਨਾਲ ਹੀ ਉਸਨੂੰ ਬੁਖਾਰ ਵੀ ਸੀ। ਉਸਨੇ ਡਾਕਟਰਾਂ ਦੇ ਸਾਹਮਣੇ ਸਵੀਕਾਰ ਕੀਤਾ ਗਿਆ ਉਸਨੇ ਬਲੈਕ ਵਿਡੋ ਮੱਕੜੀ ਨੂੰ ਪੀਸ ਕੇ ਨਸ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ।
ਹੈਰੋਈਨ ਦਾ ਸੇਵਨ ਕਰਦੀ ਸੀ ਔਰਤ
ਡੇਲੀ ਸਟਾਰ ਦੀ ਰਿਪੋਰਟ 'ਚ ਔਰਤ ਦੀ ਪਛਾਣ ਨਹੀਂ ਦੱਸੀ ਗਈ। ਕਥਿਤ ਤੌਰ 'ਤੇ ਉਸਦਾ ਹੈਰੋਈਨ ਦੇ ਸੇਵਨ ਦਾ ਇਤਿਹਾਸ ਰਿਹਾ ਹੈ। ਉਸਨੇ ਪਿਸੀ ਹੋਈ ਜ਼ਹਿਰੀਲੀ ਮੱਕੜੀ ਨੂੰ ਡਿਸਟਿਲਡ ਵਾਟਰ 'ਚ ਮਿਲਾਇਆ ਅਤੇ ਉਸਨੂੰ ਨਾੜਾਂ 'ਚ ਇੰਜੈਕਟ ਕਰ ਲਿਆ।
ਇਕ ਘੰਟੇ ਬਾਅਦ ਉਸਦੇ ਸਰੀਰ ਅੰਦਰ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਹੋਣ ਲੱਗੀਆਂ ਅਤੇ ਹਸਪਤਾਲ ਪਹੁੰਚਣ ਦੇ ਕਈ ਘੰਟਿਆਂ ਬਾਅਦ ਉਸਨੂੰ ਸਾਹ ਲੈਣ 'ਚ ਤਕਲੀਫ ਹੋਣ ਲੱਗੀ। ਉਸਨੂੰ ਸਾਹ ਲੈਣ 'ਚ ਇੰਨੀ ਤਕਲੀਫ ਹੋਣ ਲੱਗੀ ਕਿ ਆਈ.ਸੀ.ਯੂ. 'ਚ ਦਾਖਲ ਕਰਨਾ ਪਿਆ।
ਦਰਦ ਅਤੇ ਸਾਹ ਲੈਣ 'ਚ ਤਕਲੀਫ ਕਾਰਨ ਹੋ ਗਈ ਮੌਤ
ਮੈਡੀਕਲ ਟੀਮ ਨੇ ਸਾਹ ਨਲੀ ਦੀਆਂ ਮਾਸਪੇਸ਼ੀਆ ਨੂੰ ਆਰਾਮ ਦੇਣ ਵਾਲੀ ਦਵਾਈ ਦੀਆਂ ਤਿੰਨ ਖੁਰਾਕਾਂ ਦੇ ਕੇ ਉਸਦੀ ਘਬਰਾਹਟ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ, ਜੋ ਆਮਤੌਰ 'ਤੇ ਦਮੇ ਲਈ ਇਸਤੇਮਾਲ ਕੀਤੀ ਜਾਂਦੀ ਹੈ। ਹਾਲਾਂਕਿ, ਇਹ ਇਲਾਜ ਵੀ ਕਿਸੇ ਕੰਮ ਨਹੀਂ ਆਇਆ।
ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ, ਉਸਨੂੰ ਸਾਹ ਲੈਣ 'ਚ ਤਕਲੀਫ ਹੁੰਦੀ ਰਹੀ ਅਤੇ ਅਗਲੇ ਦਿਨ ਉਸਨੂੰ ਨੇਬੁਲਾਈਜ਼ਰ ਦੀ ਲੋੜ ਪਈ। ਡਾਕਟਰਾਂ ਨੇ ਫਿਰ ਉਸਨੂੰ ਮੋਰਫਿਨ ਅਤੇ ਲੋਰਾਜ਼ੇਪਾਮ ਦਿੱਤਾ। ਹਾਰਵਰਡ ਮੈਡੀਕਲ ਸਕੂਲ ਦੇ ਮਾਹਿਰਾਂ ਦੇ ਅਨੁਸਾਰ, ਕੁਝ ਮਾਮਲਿਆਂ ਵਿੱਚ ਇਹ ਸੋਜ ਦਾ ਕਾਰਨ ਬਣ ਸਕਦਾ ਹੈ, ਜੋ ਸਾਹ ਲੈਣ ਵਿੱਚ ਰੁਕਾਵਟ ਪਾਉਂਦਾ ਹੈ।
ਡਾਕਟਰਾਂ ਨੂੰ ਸ਼ੱਕ ਹੈ ਕਿ ਦਮੇ ਤੋਂ ਪੀੜਤ ਮਰੀਜ਼ ਨੂੰ ਜ਼ਹਿਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਤੋਂ ਐਲਰਜੀ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਜਦੋਂ ਬਲੈਕ ਵਿਡੋ ਕੱਟਦੀ ਹੈ ਤਾਂ ਇਹ ਬਹੁਤ ਘੱਟ ਮਾਤਰਾ ਵਿੱਚ ਜ਼ਹਿਰ ਇੰਜੈਕਟ ਕਰਦੀ ਹੈ। ਅਜਿਹੇ ਉਸਦਾ ਪੂਰਾ ਜ਼ਹਿਰ ਸਰੀਰ ਵਿੱਚ ਇੰਜੈਕਟਕਰਨ ਕਾਰਨ ਸਰੀਰ 'ਤੇ ਮਾੜਾ ਪ੍ਰਭਾਵ ਪਿਆ ਅਤੇ ਔਰਤ ਦੀ ਮੌਤ ਹੋ ਗਈ।