ਅਫ਼ਗਾਨਿਸਤਾਨ 'ਚ ਗੁਰਦੁਆਰਾ ਕਰਤੇ ਪਰਵਾਨ ਦੀ ਮੁੜ ਉਸਾਰੀ ਸ਼ੁਰੂ, ਤਾਲਿਬਾਨ ਨੇ ਦਿੱਤੇ 40 ਲੱਖ ਅਫਗਾਨੀ ਰੁਪਏ
Friday, Aug 19, 2022 - 02:40 PM (IST)
ਕਾਬੁਲ (ਇੰਟ.)- 2 ਮਹੀਨੇ ਪਹਿਲਾਂ ਕਾਬੁਲ ਦੇ ਕਰਤੇ ਪਰਵਾਨ ਗੁਰਦੁਆਰਾ ਸਾਹਿਬ 'ਤੇ ਇਸਲਾਮਿਕ ਸਟੇਟ ਖੁਰਾਸਾਨ ਸੂਬੇ (ਆਈ. ਐੱਸ.) ਦਾ ਹਮਲਾ ਹੋਇਆ ਸੀ, ਜਿਸ ਵਿਚ ਇਮਾਰਤ ਨੂੰ ਬਹੁਤ ਨੁਕਸਾਨ ਪੁੱਜਾ ਸੀ। ਤਾਲਿਬਾਨ ਨੇ ਇਸ ਨੂੰ ਫਿਰ ਤੋਂ ਉਸਾਰਣ ਲਈ 40 ਲੱਖ ਅਫਗਾਨੀ ਰੁਪਏ ਦਿੱਤੇ ਹਨ। ਇਸ ਸਮੇਂ ਅਫਗਾਨ ਕਾਰੀਗਾਰ ਕੰਧਾਂ ’ਤੇ ਪੇਂਟਿੰਗ ਕਰਨ, ਫਰਸ਼ ’ਤੇ ਟਾਈਲਾਂ ਲਾਉਣ ਅਤੇ ਮੁੱਖ ਹਾਲ ਨੂੰ ਅੰਤਿਮ ਰੂਪ ਦੇ ਰਹੇ ਹਨ।
ਇਹ ਵੀ ਪੜ੍ਹੋ: ਕੈਲੀਫੋਰਨੀਆ 'ਚ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਟਕਰਾਏ ਜਹਾਜ਼, 2 ਲੋਕਾਂ ਦੀ ਮੌਤ (ਵੀਡੀਓ)
ਇਸ ਸਥਾਨ ’ਤੇ ਗੁਰੂ ਗ੍ਰੰਥ ਸਾਹਿਬ ਰੱਖਿਆ ਜਾਏਗਾ। ਇਸ ਗੁਰਦੁਆਰੇ ’ਤੇ ਹੁਣ ਤਾਲਿਬਾਨ ਦਾ ਸਖ਼ਤ ਪਹਿਰਾ ਹੈ। ਕਾਬੁਲ ਵਿਚ ਹਿੰਦੂ-ਸਿੱਖ ਸਮਾਜ ਦੇ ਪਮੁੱਖ ਅਤੇ ਗੁਰਦੁਆਰੇ ਨੂੰ ਫਿਰ ਤੋਂ ਤਿਆਰ ਕਰਨ ਦੇ ਕੰਮ ਦੀ ਨਿਗਰਾਨੀ ਕਰ ਰਹੇ ਰਾਮਸਰਨ ਭਸੀਨ ਨੇ ਕਿਹਾ ਕਿ ਤਾਲਿਬਾਨ ਦੇ ਇੰਜੀਨੀਅਰਾਂ ਸਮੇਤ ਉਨ੍ਹਾਂ ਦੇ ਕਈ ਲੋਕ ਇਥੇ ਆਏ, ਨੁਕਸਾਨ ਦਾ ਮੁਲਾਂਕਣ ਕੀਤਾ ਅਤੇ ਸਾਨੂੰ ਪੈਸੇ ਦਿੱਤੇ। ਤਾਲਿਬਾਨ ਨੇ ਪੂਰਾ ਫੰਡ ਦਿੱਤਾ ਹੈ, ਅਸੀਂ ਕੋਈ ਫੰਡ ਨਹੀਂ ਜੁਟਾਇਆ। ਭਸੀਨ ਨੇ ਕਿਹਾ ਕਿ ਇਹ ਕਾਬੁਲ ਵਿਚ ਨੰਬਰ-1 ਗੁਰਦੁਆਰਾ ਹੈ ਅਤੇ ਇਸਨੂੰ ਜਲਦੀ ਤੋਂ ਜਲਦੀ ਖੋਲ੍ਹਣਾ ਸਾਡੀ ਤਰਜੀਹ ਹੈ। ਅਗਸਤ ਦੇ ਅਖੀਰ ਤੱਕ ਗੁਰਦੁਆਰਾ ਬਣਕੇ ਤਿਆਰ ਹੋ ਜਾਏਗਾ।
ਇਹ ਵੀ ਪੜ੍ਹੋ: ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਖ਼ਾਸ ਖ਼ਬਰ, ਵੀਜ਼ੇ ਲਈ ਕਰਨਾ ਪੈ ਸਕਦੈ 500 ਦਿਨਾਂ ਦਾ ਇੰਤਜ਼ਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।