ਕੈਨੇਡਾ: ਰੈਸਟੋਰੈਂਟ ''ਚ ਹੋਏ ਬੰਬ ਧਮਾਕੇ ਦੇ ਚਸ਼ਮਦੀਦਾਂ ਨੇ ਬਿਆਨ ਕੀਤਾ ਭਿਆਨਕ ਮੰਜ਼ਰ

05/26/2018 5:40:21 PM

ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਮਿਸੀਸਾਗਾ ਸਥਿਤ ਇਕ ਭਾਰਤੀ ਰੈਸਟੋਰੈਂਟ 'ਚ ਵੀਰਵਾਰ ਦੀ ਰਾਤ ਨੂੰ ਸਥਾਨਕ ਸਮੇਂ ਮੁਤਾਬਕ 10.30 ਵਜੇ ਦੇ ਕਰੀਬ ਬੰਬ ਧਮਾਕਾ ਹੋਇਆ, ਜਿਸ 'ਚ 15 ਲੋਕ ਜ਼ਖਮੀ ਹੋ ਗਏ। ਰੈਸਟੋਰੈਂਟ 'ਚ ਖਾਣਾ ਖਾਣ ਗਏ ਇਕ ਚਸ਼ਮਦੀਦ ਨੇ ਕਿਹਾ ਕਿ ਉਸ ਨੇ ਇਕ ਵੱਡੇ ਧਮਾਕੇ ਦੀ ਆਵਾਜ਼ ਸੁਣੀ। ਧਮਾਕੇ ਤੋਂ ਬਾਅਦ ਹਫੜਾ-ਦਫੜੀ ਨਾਲ ਮਾਹੌਲ ਬਣ ਗਿਆ। ਰੈਸਟੋਰੈਂਟ ਦੇ ਸ਼ੀਸ਼ੇ ਟੁੱਟ ਗਏ।

PunjabKesari
ਲੋਕ ਜੋ ਆਰਾਮ ਨਾਲ ਬੈਠ ਕੇ ਡਿਨਰ ਕਰ ਰਹੇ ਸਨ, ਇਕ ਦਮ ਸਭ ਡਰ ਗਏ ਅਤੇ ਉੱਥੋਂ ਦੌੜਨ ਲੱਗੇ। ਦੂਜੇ ਪਾਸੇ ਘਟਨਾ ਨੂੰ ਅੰਜ਼ਾਮ ਦੇ ਕੇ ਦੋ ਵਿਅਕਤੀ ਫਰਾਰ ਹੋ ਗਏ। ਇਕ ਹੋਰ ਚਸ਼ਮਦੀਦ ਨੇ ਕਿਹਾ ਕਿ ਰੈਸਟੋਰੈਂਟ ਦੇ ਸ਼ੀਸ਼ੇ ਟੁੱਟ ਕੇ ਗਲੀ 'ਚ ਬਿਖਰ ਗਏ। ਸਭ ਕੁਝ ਨੁਕਸਾਨਿਆ ਗਿਆ। ਫਰਸ਼ 'ਤੇ ਖੂਨ ਹੀ ਖੂਨ ਫੈਲ ਗਿਆ। ਬਹੁਤ ਸਾਰੇ ਲੋਕ ਚੀਕਾਂ ਮਾਰ ਰਹੇ ਸਨ। ਉਹ ਰੈਸਟੋਰੈਂਟ ਅੰਦਰੋਂ ਦੌੜਨ ਦੀ ਕੋਸ਼ਿਸ਼ ਕਰਨ ਲੱਗੇ। ਘਟਨਾ ਦੇ ਤੁਰੰਤ ਬਾਅਦ ਪੈਰਾ-ਮੈਡੀਕਲ ਅਧਿਕਾਰੀ ਪੁੱਜੇ ਅਤੇ ਇਕ ਤੋਂ ਬਾਅਦ ਇਕ 15 ਲੋਕਾਂ ਨੂੰ ਸਟੈਚਰ ਜ਼ਰੀਏ ਬਾਹਰ ਕੱਢਿਆ। ਇਕ ਔਰਤ ਨੇ ਪੁਲਸ ਦੀ ਗੱਡੀ 'ਚ ਬੈਠ ਕੇ ਇਕ ਛੋਟੇ ਡਰੇ ਹੋਏ ਬੱਚੇ ਨੂੰ ਦਿਲਾਸਾ ਦਿੱਤਾ। 

PunjabKesari
ਪੁਲਸ ਨੇ ਕਿਹਾ ਕਿ ਦੋ ਅਣਪਛਾਤੇ ਵਿਅਕਤੀ ਮਿਸੀਸਾਗਾ ਸਥਿਤ ਭਾਰਤੀ ਰੈਸਟੋਰੈਂਸ ਬਾਂਬੇ ਬੇਲ ਅੰਦਰ ਦਾਖਲੇ ਹੋਏ। ਉਨ੍ਹਾਂ ਦੋਹਾਂ ਨੇ ਧਮਾਕਾ ਕੀਤਾ ਅਤੇ ਉੱਥੋਂ ਦੌੜ ਗਏ। ਚੰਗੀ ਗੱਲ ਇਹ ਰਹੀ ਕਿ ਧਮਾਕੇ ਵਿਚ ਕਿਸੇ ਦੀ ਮੌਤ ਨਹੀਂ ਹੋਈ। ਓਧਰ ਫੇਸਬੁੱਕ 'ਤੇ ਰੈਸਟੋਰੈਂਟ ਦੇ ਮਾਲਕ ਨੇ ਇਕ ਪੋਸਟ ਸਾਂਝੀ ਕੀਤੀ ਅਤੇ ਕਿਹਾ ਕਿ ਇਹ ਬਹੁਤ ਹੀ ਭਿਆਨਕ ਅਤੇ ਉਦਾਸ ਕਰ ਦੇਣ ਵਾਲੀ ਘਟਨਾ ਸੀ, ਜਿਸ ਦੀ ਅਸੀਂ ਨਿੰਦਾ ਕਰਦੇ ਹਾਂ।


Related News