ਦੱਖਣੀ ਕੋਰੀਆ ਦੀ ਸਭ ਤੋਂ ਵੱਡੀ ਅਸ਼ਲੀਲ ਵੈੱਬਸਾਈਟ ਦੀ ਮਹਿਲਾ ਸੰਸਥਾਪਕ ਗ੍ਰਿਫਤਾਰ

Wednesday, Jun 27, 2018 - 06:49 PM (IST)

ਦੱਖਣੀ ਕੋਰੀਆ ਦੀ ਸਭ ਤੋਂ ਵੱਡੀ ਅਸ਼ਲੀਲ ਵੈੱਬਸਾਈਟ ਦੀ ਮਹਿਲਾ ਸੰਸਥਾਪਕ ਗ੍ਰਿਫਤਾਰ

ਸਿਓਲ— ਦੱਖਣੀ ਕੋਰੀਆ ਦੀ ਸਭ ਤੋਂ ਵੱਡੀ ਪੋਰਨੋਗ੍ਰਾਫੀ ਵੈੱਬਸਾਈਟ ਦੀ ਸਹਿ ਸੰਸਥਾਪਕ ਨੂੰ ਸਾਲਾਂ ਤੋਂ ਨਿਊਜ਼ੀਲੈਂਡ 'ਚ ਭਗੌੜੇ ਰੂਪ 'ਚ ਰਹਿਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਪੋਰਨ ਵੈੱਬਸਾਈਟ ਸੋਰਾਨੇਟ ਦਾ ਨਿਰਮਾਣ 1999 'ਚ ਕੀਤਾ ਗਿਆ ਸੀ, ਜਿਸ 'ਚ 'ਰਿਵੇਂਜ ਪੋਰਨ' ਸਣੇ ਹਜ਼ਾਰਾਂ ਗੈਰ-ਕਾਨੂੰਨੀ ਅਸ਼ਲੀਲ ਵੀਡੀਓਜ਼ ਅਪਲੋਡ ਕੀਤੇ ਗਏ ਹਨ। ਇਸ 'ਤੇ ਜਨਤਕ ਸਥਾਨਾਂ 'ਤੇ ਗੁਪਤ ਰੂਪ ਨਾਲ ਫਿਲਮਾਏ ਗਏ ਔਰਤਾਂ ਦੇ ਪੋਰਨ ਵੀਡੀਓ ਵੀ ਅਪਲੋਡ ਕੀਤੇ ਗਏ ਸਨ।
ਦੱਖਣੀ ਕੋਰੀਆ 'ਚ ਪੋਰਨੋਗ੍ਰਾਫੀ ਦੀ ਵੰਡ ਗੈਰ-ਕਾਨੂੰਨੀ ਹੈ ਜਦਕਿ ਵਿਦੇਸ਼ਾਂ ਦੇ ਸਰਵਰ ਤੋਂ ਜਾਂ ਫਾਈਲਾਂ ਸਾਂਝੀਆਂ ਕਰਨ ਵਾਲੀਆਂ ਵੈੱਬਸਾਈਟਾਂ 'ਤੇ ਗੁਪਤ ਰੂਪ ਨਾਲ ਅਜਿਹੀਆਂ ਵੀਜੀਓਜ਼ ਦਾ ਵਿਆਪਕ ਪੈਮਾਨੇ 'ਤੇ ਪ੍ਰਸਾਰਣ ਹੁੰਦਾ ਹੈ।


Related News