ਰਿਸਰਚ ਲਈ ਸਪੇਸ ''ਚ ਪਹੁੰਚਾਈਆਂ ਗਈਆਂ ਸ਼ਰਾਬ ਦੀਆਂ 12 ਬੋਤਲਾਂ!
Tuesday, Nov 05, 2019 - 06:31 PM (IST)

ਕੇਪ ਕੇਨਵੇਰਲ— ਹਾਈ ਕੁਆਲਿਟੀ ਦੀ ਫ੍ਰੈਂਚ ਸ਼ਰਾਬ ਦੀਆਂ ਇਕ ਦਰਜਨ ਬੋਤਲਾਂ ਅੰਤਰਰਾਸ਼ਟਰੀ ਸਪੇਸ ਸਟੇਸ਼ਨ 'ਚ ਪਹੁੰਚ ਗਈਆਂ ਹਨ ਪਰ ਸ਼ਰਾਬ ਦੀ ਇਹ ਖੇਪ ਸਪੇਸ ਯਾਤਰੀਆਂ ਲਈ ਨਹੀਂ ਹੈ, ਬਲਕਿ ਇਕ ਪ੍ਰਯੋਗ ਲਈ ਭੇਜੀ ਗਈ ਹੈ। ਸ਼ਰਾਬ ਦੀਆਂ ਇਨ੍ਹਾਂ ਬੋਤਲਾਂ ਨੂੰ ਇਕ ਸਾਲ ਬਾਅਦ ਧਰਤੀ 'ਤੇ ਵਾਪਸ ਲਿਆਂਦਾ ਜਾਵੇਗਾ।
ਰਿਸਰਚਰ ਇਸ ਗੱਲ ਦੀ ਅਧਿਐਨ ਕਰਨਗੇ ਕਿ ਸਮੇਂ ਦੀ ਪ੍ਰਕਿਰਿਆ ਨੂੰ ਜ਼ੀਰੋ ਗ੍ਰੇਵਿਟੀ ਤੇ ਸਪੇਸ ਕਿਵੇਂ ਪ੍ਰਭਾਵਿਤ ਕਰਦੇ ਹਨ। ਇਸ ਦਾ ਟੀਚਾ ਇਕ ਨਵਾਂ ਜ਼ਾਇਕਾ ਤੇ ਗੁਣ ਵਿਕਸਿਤ ਕਰਨਾ ਹੈ। ਇਨ੍ਹਾਂ ਬੋਤਲਾਂ ਨੂੰ ਸ਼ਨੀਵਾਰ ਨੂੰ ਵਰਜੀਨੀਆ ਤੋਂ ਨਾਰਥਰੋਪ ਗਰੁਮਨ ਕੈਪਸੂਲ ਨਾਲ ਭੇਜਿਆ ਗਿਆ ਤੇ ਇਹ ਬੋਤਲਾਂ ਸੋਮਵਾਰ ਨੂੰ ਸਪੇਸ 'ਚ ਪਹੁੰਚੀਆਂ। ਹਰੇਕ ਬੋਤਲ ਨੂੰ ਇਕ ਡਿੱਬੇ 'ਚ ਪੈਕ ਕੀਤਾ ਗਿਆ ਹੈ ਤਾਂਕਿ ਉਹ ਟੁੱਟੇ ਨਾ। ਫਰਾਂਸ ਸਥਿਤ ਬੋਰਦੋ ਤੇ ਜਰਮਨੀ ਸਥਿਤ ਬਾਇਰਨ ਯੂਨੀਵਰਸਿਟੀ, ਲਗਜ਼ਮਬਰਗ ਦੇ ਸਟਾਰਟਅਪ ਸਪੇਸ ਕਾਰਗੋ ਅਨਲਿਮਟਡ ਰਾਹੀਂ ਇਸ ਪ੍ਰਯੋਗ 'ਚ ਹਿੱਸਾ ਲੈ ਰਹੀ ਹੈ। ਇਸ ਪ੍ਰਯੋਗ ਦੇ ਵਿਗਿਆਨਕ ਨਿਰਦੇਸ਼ਕ ਮਾਈਕਲ ਲੇਬਰਟੇ ਨੇ ਦੱਸਿਆ ਕਿ ਇਸ ਸ਼ਰਾਬ ਨੂੰ ਬਣਾਉਣ 'ਚ ਯੀਸਟ ਤੇ ਜੀਵਾਣੂਆਂ ਦੋਵਾਂ ਦੀ ਵਰਤੋਂ ਕੀਤੀ ਗਈ ਹੈ ਤੇ ਇਸ 'ਚ ਰਸਾਇਣਿਕ ਪ੍ਰਕਿਰਿਆ ਵੀ ਸ਼ਾਮਲ ਹੈ, ਜੋ ਸਪੇਸ ਅਧਿਐਨ ਨਾਲ ਅਦਰਸ਼ ਬਣਦੀ ਹੈ। ਸਪੇਸ 'ਚ ਰੱਖੀ ਗਈ ਸ਼ਰਾਬ ਦੀ ਤੁਲਨਾ ਧਰਤੀ 'ਤੇ ਇੰਨੇ ਹੀ ਸਮੇਂ ਦੇ ਲਈ ਰੱਖੀ ਗਈ ਬੋਰਦੋ ਦੀ ਸ਼ਰਾਬ ਨਾਲ ਕੀਤੀ ਜਾਵੇਗੀ।