ਕਮਲਾ ਹੈਰਿਸ ਕਾਰਨ ਆਈ ਆਰਥਿਕ ਤਬਾਹੀ ਨੂੰ ਖ਼ਤਮ ਕਰਕੇ ਨਵਾਂ ਆਰਥਿਕ ਚਮਤਕਾਰ ਕਰਾਂਗਾ: ਟਰੰਪ

Saturday, Nov 02, 2024 - 11:04 AM (IST)

ਕਮਲਾ ਹੈਰਿਸ ਕਾਰਨ ਆਈ ਆਰਥਿਕ ਤਬਾਹੀ ਨੂੰ ਖ਼ਤਮ ਕਰਕੇ ਨਵਾਂ ਆਰਥਿਕ ਚਮਤਕਾਰ ਕਰਾਂਗਾ: ਟਰੰਪ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਿਚ ਅਗਲੇ ਹਫਤੇ ਹੋਣ ਵਾਲੀਆਂ ਆਮ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਆਪਣੀ ਵਿਰੋਧੀ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀਆਂ ਆਰਥਿਕ ਨੀਤੀਆਂ ਨੂੰ ਤਬਾਹਕੁੰਨ ਕਰਾਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਉਹ ਚੋਣ ਜਿੱਤ ਜਾਂਦੇ ਹਨ ਤਾਂ ਉਹ ਨਵੇਂ ਆਰਥਿਕ ਚਮਤਕਾਰ ਕਰਨਗੇ। ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਮਰੀਕੀ ਉਤਪਾਦਾਂ ਦੇ ਨਿਰਮਾਣ ਅਤੇ ਉਨ੍ਹਾਂ ਦੀ ਖਰੀਦ ਨੂੰ ਉਤਸ਼ਾਹਿਤ ਕਰਨ ਅਤੇ ਅਮਰੀਕੀ ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਦਾ ਵਾਅਦਾ ਕੀਤਾ।

ਇਹ ਵੀ ਪੜ੍ਹੋ: ਟਰੰਪ ਅਮਰੀਕੀਆਂ ਨੂੰ ਇਕ-ਦੂਜੇ ਦੇ ਖਿਲਾਫ ਖੜ੍ਹਾ ਕਰ ਰਹੇ ਹਨ: ਕਮਲਾ ਹੈਰਿਸ

ਟਰੰਪ ਨੇ ਮਿਸ਼ੀਗਨ ਦੇ ਡੇਟ੍ਰੋਇਟ ਵਿਚ ਇਕ ਚੋਣ ਰੈਲੀ ਵਿਚ ਕਿਹਾ, "ਅਸੀਂ ਕਮਲਾ ਦੁਆਰਾ ਲਿਆਂਦੀ ਆਰਥਿਕ ਤਬਾਹੀ ਨੂੰ ਖਤਮ ਕਰਾਂਗੇ ਅਤੇ ਇੱਕ ਨਵੇਂ 'ਟਰੰਪ ਆਰਥਿਕ ਚਮਤਕਾਰ' ਦੀ ਸ਼ੁਰੂਆਤ ਕਰਾਂਗੇ।" ਉਨ੍ਹਾਂ ਨੇ ਦੋਸ਼ ਲਗਾਇਆ ਕਿ ਹੈਰਿਸ ਦੇ ਅਸਫ਼ਲ ਆਰਥਿਕ ਏਜੰਡੇ ਨੇ ਹਾਲ ਹੀ ਵਿੱਚ ਨਿੱਜੀ ਖੇਤਰ ਦੀਆਂ ਲਗਭਗ 30,000 ਨੌਕਰੀਆਂ ਅਤੇ ਪਿਛਲੇ ਕੁੱਝ ਸਮੇਂ ਵਿਚ ਨਿਰਮਾਣ ਖੇਤਰ ਦੀਆਂ ਲਗਭਗ 50,000 ਨੌਕਰੀਆਂ ਖ਼ਤਮ ਕਰ ਦਿੱਤੀਆਂ। ਟਰੰਪ ਨੇ ਦੋਸ਼ ਲਾਇਆ ਕਿ ਹੈਰਿਸ ਦੀਆਂ "ਰਾਸ਼ਟਰ ਨੂੰ ਬਰਬਾਦ ਕਰਨ ਵਾਲੀਆਂ ਨੀਤੀਆਂ ਕਾਰਨ ਅਮਰੀਕੀ ਕਾਮੇ ਪੂਰੀ ਤਰ੍ਹਾਂ ਡੁੱਬ ਰਹੇ ਹਨ। ਤੁਸੀਂ ਡੁੱਬ ਰਹੇ ਹੋ।"

ਇਹ ਵੀ ਪੜ੍ਹੋ: ਬੰਗਲਾਦੇਸ਼ ’ਚ ਰਾਜਧ੍ਰੋਹ ਦੇ ਮਾਮਲੇ ’ਚ 2 ਹਿੰਦੂ ਨੌਜਵਾਨ ਗ੍ਰਿਫਤਾਰ

ਉਨ੍ਹਾਂ ਕਿਹਾ, “ਮੈਂ ਯੂਕ੍ਰੇਨ ਵਿੱਚ ਜੰਗ ਖ਼ਤਮ ਕਰ ਦਿਆਂਗਾ। ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਇਹ ਕਦੇ ਸ਼ੁਰੂ ਹੀ ਨਹੀਂ ਹੁੰਦਾ। ਮੈਂ ਪੱਛਮੀ ਏਸ਼ੀਆ ਵਿੱਚ ਅਰਾਜਕਤਾ ਨੂੰ ਰੋਕਾਂਗਾ। (ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ) 7 ਅਕਤੂਬਰ ਵਰਗੀ ਸਥਿਤੀ ਕਦੇ ਨਾ ਵਾਪਰਦੀ। ਮੈਂ ਤੀਸਰਾ ਵਿਸ਼ਵ ਯੁੱਧ ਹੋਣ ਤੋਂ ਰੋਕਾਂਗਾ।'' ਹਮਾਸ ਦੇ ਕੱਟੜਪੰਥੀਆਂ ਨੇ 7 ਅਕਤੂਬਰ, 2023 ਨੂੰ ਇਜ਼ਰਾਈਲ 'ਤੇ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਜੰਗ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ: ਅਚਾਨਕ ਡਿੱਗੀ ਰੇਲਵੇ ਸਟੇਸ਼ਨ ਦੀ ਛੱਤ, 14 ਲੋਕਾਂ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News