ਲਾਹੌਰ ਹਾਈਕੋਰਟ ’ਚ ਔਰਤ ਨਾਲ ਵਕੀਲ ਨੇ ਕੀਤੀ ਕੁੱਟਮਾਰ, ਘਸੀਟਦੇ ਹੋਏ ਲੈ ਗਿਆ ਬਾਹਰ

Sunday, Nov 07, 2021 - 01:57 AM (IST)

ਲਾਹੌਰ ਹਾਈਕੋਰਟ ’ਚ ਔਰਤ ਨਾਲ ਵਕੀਲ ਨੇ ਕੀਤੀ ਕੁੱਟਮਾਰ, ਘਸੀਟਦੇ ਹੋਏ ਲੈ ਗਿਆ ਬਾਹਰ

ਗੁਰਦਾਸਪੁਰ/ਲਾਹੌਰ (ਜ. ਬ.) - ਆਪਣੇ ਸਾਬਕਾ ਪਤੀ ਤੋਂ ਆਪਣੇ ਨਾਬਾਲਿਗ ਬੱਚਿਆਂ ਦੀ ਸਪੁਰਦਦਾਰੀ ਮੰਗਣ ਆਈ ਇਕ ਔਰਤ ਨੂੰ ਉਸ ਦੇ ਪਤੀ ਦੇ ਵਕੀਲ ਨੇ ਅਦਾਲਤ ਵਿਚ ਹੀ ਕੁੱਟਮਾਰ ਕੀਤੀ ਅਤੇ ਅਦਾਲਤ ਤੋਂ ਘਸੀਟਦੇ ਹੋਏ ਬਾਹਰ ਲੈ ਗਿਆ।

ਇਹ ਵੀ ਪੜ੍ਹੋ - ਅਮਰੀਕਾ ਦੇ ਕੁੱਝ ਸ਼ਹਿਰਾਂ 'ਚ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਈ ਕੀਤੀ ਜਾ ਰਹੀ ਹੈ 100 ਡਾਲਰ ਦੀ ਪੇਸ਼ਕਸ਼

ਸੂਤਰਾਂ ਅਨੁਸਾਰ ਇਕ ਔਰਤ ਇਕਰਾ ਆਪਣੀ ਮਾਂ ਹੁਮੈਰਾ ਬੀਬੀ ਨਾਲ ਲਾਹੌਰ ਹਾਈਕੋਰਟ ਦੀ ਜੱਜ ਆਲੀਆਂ ਨੀਲਮ ਦੀ ਅਦਾਲਤ ਵਿਚ ਇਹ ਅਪੀਲ ਕਰਨ ਲਈ ਗਈ ਸੀ, ਕਿ ਉਸਦੇ ਦੋਵੇਂ ਬੱਚਿਆਂ ਨੂੰ ਉਸਦਾ ਸਾਬਕਾ ਪਤੀ ਅਦਾਲਤ ਦੇ ਆਦੇਸ਼ ਦੇ ਬਾਵਜੂਦ ਮਲੇਸ਼ੀਆਂ ਲੈ ਜਾਣ ’ਚ ਸਫ਼ਲ ਹੋ ਗਿਆ ਹੈ ਅਤੇ ਜਾਂਚ ਏਜੰਸੀ ਐੱਫ. ਆਈ. ਏ. ਉਸਦੇ ਸਾਬਕਾ ਪਤੀ ਦੇ ਖਿਲਾਫ ਰੈੱਡ ਕਾਰਨਰ ਵਾਰੰਟ ਜਾਰੀ ਨਹੀਂ ਕਰ ਰਹੀ ਹੈ।

ਅੱਜ ਜਿਵੇਂ ਹੀ ਉਹ ਅਦਾਲਤ ਵਿਚ ਪ੍ਰਵੇਸ਼ ਹੋਈ ਤਾਂ ਤਾਹਿਰ ਦੇ ਵਕੀਲ ਨੇ ਉਸ ’ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਅਦਾਲਤ ਤੋਂ ਘਸੀਟ ਕਰ ਕੇ ਬਾਹਰ ਲੈ ਗਿਆ। ਦੂਜੇ ਪਾਸੇ ਅਦਾਲਤ ਨੇ ਇਸ ਮਾਮਲੇ ਵਿਚ ਵਕੀਲ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਇਕਰਾ ਨੂੰ ਪੁਲਸ ਦੇ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦੇ ਕੇ ਵਾਪਸ ਭੇਜ ਦਿੱਤਾ।
   
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News