'ਮਾਈਂਡ ਡਾਈਟ' ਨਾਲ ਬਜ਼ੁਰਗਾਂ ਵਿਚ ਅਲਜ਼ਾਈਮਰ ਅਤੇ ਪਾਰਕਿੰਸਨ ਦਾ ਖਤਰਾ ਘੱਟ
Saturday, Mar 09, 2019 - 03:37 PM (IST)

ਕੈਨਬਰਾ (ਏਜੰਸੀ)- ਦਿਮਾਗੀ ਸਿਹਤ ਦੇ ਲਿਹਾਜ਼ ਨਾਲ ਤਿਆਰ ਕੀਤੇ ਗਏ ਖਾਸ ਖੁਰਾਕ ਮਾਈਂਡ ਡਾਈਟ ਨਾਲ ਬਜ਼ੁਰਗਾਂ ਵਿਚ ਅਲਜ਼ਾਈਮਰ ਅਤੇ ਪਾਰਕਿੰਸਨ ਦੇ ਖਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਮਾਈਂਡ ਡਾਈਟ ਵਿਚ ਹਰੀ ਪੱਤੇਦਾਰ ਸਬਜ਼ੀਆਂ, ਸਾਬੁਤ ਅਨਾਜ, ਜੈਤੂਨ ਦਾ ਤੇਲ ਅਤੇ ਮੀਟ ਸਮੇਤ 15 ਤਰ੍ਹਾਂ ਦੇ ਖੁਰਾਕ ਪਦਾਰਥਾਂ ਨੂੰ ਸ਼ਾਮਲ ਕੀਤਾ ਗਿਆ ਹੈ। ਅਲਜ਼ਾਈਮਰ ਵਿਚ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਜਦੋਂ ਕਿ ਪਾਰਕਿੰਸਨ ਤੰਤਰਿਕਾ ਤੰਤਰ ਸਬੰਧੀ ਉਹ ਸਥਿਤੀ ਹੈ, ਜਿਸ ਵਿਚ ਮਰੀਜ਼ ਦੇ ਅੰਗਾਂ ਵਿਚ ਕੰਪਨ ਹੋਣ ਲੱਗਦਾ ਹੈ ਅਤੇ ਉਸ ਨੂੰ ਸੰਤੁਲਨ ਬਣਾਉਣ ਵਿਚ ਮੁਸ਼ਕਲ ਹੁੰਦੀ ਹੈ।
ਆਸਟ੍ਰੇਲੀਆ ਦੀ ਨਿਊ ਸਾਊਥ ਵੇਲਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਮੁਤਾਬਕ ਇਹ ਮੰਨਿਆ ਜਾਂਦਾ ਹੈ ਕਿ ਮੇਡੀਟੇਰੀਅਨ ਡਾਈਟ ਦਿਲ ਸਬੰਧੀ ਰੋਗ ਨਾਲ ਬਚਾਅ ਵਿਚ ਵੀ ਕਾਰਗਰ ਹੁੰਦੀ ਹੈ। ਇਸ ਦੇ ਆਧਾਰ 'ਤੇ ਦਿਮਾਗ ਲਈ ਮਾਈਂਡ ਡਾਈਟ ਤਿਆਰ ਕੀਤੀ ਗਈ ਹੈ। ਇਸ ਖੁਰਾਕ ਨੂੰ ਲੈ ਕੇ ਔਸਤਨ 60 ਸਾਲ ਦੀ ਉਮਰ ਵਾਲੇ ਤਕਰੀਬਨ 1220 ਲੋਕਾਂ 'ਤੇ 12 ਸਾਲ ਤੱਕ ਅਧਿਐਨ ਕੀਤਾ ਗਿਆ। ਇਸ ਪੈਟਰਨ ਨੂੰ ਅਪਨਾਉਣ ਵਾਲਿਆਂ ਵਿਚ ਡਿਮੈਂਸ਼ੀਆ ਦੇ ਖਤਰੇ ਵਿਚ 19 ਫੀਸਦ ਕਮੀ ਮਿਲੀ।
