ਦਰਦਨਾਕ; ਹੀਟਰ ਲਗਾ ਕੇ ਸੁੱਤਾ ਸੀ ਪਰਿਵਾਰ, ਅੱਗ ਲੱਗਣ ਕਾਰਨ ਬੱਚਿਆਂ ਸਣੇ ਪੂਰਾ ਟੱਬਰ ਹੋਇਆ ਖ਼ਤਮ

Saturday, Mar 16, 2024 - 05:43 PM (IST)

ਰੋਮ (ਦਲਵੀਰ ਕੈਂਥ)- ਇਟਲੀ ਦੇ ਸੂਬੇ ਇਮਿਲੀਆ ਰੋਮਾਨਾ ਦੇ ਸ਼ਹਿਰ ਬੋਲੋਨੀਆ ਵਿਖੇ ਬੀਤੀ ਰਾਤ ਰੋਮਾਨੀਆ ਮੂਲ ਦੀ 32 ਸਾਲਾ ਔਰਤ ਸਟੇਫਾਨੀਆ ਅਲੈਗਜ਼ੈਂਡਰਾ ਨਿਸਤੋਰ ਅਤੇ ਉਸ ਦੇ 3 ਮਾਸੂਮ ਬੱਚਿਆਂ ਦੀ ਘਰ ਵਿੱਚ ਅੱਗ ਲੱਗਣ ਕਾਰਨ ਮੌਤ ਹੋ ਗਈ। ਇਟਾਲੀਅਨ ਮੀਡੀਆ ਅਨੁਸਾਰ ਸਟੇਫਾਨੀਆ ਅਲੈਗਜ਼ੈਂਡਰਾ ਨਿਸਤੋਰ ਜੋ ਕਿ ਆਪਣੇ 3 ਮਾਸੂਮ ਬੱਚਿਆਂ, (6 ਸਾਲ ਦੀ ਵੱਡੀ ਧੀ ਤੇ 2 ਬੱਚੇ ਜੁੜਵਾਂ ਬੱਚੇ ਕੁੜੀ ਤੇ ਮੁੰਡਾ ਜਿਹਨਾਂ ਦੀ ਉਮਰ 2 ਸਾਲ ਸੀ), ਨਾਲ ਆਪਣੇ ਪਤੀ ਅਲੈਕਸਆਂਦਰੂ ਪਿਨਾਇਤੇ ਤੋਂ  ਵੱਖਰੇ ਘਰ ਵਿੱਚ ਬੋਲੋਨੀਆ ਵਿਚ ਰਹਿੰਦੀ ਸੀ।

ਇਹ ਵੀ ਪੜ੍ਹੋ: ਕੀ ਕੈਨੇਡਾ ਦੇ PM ਜਸਟਿਨ ਟਰੂਡੋ ਛੱਡ ਦੇਣਗੇ ਸਿਆਸਤ? ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਸਟੇਫਾਨੀਆ ਨੇ ਬੀਤੀ ਰਾਤ ਠੰਡ ਤੋਂ ਬੱਚਣ ਲਈ ਬਿਜਲੀ ਵਾਲਾ ਹਿਟਰ ਲਗਾਇਆ ਹੋਇਆ ਸੀ। ਰਾਤ ਦਾ ਖਾਣਾ ਖਾਣ ਮਗਰੋਂ ਉਹ ਆਪਣੇ ਬੱਚਿਆਂ ਨਾਲ ਸੌਂ ਗਈ ਪਰ ਉਸ ਨੂੰ ਨਹੀਂ ਪਤਾ ਸੀ ਕਿ ਹੁਣ ਉਹ ਦੁਬਾਰਾ ਨਹੀਂ ਉੱਠ ਸਕੇਗੀ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 1 ਵਜੇ ਹੀਟਰ ਵਿਚ ਸ਼ਾਰਟ ਸਰਕਟ ਹੋਣ ਕਾਰਨ ਘਰ ਨੂੰ ਅੱਗ ਅਤੇ ਧੂੰਏਂ ਨੇ ਘੇਰ ਲਿਆ, ਜਿਸ ਕਾਰਨ ਪੂਰਾ ਪਰਿਵਾਰ ਖ਼ਤਮ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐਂਬੂਲੈਂਸ ਤੇ ਅੱਗ ਬੁਝਾਊ ਰਾਹਤ ਕਰਮਚਾਰੀ ਮੌਕੇ ਉੱਤੇ ਪੁੱਜੇ ਅਤੇ ਉਹਨਾਂ ਜਲਦੀ ਹੀ ਸਟੇਫਾਨੀਆ ਤੇ ਉਸ ਦੇ ਬੱਚਿਆਂ ਨੂੰ ਸਥਾਨਕ ਹਸਪਤਾਲ ਭੇਜਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ ਸਾਰੇ ਪਰਿਵਾਰ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਬਹੁਤ ਹੀ ਮੰਦਭਾਗੀ ਘਟਨਾ ਨਾਲ ਸਟੇਫਾਨੀਆ ਦਾ ਪਤੀ ਅਲੈਕਸਆਂਦਰੂ ਪਿਨਾਇਤੇ,ਉਸ ਦੇ ਮਾਪੇ ਤੇ ਹੋਰ ਸਾਕ ਸੰਬਧੀ ਸਦਮੇ ਵਿਚ ਹਨ। ਗੁਆਂਢੀ ਅਨੁਸਾਰ ਸਟੇਫਾਨੀਆ ਬਹੁਤ ਹੀ ਮਿਲਾਪੜੇ ਸੁਭਾਅ ਦੀ ਬਹਾਦਰ ਔਰਤ ਸੀ। ਇਸ ਘਟਨਾ ਨੇ ਪੂਰੇ ਸ਼ਹਿਰ ਦਾ ਮਾਹੌਲ ਗਮਗੀਨ ਕਰ ਦਿੱਤਾ।

ਇਹ ਵੀ ਪੜ੍ਹੋ: ਉੱਤਰੀ ਕੋਰੀਆ ਦੇ ਨੇਤਾ ਕਿਮ ਨੇ ਪੁਤਿਨ ਵੱਲੋਂ ਤੋਹਫੇ 'ਚ ਦਿੱਤੀ ਲਗਜ਼ਰੀ ਕਾਰ ਲਿਮੋਜ਼ਿਨ ਦੀ ਕੀਤੀ ਸਵਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


cherry

Content Editor

Related News