ਹੜ੍ਹ ਪੀੜਤਾਂ ਲਈ ਔਰਤ ਨੇ ਦਿਖਾਈ ਦਰਿਆਦਿਲੀ, ਕੀਤਾ ਵੱਡਾ ਕੰਮ

Tuesday, Apr 09, 2019 - 07:21 PM (IST)

ਹੜ੍ਹ ਪੀੜਤਾਂ ਲਈ ਔਰਤ ਨੇ ਦਿਖਾਈ ਦਰਿਆਦਿਲੀ, ਕੀਤਾ ਵੱਡਾ ਕੰਮ

ਨੈਬ੍ਰਾਸਕਾ— ਅਮਰੀਕਾ 'ਚ ਇਕ ਔਰਤ ਦੀ ਦਰਿਆਦਿਲੀ ਦਾ ਮਾਮਲਾ ਸਾਹਮਣੇ ਆਇਆ ਹੈ। 25 ਸਾਲਾ ਇਕ ਮਹਿਲਾ ਨੇ ਨੈਬ੍ਰਾਸਕਾ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਸ਼ੂ ਸਟੋਰ ਦਾ ਪੂਰਾ ਸਟਾਕ ਖਰੀਦ ਲਿਆ। ਅਸਲ 'ਚ ਕੰਸਾਸ ਦੇ ਇਕ ਸ਼ੂ ਸਟੋਰ ਦੇ ਮਾਲਕ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਆਪਣਾ ਸਟੋਰ ਬੰਦ ਕਰ ਰਿਹਾ ਹੈ। ਇਸ ਲਈ ਉਹ ਆਪਣਾ ਬਚਿਆ ਹੋਇਆ ਸਾਰਾ ਸਟਾਕ ਵੇਚਣਾ ਚਾਹੁੰਦਾ ਹੈ।

PunjabKesari

ਜਦੋਂ ਮਹਿਲਾ ਨੂੰ ਇਸ ਦੇ ਬਾਰੇ ਪਤਾ ਲੱਗਿਆ ਤਾਂ ਉਹ ਸਟੋਰ 'ਤੇ ਪਹੁੰਚੀ ਤੇ ਨੈਬ੍ਰਾਸਕਾ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਕੰਸਾਸ ਦੇ ਇਸ ਸ਼ੂ ਸਟੋਰ ਤੋਂ ਹੜ੍ਹ ਪੀੜਤਾਂ ਲਈ 214 ਜੋੜੀਆਂ ਜੂਤੇ ਖਰੀਦ ਲਏ। ਮਹਿਲਾ ਦਾ ਨਾਂ ਐਡੀ ਟ੍ਰਿਟ ਹੈ। ਜਦੋਂ ਐਡੀ ਸਟੋਰ 'ਤੇ ਪਹੁੰਚੀ ਤਾਂ ਮਾਲਕ ਨੇ ਸਟਾਕ ਦੀ ਕੀਮਤ 4 ਲੱਖ 15 ਹਜ਼ਾਰ ਰੁਪਏ ਦੱਸੀ। ਐਡੀ ਨਾਲ ਲੱਗਭਗ ਦੋ ਘੰਟੇ ਗੱਲ ਕਰਨ ਤੋਂ ਬਾਅਦ ਸਟੋਰ ਮਾਲਕ ਨੇ ਉਸ ਨੂੰ 6923 ਰੁਪਏ 'ਚ 214 ਜੋੜੀ ਬੂਟ ਦੇ ਦਿੱਤੇ।

PunjabKesari

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਅਮਰੀਕਾ 'ਚ ਬੰਬ ਸਾਈਕਲੋਨ (ਤੂਫਾਨ) ਤੋਂ ਬਾਅਦ ਨੈਬ੍ਰਾਸਕਾ 'ਚ 52 ਸਾਲ ਬਾਅਦ ਅਜਿਹਾ ਭਿਆਨਕ ਹੜ੍ਹ ਆਇਆ ਸੀ। ਹੜ੍ਹ ਨਾਲ ਮਿਸੌਰੀ ਨਦੀ ਦਾ ਜਲ ਪੱਧਰ 32 ਫੁੱਟ ਤੱਕ ਪਹੁੰਚ ਗਿਆ ਸੀ। ਇਸ 'ਚ ਕਈ ਲੋਕਾਂ ਦੀ ਮੌਤ ਹੋ ਗਈ ਸੀ।


author

Baljit Singh

Content Editor

Related News