ਕੀ ਹੈ ਅਲਜ਼ਾਈਮਰ
ਅਲਜ਼ਾਈਮਰ ਭੁੱਲਣ ਦੀ ਬੀਮਾਰੀ ਹੈ। ਇਸ ਦੇ ਲੱਛਣਾਂ ਵਿਚ ਯਾਦਦਾਸ਼ਤ ਦੀ ਕਮੀ ਹੋਣਾ, ਫੈਸਲਾ ਨਾ ਲੈ ਪਾਉਣਾ, ਬੋਲਣ ਵਿਚ ਦਿੱਕਤ ਆਉਣਾ ਆਦਿ ਸ਼ਾਮਲ ਹੈ। ਬਲੱਡ ਪ੍ਰੈਸ਼ਰ, ਸ਼ੂਗਰ, ਆਧੁਨਿਕ ਜੀਵਨਸ਼ੈਲੀ ਅਤੇ ਸਿਰ ਵਿਚ ਸੱਟ ਲੱਗ ਜਾਣ ਨਾਲ ਇਸ ਬੀਮਾਰੀ ਦੇ ਹੋਣ ਦੀ ਅਸ਼ੰਕਾ ਵੱਧ ਜਾਂਦੀ ਹੈ। 60 ਸਾਲ ਦੀ ਉਮਰ ਦੇ ਆਸ-ਪਾਸ ਹੋਣ ਵਾਲੀ ਇਸ ਬੀਮਾਰੀ ਦਾ ਫਿਲਹਾਲ ਕੋਈ ਸਥਾਈ ਇਲਾਜ ਨਹੀਂ ਹੈ।
ਉਮਰ ਵਧਣ ਦੇ ਨਾਲ ਤਮਾਮ ਲੋਕਾਂ ਦੇ ਦਿਮਾਗ ਦੀਆਂ ਕੋਸ਼ੀਕਾਵਾਂ (ਨਿਊਰਾਨਸ) ਸੁੰਗੜਣ ਲੱਗਦੇ ਹਨ। ਨਤੀਜਨ ਨਿਊਰਾਨਸ ਅੰਦਰ ਕੁਝ ਕੈਮੀਕਲਸ ਘੱਟ ਹੋ ਜਾਂਦੇ ਹਨ ਅਤੇ ਕੁਝ ਕੈਮੀਕਲਸ ਜ਼ਿਆਦਾ ਹੋ ਜਾਂਦੇ ਹਨ। ਇਸ ਸਥਿਤੀ ਨੂੰ ਮੈਡੀਕਲ ਭਾਸ਼ਾ ਵਿਚ ਅਲਜ਼ਾਈਮਰ ਡਿਜ਼ੀਜ਼ ਕਹਿੰਦੇ ਹਨ। ਹੋਰ ਕਾਰਨਾਂ ਵਿਚ 30 ਤੋਂ 40 ਫੀਸਦੀ ਮਾਮਲੇ ਜੈਨੇਟਿਕ ਹੁੰਦੇ ਹਨ। ਇਸ ਤੋਂ ਇਲਾਵਾ ਹੈਡ ਇੰਜਰੀ, ਵਾਇਰਲ ਇੰਫੈਕਸ਼ਨ ਅਤੇ ਸਟ੍ਰੋਕ ਵਿਚ ਵੀ ਅਲਜ਼ਾਈਮਰ ਸਰੀਖੇ ਲੱਛਣ ਪੈਦਾ ਹੋ ਸਕਦੇ ਹਨ, ਪਰ ਅਜਿਹੇ ਲੱਛਣਾਂ ਨੂੰ ਅਲਜ਼ਾਈਮਰਸ ਡਿਜ਼ੀਜ਼ ਨਹੀਂ ਕਿਹਾ ਜਾ ਸਕਦਾ।
ਦਿਮਾਗੀ ਕੈਮੀਕਲ ਵਿਚ ਕਮੀ
ਬ੍ਰੇਨ ਸੇਲਸ ਜਿਸ ਕੈਮੀਕਲ ਦਾ ਨਿਰਮਾਣ ਕਰਦੀ ਹੈ, ਉਸ ਨੂੰ ਏਸੀਟਿਲਕੋਲੀਨ ਕਹਿੰਦੇ ਹਨ। ਜਿਵੇਂ-ਜਿਵੇਂ ਬ੍ਰੇਨ ਸੈਲਸ ਸੁੰਗੜਦੇ ਹਨ, ਉਵੇਂ-ਉਵੇਂ ਏਸੀਟਿਲਕੋਲੀਨ ਦੇ ਨਿਰਮਾਣ ਦੀ ਪ੍ਰਕਿਰਿਆ ਘੱਟ ਹੁੰਦੀ ਜਾਂਦੀ ਹੈ। ਦਵਾਈਆਂ ਰਾਹੀਂ ਏਸੀਟਿਲਕੋਲੀਨ ਅਤੇ ਹੋਰ ਕੈਮੀਕਲਸ ਦੇ ਘੱਟ ਹੋਣ ਦੀ ਪ੍ਰਕਿਰਿਆ ਨੂੰ ਵਧਾਇਆ ਜਾਂਦਾ ਹੈ। ਵੱਧਦੀ ਉਮਰ ਦੇ ਨਾਲ ਬ੍ਰੇਨ ਕੈਮੀਕਲਸ ਦਾ ਘੱਟ ਹੁੰਦੇ ਜਾਣਾ ਇਕ ਸੁਭਾਵਿਕ ਸਰੀਰਕ ਪ੍ਰਕਿਰਿਆ ਹੈ ਪਰ ਅਲਜ਼ਾਈਮਰਸ ਡਿਜ਼ੀਜ਼ ਵਿਚ ਇਹ ਨਿਊਰੋ ਕੈਮੀਕਲ ਕਿਤੇ ਜ਼ਿਆਦਾ ਤੇਜ਼ੀ ਨਾਲ ਘੱਟ ਹੁੰਦਾ ਹੈ। ਇਸ ਰੋਗ ਨੂੰ ਅਸੀਂ ਕਿਓਰ (ਇਥੇ ਅੰਤੜੀਆਂ ਦੀ ਬਿਮਾਰੀ ਨੂੰ ਦੂਰ ਕਰਨ ਨਾਲ ਹੈ) ਨਹੀਂ ਕਰ ਸਕਦੇ, ਪਰ ਦਵਾਈ ਦੇਣ ਨਾਲ ਰੋਗੀ ਨੂੰ ਰਾਹਤ ਜ਼ਰੂਰ ਮਿਲਦੀ ਹੈ। ਜਾਂਚ ਪਾਜ਼ੀਟ੍ਰਾਨ ਇਮੀਸ਼ਨ ਟੋਮੋਗ੍ਰਾਫੀ (ਪੀ.ਈ.ਟੀ.) ਜਾਂਚ ਨਾਲ ਇਸ ਰੋਗ ਦਾ ਪਤਾ ਚੱਲਦਾ ਹੈ। ਐਮ.ਆਰ.ਆਈ. ਜਾਂਚ ਵੀ ਕੀਤੀ ਜਾਂਦੀ ਹੈ।
ਗੱਲ ਇਲਾਜ ਦੀ
ਦਿਮਾਗੀ ਕੋਸ਼ੀਕਾਵਾਂ ਵਿਚ ਕੈਮੀਕਲਸ ਦੀ ਮਾਤਰਾ ਨੂੰ ਸੰਤੁਲਿਤ ਕਰਨ ਲਈ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਦਵਾਈਆਂ ਦੇ ਸੇਵਨ ਨਾਲ ਰੋਗੀਆਂ ਦੀ ਯਾਦਦਾਸ਼ਤ ਅਤੇ ਉਨ੍ਹਾਂ ਦੀ ਸੂਝਬੂਝ ਵਿਚ ਸੁਧਾਰ ਹੁੰਦਾ ਹੈ। ਦਵਾਈਆਂ ਜਿੰਨੀਆਂ ਸ਼ੁਰੂ ਕੀਤੀਆਂ ਜਾਣ ਉੰਨਾ ਹੀ ਫਾਇਦੇਮੰਦ ਹੁੰਦਾ ਹੈ। ਦਵਾਈਆਂ ਦੇ ਨਾਲ-ਨਾਲ ਰੋਗੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕੌਂਸਲ ਦੀ ਵੀ ਜ਼ਰੂਰਤ ਹੁੰਦੀ ਹੈ। ਕਾਉਂਸਲਿੰਗ ਤਹਿਤ ਰੋਗੀ ਦੇ ਲੱਛਣਾਂ ਦੀ ਸਹੀ ਪਛਾਣ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਨਾਲ ਨਜਿੱਠਣ ਦੀ ਸਟੀਕ ਵਿਵਹਾਰਕ ਵਿਧੀਆਂ ਦੱਸੀਆਂ ਜਾਂਦੀਆਂ ਹਨ।
