ਕੈਨੇਡਾ ਦੇ ਜੀਟੀਏ ''ਚ ਯਾਤਰਾ ਸਬੰਧੀ ਜਾਰੀ ਕੀਤੀ ਇਹ ਐਡਵਾਈਜ਼ਰੀ
Monday, Dec 18, 2017 - 07:08 PM (IST)

ਟੋਰਾਂਟੋ— ਕੈਨੇਡਾ 'ਚ ਸਰਦੀਆਂ ਦੇ ਮੌਸਮ 'ਚ ਵਧਦੀ ਠੰਡ ਤੇ ਤਿਲਕਣ ਭਰੀਆਂ ਸੜਕਾਂ ਕਾਰਨ ਗ੍ਰੇਟਰ ਟੋਰਾਂਟੋ ਏਰੀਆ 'ਚ ਡਰਾਇਵਰਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਹ ਯਾਤਰਾ ਐਡਵਾਈਜ਼ਰੀ ਟੋਰਾਂਟੋ ਸ਼ਹਿਰ ਦੇ ਨਾਲ ਹਾਲਟਨ, ਪੀਲ, ਯਾਰਕ ਤੇ ਦੁਰਹਮ ਇਲਾਕਿਆਂ ਲਈ ਜਾਰੀ ਕੀਤੀ ਗਈ ਹੈ।
ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਸੜਕਾਂ 'ਤੇ ਬਰਫ ਵਿਛੀ ਹੋਣ ਕਾਰਨ ਸੜਕਾਂ ਫਿਸਲਣ ਭਰੀਆਂ ਹੋ ਸਕਦੀਆਂ ਹਨ। ਨੈਸ਼ਨਲ ਵਾਤਾਵਰਣ ਏਜੰਸੀ ਨੇ ਕਿਹਾ ਕਿ ਇਸ ਹਫਤੇ ਬਰਫਬਾਰੀ ਦੀ ਜ਼ਿਆਦਾ ਮਾਤਰਾ 'ਚ ਦਰਜ ਨਹੀਂ ਕੀਤੀ ਗਈ ਹੈ ਪਰ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਸੜਕਾਂ ਫਿਸਲਣ ਭਰੀਆਂ ਹੋ ਸਕਦੀਆਂ ਹਨ। ਵਿਭਾਗ ਨੇ ਮੋਟਰਸਾਈਕਲ ਸਵਾਰਾਂ ਲਈ ਵੀ ਚਿਤਾਵਨੀ ਜਾਰੀ ਕੀਤੀ ਹੈ।
ਟੋਰਾਂਟੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੋਰਾਂਟੋ 'ਚ ਅੱਜ ਦਾ ਵਧ ਤੋਂ ਵਧ ਤਾਪਮਾਨ 3 ਡਿਗਰੀ ਤੱਕ ਰਹਿਣ ਦੀ ਉਮੀਦ ਹੈ ਤੇ ਮੰਗਲਵਾਰ ਤੇ ਬੁੱਧਵਾਰ ਨੂੰ ਬਰਫਬਾਰੀ ਹੋਣ ਦੇ ਆਸਾਰ ਘੱਟ ਹਨ।