ਦੇਸ਼ ਨੂੰ ਰਿਫਾਰਮ ਕਰ ਕੇ ਹੀ ਰਹਾਂਗੇ : ਮੋਦੀ

04/18/2018 8:26:45 AM

ਸਟਾਕਹੋਮ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਦੇਰ ਰਾਤ ਸਵੀਡਨ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਸਵੀਡਨ ਦੇ ਪ੍ਰਧਾਨ ਮੰਤਰੀ ਸਟੀਫਨ ਲਾਵੇਨ ਵੀ ਸਨ।  ਉਨ੍ਹਾਂ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਸਵੀਡਨ ਦੇ ਸਮਾਜ ਨੂੰ ਬਣਾਉਣ ਵਿਚ ਭੂਮਿਕਾ ਦੀ ਸ਼ਲਾਘਾ ਕੀਤੀ। ਲਾਵੇਨ ਨੇ ਕਿਹਾ ਕਿ ਆਪਣੇ ਭਾਸ਼ਣ ਦੌਰਾਨ ਮੋਦੀ ਨੇ ਆਪਣੀਆਂ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ। ਉਨ੍ਹਾਂ ਨੇ ਮੁਦਰਾ ਧਨ ਯੋਜਨਾ ਤੋਂ ਲੈ ਕੇ ਆਯੂਸ਼ਮਾਨ ਭਾਰਤ ਤੱਕ ਕਈ ਯੋਜਨਾਵਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਬਾਹਰ ਵੀ ਭਾਰਤੀਆਂ ਨੇ ਵੱਖਰੀ ਪਛਾਣ ਬਣਾਈ ਹੈ। ਦੇਸ਼ ਬਦਲਾਅ ਦੇ ਦੌਰ 'ਚੋਂ ਲੰਘ ਰਿਹਾ ਹੈ। ਅਸੀਂ ਦੇਸ਼ ਨੂੰ ਰਿਫਾਰਮ ਕਰ ਕੇ ਰਹਾਂਗੇ, ਕਿਉਂਕਿ ਹੁਣ ਸਰਕਾਰੀ ਦਫਤਰਾਂ ਵਿਚ ਫਾਈਲਾਂ ਰੋਕਣ ਦਾ ਕਲਚਰ ਨਹੀਂ ਹੈ। 
ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੌਰੇ 'ਤੇ ਹਨ ਅਤੇ ਸੋਮਵਾਰ ਰਾਤ ਨੂੰ ਉਹ ਸਵੀਡਨ ਪੁੱਜੇ ਅਤੇ ਇੱਥੋਂ ਉਹ ਬ੍ਰਿਟੇਨ ਲਈ ਰਵਾਨਾ ਹੋ ਗਏ ਹਨ। ਪੀ. ਐੱਮ. ਮੋਦੀ  ਨੇ ਸਵੀਡਨ ਦੇ ਪ੍ਰਧਾਨ ਮੰਤਰੀ ਸਟੀਫਨ ਲਾਵੇਨ ਨਾਲ ਮੁਲਾਕਾਤ ਕੀਤੀ ਅਤੇ ਦੋਪਾਸੜ ਸਿਖਰ ਸੰਮੇਲਨ ਵਿਚ ਹਿੱਸਾ ਲਿਆ। ਇਸ ਪਿੱਛੋਂ ਖੁਸ਼ਕ ਊਰਜਾ ਅਤੇ ਟਰਾਂਸਪੋਰਟ ਸੰਬੰਧੀ ਸਮਝੌਤੇ 'ਤੇ ਹਸਤਾਖਰ ਕੀਤੇ।
ਨਰਿੰਦਰ ਮੋਦੀ ਨੇ ਸਵੀਡਨ ਵਿਚ ਕਾਰਲ 16ਵੇਂ ਗੁਸਤਾਫ ਨਾਲ ਰਾਇਲ ਪੈਲੇਸ ਵਿਚ ਮੁਲਾਕਾਤ ਕੀਤੀ। ਬਾਅਦ ਵਿਚ ਮੋਦੀ ਨੇ ਸਵੀਡਨ ਦੀਆਂ ਪ੍ਰਸਿੱਧ ਕੰਪਨੀਆਂ ਦੇ ਮੁਖੀਆਂ ਨਾਲ  ਗੋਲਮੇਜ਼ ਗੱਲਬਾਤ ਵਿਚ ਹਿੱਸਾ ਲਿਆ। ਉਨ੍ਹਾਂ ਭਾਰਤ ਤੇ ਸਵੀਡਨ ਦਰਮਿਆਨ ਹੋਏ ਪਹਿਲੇ ਸੰਮੇਲਨ ਵਿਚ ਵੀ ਸ਼ਮੂਲੀਅਤ ਕੀਤੀ।


Related News