ਵਿੰਟਰ ਓਲੰਪਿਕ : ਕੈਨੇਡਾ ਦੇ ਨਾਂ ਇਕ ਹੋਰ ਸੋਨ ਤਮਗਾ

02/18/2018 12:58:42 AM

ਪਿਓਂਗਯਾਂਗ/ਟੋਰਾਂਟੋ — ਸਾਊਥ ਕੋਰੀਆ ਦੇ ਪਿਓਂਗਯਾਂਗ 'ਚ ਜਿੱਥੇ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਚੱਲ ਰਹੀਆਂ ਹਨ ਜਿਨ੍ਹਾਂ 'ਚ ਕੈਨੇਡਾ ਸਮੇਤ ਬਹੁਤ ਸਾਰੇ ਦੇਸ਼ਾਂ ਨੇ ਹਿੱਸਾ ਲਿਆ ਹੈ। ਸ਼ਨੀਵਾਰ ਨੂੰ ਇਕ ਹੋਰ ਸੋਨ ਤਮਗਾ ਕੈਨੇਡਾ ਦੇ ਨਾਂ ਦਰਜ ਹੋ ਗਿਆ। ਮਰਦਾਂ ਦੀ ਫਾਇਨਲ 1,000 ਸਾਰਟ ਰੇਸ ਸਪੀਡ-ਸਕੈਟਿੰਗ 'ਚ ਕੈਨੇਡਾ ਦੇ ਸੈਮੂਅਲ ਗਿਰਾਰਡ (21) ਨੇ ਇਸ 'ਚ ਜਿੱਤ ਹਾਸਲ ਕਰ ਆਪਣਾ ਅਤੇ ਆਪਣੇ ਦੇਸ਼ ਦਾ ਮਾਣ ਵਧਾਇਆ।
ਸੈਮੂਅਲ ਨੇ ਜਿੱਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਸ ਨੇ ਇਹ ਤਮਗਾ ਜਿੱਤ ਲਿਆ, ਉਸ ਨੂੰ ਥੋੜੀ ਦੇਰ ਬਾਅਦ ਅਹਿਸਾਸ ਹੋਵੇਗਾ ਕਿ ਉਸ ਨੇ ਮੁਕਾਬਲਾ ਜਿੱਤ ਤਮਗਾ ਆਪਣੇ ਨਾਂ ਕਰ ਲਿਆ। ਉਸ ਨੇ ਕਿਹਾ ਮੈਂ ਇਸ ਮੌਕੇ ਦਾ ਆਨੰਦ ਮਾਣ ਰਿਹਾ ਹਾਂ ਅਤੇ ਉਸ ਨੇ ਆਪਣੇ ਪਰਿਵਾਰ ਅਤੇ ਆਪਣੇ ਕੋਚ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਵੇਲੇ ਬਹੁਤ ਖੁਸ਼ ਹੈ। ਉਥੇ ਹੀ ਅਮਰੀਕਾ ਦੇ ਜਾਨ ਹੈਨਰੀ ਨੇ ਚਾਂਦੀ ਅਤੇ ਸਾਊਥ ਕੋਰੀਆ ਨੇ ਸਿਓ ਯੀਰਾ ਨੇ ਕਾਂਸੀ ਤਮਗਾ ਆਪਣੇ ਨਾਂ ਕੀਤਾ।
ਉਥੇ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੈਮੂਅਲ ਨੂੰ ਟਵੀਟ ਕਰ ਇਸ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਟਵੀਟ 'ਚ ਕਿਹਾ ਕਿ, ਸੈਮੂਅਲ ਕਮਾਲ ਕਰ ਦਿੱਤਾ, ਪਿਓਂਗਯਾਂਗ 2018 'ਚ ਸੋਨ ਤਮਗਾ ਜਿੱਤਣ 'ਤੇ ਵਧਾਈਆਂ।' ਉਥੇ ਹੀ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਟਰੂਡੋ ਆਪਣੇ ਭਾਰਤ ਦੌਰੇ 'ਤੇ ਪਹੁੰਚੇ।


Related News