ਸਿੰਗਾਪੁਰ ’ਚ ਇਸਲਾਮਿਕ ਸਟੇਟ ਦਾ ਸਮਰਥਨ ਕਰਨ ਦੇ ਦੋਸ਼ ’ਚ ਔਰਤ ਗ੍ਰਿਫ਼ਤਾਰ
Wednesday, Jun 09, 2021 - 03:59 PM (IST)
ਇੰਟਰਨੈਸ਼ਨਲ ਡੈਸਕ : ਸਿੰਗਾਪੁਰ ’ਚ ਇਕ 34 ਸਾਲਾ ਘਰੇਲੂ ਔਰਤ ਨੂੰ ਇਸਲਾਮਿਕ ਸਟੇਟ ਦੇ ਅੱਤਵਾਦੀ ਸੰਗਠਨ ਦੇ ਵਿਦੇਸ਼ੀ ਸਮਰਥਕਾਂ ਨਾਲ ਲਗਾਤਾਰ ਆਨਲਾਈਨ ਗੱਲਬਾਤ ਤੋਂ ਬਾਅਦ ਸਖਤ ਅੰਦਰੂਨੀ ਸੁਰੱਖਿਆ ਐਕਟ (ਆਈ. ਐੱਸ. ਏ.) ਅਧੀਨ ਹਿਰਾਸਤ ’ਚ ਲਿਆ ਗਿਆ ਹੈ। ਅਜਿਹਾ ਦੋਸ਼ ਹੈ ਕਿ ਔਰਤ ਦੇ ਵਤੀਰੇ ’ਚ ਵੀ ਕੱਟੜਪੁਣਾ ਵਧ ਗਿਆ ਸੀ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਏਡਜ਼ ਦੇ ਖ਼ਾਤਮੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਦਾ ਅਹਿਮ ਸੰਕਲਪ
ਇਕ ਪਾਰਟਟਾਈਮ ਸੁਤੰਤਰ ਧਾਰਮਿਕ ਅਧਿਆਪਕ ਰੁਕੱਈਆ ਰਾਮਿਲ ਨੂੰ ਉਸ ਦੇ ਮਲੇਸ਼ੀਆ ਦੇ ਪਤੀ ਮੁਹੰਮਦ ਫਿਰਦੌਸ ਕਮਲ ਇੰਤੇਜ਼ਾਮ ਨੇ ਕੱਟੜਪੰਥੀ ਬਣਾਇਆ ਸੀ, ਜਿਸ ਤੋਂ ਬਾਅਦ ਉਸ ਨੂੰ ਚੇਤਾਵਨੀ ਦਿੰਦਿਆਂ ਹੁਕਮ ਦਿੱਤਾ ਗਿਆ ਸੀ। ਮੁਹੰਮਦ ਫਿਰਦੌਸ ਨੂੰ ਪਿਛਲੇ ਸਾਲ ਅਗਸਤ ’ਚ ਆਈ. ਐੱਸ. ਆਈ. ਐੱਸ. ਦਾ ਸਮਰਥਨ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸਿੰਗਾਪੁਰ ਤੋਂ ਹਵਾਲਗੀ ਦਿੱਤੀ ਗਈ ਸੀ। 15 ਅਪ੍ਰੈਲ ਨੂੰ ਮਲੇਸ਼ੀਆ ਦੀ ਉੱਚ ਅਦਾਲਤ ਨੇ ਅੱਤਵਾਦ ਨਾਲ ਜੁੜੀ ਪ੍ਰਚਾਰ ਸਮੱਗਰੀ ਰੱਖਣ ਦੇ ਮਾਮਲੇ ’ਚ ਮੁਹੰਮਦ ਫਿਰਦੌਸ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ।
ਇਹ ਵੀ ਪੜ੍ਹੋ : ਚੀਨ ਨਹੀਂ ਆ ਰਿਹਾ ਬਾਜ਼, ਪੂਰਬੀ ਲੱਦਾਖ ਨੇੜੇ ਲੜਾਕੂ ਜਹਾਜ਼ਾਂ ਨਾਲ ਵੱਡੀ ਪੱਧਰ ’ਤੇ ਕੀਤਾ ਅਭਿਆਸ
ਅੰਦਰੂਨੀ ਸੁਰੱਖਿਆ ਵਿਭਾਗ (ਆਈ. ਐੱਸ. ਡੀ.) ਨੇ ਬੁੱਧਵਾਰ ਕਿਹਾ ਕਿ ਰੁਕੱਈਆ ਨੂੰ ਚੇਤਾਵਨੀ ਭਰਿਆ ਹੁਕਮ ਦਿੱਤੇ ਜਾਣ ਤੋਂ ਬਾਅਦ ਉਸ ਦੇ ਵਿਵਹਾਰ ’ਚ ਕੱਟੜਪੁਣਾ ਵਧਿਆ ਹੈ। ਚੈਨਲ ਨਿਊਜ਼ ਏਸ਼ੀਆ ਨੇ ਆਈ. ਐੱਸ. ਡੀ. ਦੇ ਹਵਾਲੇ ਨਾਲ ਕਿਹਾ, ‘‘ਰੁਕੱਈਆ ਨੇ ਮੁੜ-ਵਸੇਬਾ ਪ੍ਰੋਗਰਾਮ ਵਿਚ ਹਿੱਸਾ ਲੈਣ ਦੀ ਕਿਸੇ ਵੀ ਕੋਸ਼ਿਸ਼ ’ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਕੱਟੜਪੰਥੀ ਵਿਚਾਰਧਾਰਾ ਨਾਲ ਜੁੜੀ ਰਹੀ।’’