ਏਲਨ ਮਸਕ ਦਾ ਵੱਡਾ ਐਲਾਨ, ਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ ਤੋਂ ਹਟੇਗੀ ਪਾਬੰਦੀ
Wednesday, May 11, 2022 - 11:14 AM (IST)
ਲੰਡਨ (ਏਜੰਸੀ)- ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਏਲਨ ਮਸਕ ਨੇ ਕਿਹਾ ਹੈ ਕਿ ਉਹ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਲੱਗੀ ਟਵਿੱਟਰ ਦੀ ਸਥਾਈ ਪਾਬੰਦੀ ਨੂੰ ਵਾਪਸ ਲੈ ਲੈਣਗੇ। ਟਵਿੱਟਰ ਦੀ ਪ੍ਰਾਪਤੀ ਯੋਜਨਾ ਨੂੰ ਅਮਲੀਜਾਮਾ ਪਹਿਨਾ ਰਹੇ ਮਸਕ ਨੇ ਕਾਰਾਂ ਦੇ ਭਵਿੱਖ ਬਾਰੇ ਆਯੋਜਿਤ ਇਕ ਸੰਮੇਲਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਿਤ ਕਰਦੇ ਹੋਏ ਇਹ ਗੱਲ ਕਹੀ।
ਇਹ ਵੀ ਪੜ੍ਹੋ: ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਕੋਰੋਨਾ ਪਾਜ਼ੇਟਿਵ
ਮਸਕ ਨੇ ਕਿਹਾ, ਟਵਿੱਟਰ ਵੱਲੋਂ ਟਰੰਪ 'ਤੇ ਲਗਾਈ ਗਈ ਪਾਬੰਦੀ "ਨੈਤਿਕ ਤੌਰ 'ਤੇ ਬੁਰਾ ਫ਼ੈਸਲਾ" ਸੀ। ਉਨ੍ਹਾਂ ਸੋਸ਼ਲ ਮੀਡੀਆ ਕੰਪਨੀ ਦੇ ਇਸ ਫ਼ੈਸਲੇ ਨੂੰ ਬੇਹੱਦ ਬੇਵਕੂਫੀ ਵਾਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਟਵਿੱਟਰ ਵੱਲੋਂ ਅਕਾਊਂਟ 'ਤੇ ਸਥਾਈ ਪਾਬੰਦੀ ਦੁਰਲੱਭ ਸਥਿਤੀਆਂ ਵਿੱਚ ਹੋਣੀ ਚਾਹੀਦੀ ਹੈ ਅਤੇ ਅਜਿਹੇ ਕਦਮ ਉਨ੍ਹਾਂ ਅਕਾਊਂਟ ਲਈ ਚੁੱਕੇ ਜਾਣੇ ਚਾਹੀਦੇ ਹਨ, ਜੋ ਗੜਬੜੀ ਕਰਨ ਵਾਲੇ ਜਾਂ "ਆਟੋਮੇਟਿਡ ਬੋਟ" ਹਨ। ਜ਼ਿਕਰਯੋਗ ਹੈ ਕਿ ਅਮਰੀਕੀ ਸੰਸਦ ਭਵਨ 'ਚ ਪਿਛਲੇ ਸਾਲ 6 ਜਨਵਰੀ ਨੂੰ ਬਦਮਾਸ਼ਾਂ ਦੇ ਜ਼ਬਰਦਸਤੀ ਦਾਖ਼ਲ ਹੋਣ ਦੀ ਘਟਨਾ ਤੋਂ ਬਾਅਦ ਟਵਿਟਰ ਨੇ ਟਰੰਪ ਦੇ ਅਕਾਊਂਟ 'ਤੇ ਪਾਬੰਦੀ ਲਗਾ ਦਿੱਤੀ ਸੀ।
ਇਹ ਵੀ ਪੜ੍ਹੋ: WHO ਦਾ ਖ਼ਲਾਸਾ: ਸ਼ਰਾਬ ਪੀਣ ਨਾਲ ਹਰ 10 ਸਕਿੰਟ ’ਚ ਹੋ ਰਹੀ ਇਕ ਵਿਅਕਤੀ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।