ਮੈਲਬੌਰਨ ''ਚ ਘਰ ''ਚੋਂ ਮਿਲੀ 13 ਮਹੀਨਿਆਂ ਦੀ ਬੱਚੀ ਦੀ ਲਾਸ਼, ਔਰਤ ਨੂੰ ਕੀਤਾ ਗ੍ਰਿਫਤਾਰ

Monday, Jun 05, 2017 - 12:04 PM (IST)

ਮੈਲਬੌਰਨ ''ਚ ਘਰ ''ਚੋਂ ਮਿਲੀ 13 ਮਹੀਨਿਆਂ ਦੀ ਬੱਚੀ ਦੀ ਲਾਸ਼, ਔਰਤ ਨੂੰ ਕੀਤਾ ਗ੍ਰਿਫਤਾਰ

ਮੈਲਬੌਰਨ— ਉੱਤਰੀ ਮੈਲਬੌਰਨ ਸਥਿਤ ਇਕ ਘਰ 'ਚੋਂ 13 ਮਹੀਨਿਆਂ ਦੀ ਬੱਚੀ ਦੀ ਲਾਸ਼ ਮਿਲੀ ਹੈ। ਇਸ ਘਟਨਾ ਦੇ ਸੰਬੰਧ 'ਚ ਪੁਲਸ ਨੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਤਕਰੀਬਨ ਸਵੇਰੇ 11.00 ਵਜੇ ਫੋਰਡਹੈਮ ਰੋਡ 'ਤੇ ਸਥਿਤ ਘਰ 'ਚੋਂ ਉਨ੍ਹਾਂ ਨੂੰ ਫੋਨ 'ਤੇ ਘਟਨਾ ਦੀ ਸੂਚਨਾ ਦਿੱਤੀ ਗਈ। ਜਦੋਂ ਉਹ ਉੱਥੇ ਪਹੁੰਚੇ ਤਾਂ ਉਨਾਂ ਨੇ ਬੱਚੀ ਦੀ ਲਾਸ਼ ਚਾਕੂ ਨਾਲ ਵਿੰਨ੍ਹੀ ਮਿਲੀ। 
ਪੁਲਸ ਨੇ 28 ਸਾਲਾ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਘਟਨਾ ਦੇ ਸੰਬੰਧ 'ਚ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ। ਪੁਲਸ ਹੈਰਾਨ ਹੈ ਕਿ ਘਟਨਾ ਦੇ ਸਮੇਂ ਘਰ 'ਚ 3 ਹੋਰ ਬੱਚੇ ਵੀ ਮੌਜੂਦ ਸਨ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਇਸ ਘਟਨਾ ਨੂੰ ਲੈ ਕੇ ਪੁਲਸ ਨੇ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।


Related News