ਅਮਰੀਕਾ  : ਯੂਟਿਊਬ ''ਤੇ ਵੀਡੀਓ ਦੇਖ ਔਰਤ ਨੇ ਲੱਭਿਆ ਹੀਰਾ

08/22/2019 3:44:33 PM

ਵਾਸ਼ਿੰਗਟਨ— ਵਰਤਮਾਨ ਸਮੇਂ 'ਚ ਹਰ ਕੋਈ ਇੰਟਰਨੈੱਟ ਦੀ ਵਰਤੋਂ ਕਰਕੇ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਉਣੀਆਂ ਸਿੱਖਦਾ ਹੈ ਤੇ ਕਈ ਕੁੱਝ ਨਵਾਂ ਲੱਭਦਾ ਹੈ ਪਰ ਅਮਰੀਕਾ 'ਚ ਰਹਿਣ ਵਾਲੀ ਇਕ ਔਰਤ ਨੇ ਇਸ ਦੀ ਮਦਦ ਨਾਲ 3.72 ਕੈਰੇਟ ਦਾ ਹੀਰਾ ਲੱਭ ਲਿਆ। ਔਰਤ ਦਾ ਨਾਂ ਮਿਰਾਂਡਾ ਹਾਲਿੰਗਸਹੇਡ ਹੈ। 27 ਸਾਲਾ ਮਿਰਾਂਡਾ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਅਤੇ ਖੁਦ ਨੂੰ ਖੁਸ਼ਕਿਸਮਤ ਸਮਝਦੀ ਹੈ।

ਇਸ ਗੱਲ ਦੀ ਜਾਣਕਾਰੀ ਸਟੇਟ ਪਾਰਕ ਦੇ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਮੁਤਾਬਕ, 'ਔਰਤ ਆਪਣੇ ਪਰਿਵਾਰ ਨਾਲ ਅਰਕੰਸਾਸ ਇਲਾਕੇ ਦੇ ਪਾਰਕ 'ਚ ਘੁੰਮਣ ਗਈ ਸੀ। ਘੁੰਮਦੇ ਹੋਏ ਉਹ ਉਸ ਇਲਾਕੇ 'ਚ ਪੁੱਜੀ ਜਿੱਥੇ ਕਈ ਸਾਲਾਂ ਪਹਿਲਾਂ ਹੀਰੇ ਮਿਲਦੇ ਸਨ।'' 

ਮਿਰਾਂਡਾ ਨੇ ਦੱਸਿਆ ਕਿ ਉਹ ਇਕ ਦਰੱਖਤ ਦੇ ਹੇਠ ਬੈਠੀ ਅਤੇ ਸੋਚਣ ਲੱਗੀ ਕਿ ਹੀਰੇ ਦੀ ਖੋਜ ਕਿਵੇਂ ਕੀਤੀ ਜਾਵੇ। ਉਸ ਨੇ ਯੂਟਿਊਬ 'ਤੇ ਕੁੱਝ ਵੀਡੀਓਜ਼ ਦੇਖੀਆਂ ਅਤੇ ਲੱਕੜੀ ਨਾਲ ਜ਼ਮੀਨ ਪੁੱਟਣੀ ਸ਼ੁਰੂ ਕਰ ਦਿੱਤੀ। ਤਕਰੀਬਨ 10 ਮਿੰਟ ਬਾਅਦ ਉਸ ਨੂੰ ਪੀਲੇ ਰੰਗ ਦਾ ਚਮਕਦਾਰ ਟੁਕੜਾ ਮਿਲਿਆ। ਮਿਰਾਂਡਾ ਇਸ ਨੂੰ 'ਡਾਇਮੰਡ ਡਿਸਕਵਰੀ ਸੈਂਟਰ' ਲੈ ਗਈ, ਜਿੱਥੇ ਕਰਮਚਾਰੀਆਂ ਨੇ ਇਸ ਨੂੰ ਹੀਰਾ ਦੱਸਿਆ। ਉਨ੍ਹਾਂ ਕਿਹਾ ਕਿ ਹਾਲ ਹੀ 'ਚ ਪਏ ਮੀਂਹ ਕਾਰਨ ਹੀਰਾ ਸਤ੍ਹਾ 'ਤੇ ਆ ਗਿਆ ਹੋਵੇਗਾ ਅਤੇ ਮਿਰਾਂਡਾ ਨੂੰ ਲੱਭ ਗਿਆ। ਹਾਲਾਂਕਿ ਹੁਣ ਤਕ ਇਸ ਹੀਰੇ ਦੀ ਕੀਮਤ ਬਾਰੇ ਪਤਾ ਨਹੀਂ ਲੱਗ ਸਕਿਆ।


Related News