ਪਾਰਕਿੰਸਨ ਲਈ ਆਯੁਰਵੇਦਿਕ ਇਲਾਜ
ਪਾਰਕਿੰਸਨ ਉਹ ਸਥਿਤੀ ਹੈ, ਜਿਸ ਵਿਚ ਮਰੀਜ਼ ਦੇ ਅੰਗਾਂ ਵਿਚ ਕੰਪਨ ਹੋਣ ਲੱਗਦਾ ਹੈ ਅਤੇ ਉਸ ਨੂੰ ਸੰਤੁਲਨ ਬਣਾਉਣ ਵਿਚ ਮੁਸ਼ਕਲ ਹੁੰਦੀ ਹੈ। ਆਯੁਰਵੇਦਿਕ ਦੀ ਮਦਦ ਨਾਲ ਪਾਰਕਿੰਸਨ ਦੇ ਕੁਦਰਤੀ ਇਲਾਜ ਵਿਚ ਮਦਦ ਮਿਲਦੀ ਹੈ, ਜਿਸ ਨਾਲ ਬੀਮਾਰੀ ਤੋਂ ਛੁਟਕਾਰਾ ਪਾ ਕੇ ਤੁਹਾਡਾ ਸਰੀਰ ਪੂਰੀ ਤਰ੍ਹਾਂ ਸਿਹਤਮੰਦ ਹੋ ਜਾਂਦਾ ਹੈ। ਇਹ ਇਕ ਅਜਿਹਾ ਇਲਾਜ ਹੈ ਜਿਸ ਵਿਚ ਪੂਰੇ ਸਰੀਰ ਦਾ ਇਲਾਜ ਕੀਤਾ ਜਾ ਸਕਦਾ ਹੈ। ਆਯੁਰਵੇਦਿਕ ਇਲਾਜ ਤੱਥ 'ਤੇ ਆਧਾਰਿਤ ਹੁੰਦਾ ਹੈ, ਜਿਸ ਵਿਚ ਜ਼ਿਆਦਾਤਰ ਸਮੱਸਿਆਵਾਂ ਤ੍ਰਿਦੋਸ਼ ਵਿਚ ਅਸੰਤੁਲਨ ਯਾਨੀ ਕਫ, ਵਾਤ ਅਤੇ ਪਿੱਤ ਕਾਰਨ ਪੈਦਾ ਹੁੰਦੀ ਹੈ।
ਸਭ ਤੋਂ ਚੰਗੀ ਹਰਬ ਹਲਦੀ
ਹਲਦੀ ਇਕ ਅਜਿਹਾ ਹਰਬ ਹੈ, ਜਿਸ ਵਿਚ ਮੌਜੂਦ ਸਿਹਤਮੰਦ ਗੁਣਾਂ ਕਾਰਨ ਅਸੀਂ ਇਸ ਨੂੰ ਕਦੇ ਅਣਗੌਲਿਆਂ ਨਹੀਂ ਕਰ ਸਕਦੇ। ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਖੋਜਕਰਤਾ ਅਹਿਮਦ ਵੀ ਇਸ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਉਨ੍ਹਾਂ ਨੇ ਇਕ ਅਜਿਹੀ ਖੋਜਕਰਤਾ ਦੀ ਟੀਮ ਦੀ ਅਗਵਾਈ ਵੀ ਕੀਤੀ, ਜਿਨ੍ਹਾਂ ਨੇ ਪਾਇਆ ਕਿ ਹਲਦੀ ਵਿਚ ਮੌਜੂਦ ਕਰਕਿਊਮਿਨ ਨਾਮਕ ਤੱਤ ਪਾਰਕਿੰਸਨਸ ਰੋਗ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਅਜਿਹਾ ਉਹ ਇਸ ਰੋਗ ਲਈ ਜ਼ਿੰਮੇਵਾਰ ਪ੍ਰੋਟੀਨ ਨੂੰ ਤੋੜ ਕੇ ਅਤੇ ਇਸ ਪ੍ਰੋਟੀਨ ਨੂੰ ਇਕੱਠਾ ਹੋਣ ਨਾਲ ਰੋਕਣ ਰਾਹੀਂ ਕਰਦਾ ਹੈ।