ਅਮਰੀਕਾ ''ਚ ICE ਏਜੰਟਾਂ ਦਾ ਧੱਕਾ ! ਔਰਤ ਨੂੰ ਕਾਰ ''ਚੋਂ ਕੱਢ ਕੇ ਘੜੀਸਿਆ, ਵੀਡੀਓ ਵਾਇਰਲ
Thursday, Jan 15, 2026 - 09:30 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਮਿਨੇਸੋਟਾ ਵਿਚ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ (ਆਈ.ਸੀ.ਈ.) ਏਜੰਟਾਂ ਦੀ ਕਾਰਵਾਈ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਆਈ.ਸੀ.ਈ. ਏਜੰਟ ਇਕ ਔਰਤ ਨੂੰ ਉਸ ਦੀ ਕਾਰ ਵਿੱਚੋਂ ਜ਼ਬਰਦਸਤੀ ਬਾਹਰ ਖਿੱਚਦੇ ਹੋਏ ਜ਼ਮੀਨ ’ਤੇ ਘੜੀਸ ਰਹੇ ਹਨ। ਇਹ ਘਟਨਾ ਰੇਨੀ ਗੁੱਡ ’ਤੇ ਹੋਈ ਜਾਨਲੇਵਾ ਗੋਲੀਬਾਰੀ ਤੋਂ ਬਾਅਦ ਭੜਕੇ ਵਿਖਾਵਿਆਂ ਦੌਰਾਨ ਸਾਹਮਣੇ ਆਈ ਹੈ।
ਅੱਖੀਂ ਵੇਖਣ ਵਾਲਿਆਂ ਅਨੁਸਾਰ ਔਰਤ ਕਥਿਤ ਤੌਰ ’ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਆਏ ਆਈ.ਸੀ.ਈ. ਏਜੰਟਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਆਪਣੀ ਕਾਰ ਅਤੇ ਦੂਜੀ ਗੱਡੀ ਦੇ ਵਿਚਕਾਰ ਏਜੰਟਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਏਜੰਟਾਂ ਨੇ ਉਸ ਨੂੰ ਡਰਾਈਵਰ ਸਾਈਡ ਦੇ ਦਰਵਾਜ਼ੇ ’ਚੋਂ ਬਾਹਰ ਖਿੱਚ ਲਿਆ, ਜਦਕਿ ਉਹ ਸੀਟ ਬੈਲਟ ਨਾਲ ਬੱਝੀ ਹੋਈ ਸੀ, ਜੋ ਉਸ ਦੀ ਗਰਦਨ ਵਿਚ ਫਸੀ ਰਹੀ। ਔਰਤ ਨੇ ਖੁਦ ਨੂੰ ਅਪਾਹਜ ਦੱਸਿਆ ਅਤੇ ਡਾਕਟਰ ਕੋਲ ਜਾਣ ਬਾਰੇ ਕਹਿੰਦੇ ਹੋਏ ਮਦਦ ਦੀ ਬੇਨਤੀ ਕੀਤੀ।
ਇਹ ਵੀ ਪੁੜ੍ਹੋ- ਕੈਨੇਡਾ 'ਚ 2 ਪੰਜਾਬੀ ਮੁੰਡੇ ਤੇ 1 ਕੁੜੀ ਗ੍ਰਿਫ਼ਤਾਰ ! ਕਾਰਾ ਜਾਣ ਨਹੀਂ ਹੋਵੇਗਾ ਯਕੀਨ
ਵੀਡੀਓ ਵਿਚ ਆਈ.ਸੀ.ਈ. ਏਜੰਟਾਂ ਨੂੰ ਮਾਸਕ ਤੇ ਧੁੱਪ ਦੀਆਂ ਐਨਕਾਂ ਪਹਿਨੀ ਦੇਖਿਆ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਪਛਾਣ ਸਪਸ਼ਟ ਨਹੀਂ ਹੋ ਰਹੀ। ਔਰਤ ਨੂੰ ਬਾਹਰ ਕੱਢਣ ਤੋਂ ਬਾਅਦ ਉਸ ਨੂੰ ਹੱਥਕੜੀ ਲਾਈ ਗਈ, ਜਿਸ ’ਤੇ ਉੱਥੇ ਮੌਜੂਦ ਵਿਖਾਵਾਕਾਰੀਆਂ ਨੇ ਸਖ਼ਤ ਵਿਰੋਧ ਜਤਾਇਆ।
60 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਆਈ.ਸੀ.ਈ. ਅਧਿਕਾਰੀ ਮਾਰਕੋਸ ਚਾਰਲਸ ਅਨੁਸਾਰ ਪਿਛਲੇ 5 ਦਿਨਾਂ ’ਚ ਮਿਨੇਸੋਟਾ ਵਿਚ ਇਮੀਗ੍ਰੇਸ਼ਨ ਦੀ ਕਾਰਵਾਈ ਵਿਚ ਵਿਘਨ ਪਾਉਣ ਜਾਂ ਅਧਿਕਾਰੀਆਂ ’ਤੇ ਹਮਲਾ ਕਰਨ ਦੇ ਦੋਸ਼ ਵਿਚ ਘੱਟੋ-ਘੱਟ 60 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਰਕਾਰੀ ਕਾਰਵਾਈ ਵਿਚ ਦਖ਼ਲਅੰਦਾਜ਼ੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਦਮ ਜਾਰੀ ਰਹਿਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
